ਹਵਾਬਾਜ਼ੀ ਅਤੇ ਹਵਾ-ਖਲਾਅ

ਹਵਾਬਾਜ਼ੀ ਦੇ ਰੱਖ-ਰਖਾਓ ਸਬੰਧੀ ਚਿਤਰ

ਹਵਾਬਾਜ਼ੀ ਅਤੇ ਹਵਾ-ਖਲਾਅ, ਕੈਨੇਡਾ ਅਤੇ ਬਾਕੀ ਦੇ ਸੰਸਾਰ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਉਦਯੋਗਾਂ ਵਿੱਚੋਂ ਇੱਕ ਹੈ। ਹਵਾਬਾਜ਼ੀ ਦੇ ਰੱਖ-ਰਖਾਵ ਸੰਬੰਧੀ ਖੇਤਰ, ਇਸ ਉਦਯੋਗ ਦੇ ਵਾਧੇ ਦੇ ਨਾਲ-ਨਾਲ ਨਾਲ ਫੈਲ ਰਿਹਾ ਹੈ।

ਹਵਾਈ ਜਹਾਜ਼ ਅਤੇ ਇਸਦੀਆਂ ਪ੍ਰਣਾਲੀਆਂ ਅਤੇ ਇਸਦੇ ਪੁਰਜ਼ਿਆਂ ਦੇ ਰੱਖ-ਰਖਾਵ, ਮੁਰੰਮਤ ਅਤੇ ਇਹਨਾਂ ਦੀ ਸਰਵਿਸ ਕਰਨ ਦੇ ਖੇਤਰ ਵਿੱਚ ਕੈਨੇਡਾ ਆਪਣੀ ਮੁਹਾਰਤ ਵਾਸਤੇ ਚੰਗੀ ਤਰਾਂ ਜਾਣਿਆ ਜਾਂਦਾ ਹੈ। ਕੈਨੇਡੀਅਨ ਫਰਮਾਂ ਵਿਸ਼ਵ ਭਰ ਦੇ ਗਾਹਕਾਂ ਵਾਸਤੇ ਫੌਜੀ ਅਤੇ ਵਪਾਰਕ ਜਹਾਜ਼, ਦੋਨਾਂ ਲਈ ਹੀ ਉੱਚ ਗੁਣਵਤਾ ਵਾਲੀਆਂ, ਭਰੋਸੇਯੋਗ ਅਤੇ ਮੁਕਾਬਲੇਦਾਰ ਰੱਖ-ਰਖਾਵ ਸੇਵਾਵਾਂ ਮੁਹੱਈਆ ਕਰਦੀਆਂ ਹਨ।

ਕੈਨੇਡਾ ਵਿੱਚ ਹਵਾਬਾਜ਼ੀ ਦਾ ਰੱਖ-ਰਖਾਵ ਅਤੇ ਹਵਾ-ਖਲਾਅ (aerospace) ਨਿਰਮਾਣ ਖੇਤਰ, ਮੌਲਿਕ ਸਾਜੋ ਸਾਮਾਨ ਨਿਰਮਾਣ ਕਰਤਾਵਾਂ (original equipment manufacturers (OEM)/constructeurs de matériel (CM)), ਮਾਨਤਾ ਪ੍ਰਾਪਤ ਰੱਖ-ਰਖਾਵ ਸੰਸਥਾਵਾਂ (Approved Maintenance Organizations (AMO)/organismes de maintenance agréés (OMA)) ਅਤੇ ਹਵਾਈ ਚਾਲਕਾਂ (Air Operators/les exploitants aériens) ਤੋਂ ਮਿਲਕੇ ਬਣਦਾ ਹੈ ਜੋ ਤੀਜੀ ਧਿਰ ਵਜੋਂ ਰੱਖ-ਰਖਾਵ ਸੇਵਾਵਾਂ ਮੁਹੱਈਆ ਕਰਾਉਂਦੇ ਹਨ।

ਹਵਾਬਾਜ਼ੀ ਅਤੇ ਹਵਾ-ਖਲਾਅ ਦੇ ਖੇਤਰ ਵਿੱਚ ਕੰਮ ਕਰਨਾ

ਇਸ ਖੇਤਰ ਨੂੰ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਭੌਤਿਕ ਵਿਗਿਆਨ, ਰਾਸਾਇਣਕ ਵਿਗਿਆਨ, ਹਾਈਡ੍ਰੌਲਿਕਸ, ਨਿਊਮੈਟਿਕਸ, ਧਾਤੂ ਵਿਗਿਆਨ, ਐਵੀਓਨਿਕਸ, ਗੈਸ ਡਾਇਨਾਮਿਕਸ ਜਾਂ ਮਾਈਕਰੋਇਲੈਕਟਰਾਨਿਕਸ ਵਿੱਚ ਵਿਸ਼ੇਸ਼ ਗਿਆਨ ਅਤੇ ਮੁਹਾਰਤਾਂ ਰੱਖਣ ਵਾਲੇ ਮਸ਼ੀਨ ਚਾਲਕਾਂ, ਡਿਜ਼ਾਈਨਰਾਂ, ਮਕੈਨਿਕਾਂ ਤਕਨਾਲੋਜਿਸਟਾਂ, ਇੰਜੀਨੀਅਰਾਂ ਅਤੇ ਜਾਂਚ ਕਰਤਾਵਾਂ ਦੀ ਲੋੜ ਹੈ।

