ਕਰੀਅਰਸ ਵਾਸਤੇ ਗੇਟਵੇ ਵਿੱਚ ਜੀ ਆਇਆਂ ਨੂੰ

ਇਹ ਵੈਬਸਾਈਟ ਕੈਨੇਡੀਆਈ ਅਰਥ-ਵਿਵਸਥਾ ਦੇ ਮੁੱਖ ਖੇਤਰਾਂ ਵਿੱਚ ਕਰੀਅਰਸ ਬਾਰੇ ਜ਼ਰੂਰੀ ਜਾਣਕਾਰੀ ਮੁਹੱਈਆ ਕਰਦੀ ਹੈ। ਕੈਨੇਡਾ ਦੀ ਅਰਥ-ਵਿਵਸਥਾ ਵਿੱਚ ਹਰ ਇੱਕ ਖੇਤਰ ਦੇ ਅਹਿਮ ਯੋਗਦਾਨ ਬਾਰੇ, ਹਰ ਇੱਕ ਖੇਤਰ ਵਿੱਚ ਕੈਰੀਅਰ ਦੇ ਬਹੁਤ ਸਾਰੇ ਵੱਖ-ਵੱਖ ਮੌਕਿਆਂ ਬਾਰੇ, ਅਤੇ ਕਿਸੇ ਸੈਕਟਰ ਵਿੱਚ ਕੰਮ ਕਰਨ ਲਈ ਲੋੜੀਂਦੀਆਂ ਮਹਾਰਤਾਂ ਅਤੇ ਸਿਖਲਾਈ ਬਾਰੇ ਪਤਾ ਲਗਾਉਣ ਲਈ ਸਾਈਟ 'ਤੇ ਬ੍ਰਾਊਜ਼ ਕਰੋ।

ਕੋਈ ਸ਼੍ਰੇਣੀ ਚੁਣੋ ਜਾਂ ਸਾਰੇ 35 ਖੇਤਰ ਦੇਖਣ ਲਈ ਇੱਥੇ ਕਲਿੱਕ ਕਰੋ ਜੋ ਵਰਣਮਾਲਾ ਦੇ ਕ੍ਰਮ ਵਿੱਚ ਦਿੱਤੇ ਗਏ ਹਨ।

ਅਹਿਮ ਟਿੱਪਣੀ

ਅੰਗਰੇਜੀ ਅਤੇ ਫਰਾਂਸੀਸੀ (ਫਰੈਂਚ) ਕੈਨੇਡਾ ਦੀਆਂ ਦੋ ਦਫਤਰੀ ਭਾਸ਼ਾਵਾਂ ਹਨ। ਅੰਗਰੇਜੀ ਜਾਂ ਫਰਾਂਸੀਸੀ ਭਾਸ਼ਾ ਵਿੱਚ ਯੋਗਤਾ (ਇਸ ਗੱਲ ‘ਤੇ ਨਿਰਭਰ ਕਰਦੇ ਹੋਏ ਕਿ ਤੁਸੀਂ ਕੈਨੇਡਾ ਦੇ ਕਿਸ ਹਿੱਸੇ ਵਿੱਚ ਰਹਿੰਦੇ ਹੋ) ਕੰਮ ਲੱਭਣ ਅਤੇ ਤੁਹਾਡੇ ਕੈਰੀਅਰ ਵਿੱਚ ਸਫਲ ਹੋਣ ਲਈ ਜ਼ਰੂਰੀ ਹੈ। ਕੁਝ ਕੁ ਨੌਕਰੀਆਂ ਵਾਸਤੇ ਭਾਸ਼ਾ ਸੰਬੰਧੀ ਵਿਸ਼ੇਸ਼ ਲੋੜਾਂ ਹੋ ਸਕਦੀਆਂ ਹਨ। ਭਾਸ਼ਾ ਮੁਲਾਂਕਣ ਅਤੇ ਸਿਖਲਾਈ ਪ੍ਰੋਗਰਾਮਾਂ ਬਾਰੇ ਵਧੇਰੇ ਜਾਣਕਾਰੀ ਵਾਸਤੇ, ਵੇਖੋ:

  •  ਕੀ ਤੁਸੀਂ ਕੈਨੇਡਾ ਵਿੱਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ? (English/Français)
  •  ਕੈਨੇਡਾ ਵਿਖੇ ਤੁਹਾਡਾ ਸਵਾਗਤ ਹੈ: ਤੁਹਾਨੂੰ ਕੀ ਜਾਣਨਾ ਚਾਹੀਦਾ ਹੈ – ਅੰਗਰੇਜੀ ਜਾਂ ਫਰਾਂਸੀਸੀ ਸਿੱਖਣਾ (English/Français)
  •  ਕੈਨੇਡਾ ਵਿਖੇ ਤੁਹਾਡਾ ਸਵਾਗਤ ਹੈ: ਤੁਹਾਨੂੰ ਕੀ ਜਾਣਨਾ ਚਾਹੀਦਾ ਹੈ – ਭਾਸ਼ਾ ਸੰਬੰਧੀ ਸਿਖਲਾਈ। (English/Français)

ਕੈਨੇਡਾ ਦੀ ਸਰਕਾਰ ਦੀ ਪ੍ਰਣਾਲੀ ਵਿੱਚ, 10 ਪ੍ਰਾਂਤਕ ਅਤੇ 3 ਖੇਤਰੀ ਸਰਕਾਰਾਂ ਵਿੱਚੋਂ ਹਰੇਕ ਦੇ ਆਪਣੇ ਵਿਸ਼ੇਸ਼ ਮਜ਼ਦੂਰ ਕਾਨੂੰਨ ਅਤੇ ਲੋੜਾਂ ਹਨ ਅਤੇ ਉਹਨਾਂ ਦੀਆਂ ਆਪਣੀਆਂ ਸਿੱਖਿਆ ਪ੍ਰਣਾਲੀਆਂ ਹਨ। ਇਸਦੇ ਸਿੱਟੇ ਵਜੋਂ, ਕਿਸੇ ਕਿੱਤੇ ਦਾ ਅਭਿਆਸ ਕਰਨ ਲਈ ਲੋੜੀਂਦੀਆਂ ਯੋਗਤਾਵਾਂ ਅਤੇ ਉਪਲਬਧ ਸਿਖਲਾਈ ਪ੍ਰੋਗਰਾਮ ਹਰੇਕ ਸੂਬੇ ਜਾਂ ਪ੍ਰਦੇਸ਼ ਵਿੱਚ ਵੱਖ-ਵੱਖ ਹੋ ਸਕਦੇ ਹਨ।

ਕੈਨੇਡਾ ਵਿੱਚ ਲਗਭਗ 15% ਪੇਸ਼ੇ ਨਿਯੰਤ੍ਰਿਤ ਹਨ (ਇਹਨਾਂ ਪੇਸ਼ਿਆਂ ਨੂੰ ਕਰਨ ਲਈ, ਕਿਸੇ ਵਿਅਕਤੀ ਨੂੰ ਲਾਇਸੈਂਸ ਜ਼ਰੂਰ ਹਾਸਲ ਕਰਨਾ ਚਾਹੀਦਾ ਹੈ, ਜੋ ਆਮ ਤੌਰ 'ਤੇ ਸੂਬਾਈ ਜਾਂ ਪ੍ਰਦੇਸ਼ ਵਿਚਲੇ ਸੰਗਠਨ ਵੱਲੋਂ ਜਾਰੀ ਕੀਤਾ ਜਾਂਦਾ ਹੈ)। ਕੈਨੇਡਾ ਵਿੱਚ ਜ਼ਿਆਦਾਤਰ ਪੇਸ਼ੇ ਗੈਰ-ਨਿਯੰਤ੍ਰਿਤ ਹਨ (ਇਹਨਾਂ ਪੇਸ਼ਿਆਂ ਨੂੰ ਕਰਨ ਲਈ ਕਿਸੇ ਲਾਇਸੈਂਸ ਦੀ ਲੋੜ ਨਹੀਂ ਹੁੰਦੀ)।

ਹਰੇਕ ਸੂਬੇ ਜਾਂ ਪ੍ਰਦੇਸ਼ ਵਿੱਚ ਕੰਮ ਕਰਨ ਬਾਰੇ ਵਧੇਰੇ ਜਾਣਕਾਰੀ ਲਓ।

ਕੈਨੇਡਾ ਵਿੱਚ ਸਿੱਖਿਆ ਅਤੇ ਸਿਖਲਾਈ ਬਾਰੇ ਵਧੇਰੇ ਜਾਣੋ।