ਇਸ ਉਦਯੋਗ ਵਿੱਚ ਕੀਤੇ ਕਾਰਜ ਨੂੰ ਲਾਜ਼ਮੀ ਤੌਰ 'ਤੇ ਗੁਣਵਤਾ ਯਕੀਨੀ ਬਣਾਉਣ ਦੇ ਸਖਤ ਮਿਆਰਾਂ ਦੀ ਪੂਰਤੀ ਕਰਨ ਦੀ ਲੋੜ ਹੈ। ਕੈਨੇਡੀਅਨ ਫਰਮਾਂ ਅਤੀ ਆਧੁਨਿਕ ਤਕਨਾਲੋਜੀ ਅਤੇ ਨਵੀਨਤਮ ਸਾਜੋ ਸਾਮਾਨ ਦੀ ਵਰਤੋਂ ਕਰਦੀਆਂ ਹਨ ਅਤੇ ਉਦਯੋਗਿਕ ਮਿਆਰਾਂ ਦੀ ਸਖਤੀ ਨਾਲ ਪਾਲਣਾ ਕਰਦੀਆਂ ਹਨ। ਕੈਨੇਡਾ ਦੀ ਵਿਸ਼ਵ ਮਾਨਤਾ ਪ੍ਰਾਪਤ ਸੁਰੱਖਿਆ ਅਧਿਨਿਯਮ ਪ੍ਰਣਾਲੀ ਹੈ।

ਜ਼ਿਆਦਾਤਰ ਨੌਕਰੀਆਂ ਵਾਸਤੇ ਪ੍ਰਤੀ ਘੰਟਾ ਦਿਹਾੜੀ ਕੈਨੇਡਾ ਦੀ ਔਸਤਨ ਦਿਹਾੜੀ ਨਾਲੋਂ ਵੱਧ ਹੈ। ਸਿਵਲ ਅਤੇ ਮਿਲਟਰੀ ਦੋਨੋਂ ਹੀ ਪਾਸੇ ਕੈਰੀਅਰ ਉਪਲਬਧ ਹਨ। ਕੈਰੀਅਰ ਨੂੰ ਅੱਗੇ ਵਧਾਉਣ ਦੇ ਬਹੁਤ ਸਾਰੇ ਮੌਕੇ ਹਨ ਅਤੇ ਕਾਮੇ ਨੌਕਰੀ ਤੋਂ ਸੰਤੁਸ਼ਟ ਹੋਣ ਦੇ ਉੱਚੇ ਪੱਧਰ ਦੀ ਰਿਪੋਰਟ ਕਰਦੇ ਹਨ।

ਇਸ ਉਦਯੋਗ ਵਿੱਚ ਹਾਸਲ ਕੀਤੀਆਂ ਮੁਹਾਰਤਾਂ ਸਾਰੇ ਕੈਨੇਡਾ ਵਿੱਚ ਤਬਾਦਲਾਯੋਗ ਹਨ।

ਮੁਹਾਰਤਾਂ ਅਤੇ ਸਿਖਲਾਈ

ਇਸ ਖੇਤਰ ਵਿਚਲੇ ਜ਼ਿਆਦਾਤਰ ਕਿੱਤਿਆਂ ਵਾਸਤੇ ਕੰਪਿਊਟਰ ਦੀ ਚੰਗੀ ਜਾਣਕਾਰੀ, ਇੱਕ ਕਾਲਜ ਸਰਟੀਫਿਕੇਟ ਜਾਂ ਯੂਨੀਵਰਸਿਟੀ ਡਿਗਰੀ, ਸ਼ਾਨਦਾਰ ਦਸਤੀ ਮੁਹਾਰਤਾਂ, ਵਧੀਆ ਲਿਖਤੀ ਅਤੇ ਬੋਲਚਾਲ ਰਾਹੀਂ ਸੰਚਾਰ ਕਰਨ ਦੀਆਂ ਮੁਹਾਰਤਾਂ ਅਤੇ ਦਸਤਾਵੇਜ਼ਾਂ ਦੀ ਵਰਤੋਂ ਕਰਨ ਵਿੱਚ ਯੋਗਤਾ ਦੀ ਲੋੜ ਪੈਂਦੀ ਹੈ।

ਹਵਾਬਾਜ਼ੀ ਬਾਰੇ ਬਹੁਤ ਸਾਰੇ ਸਰਟੀਫਿਕੇਟ ਜਾਂ ਡਿਪਲੋਮਾ ਪ੍ਰੋਗਰਾਮਾਂ ਨੂੰ ਸਾਰੇ ਕੈਨੇਡਾ ਦੇ ਕਾਲਜਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਹਵਾ-ਖਲਾਅ ਇੰਜੀਨੀਅਰਿੰਗ ਪ੍ਰੋਗਰਾਮਾਂ ਦੀ ਕਈ ਕੈਨੇਡੀਅਨ ਯੂਨੀਵਰਸਿਟੀਆਂ ਵਿਖੇ ਪੇਸ਼ਕਸ਼ ਕੀਤੀ ਜਾਂਦੀ ਹੈ। 24 ਲਾਇਸੰਸਸ਼ੁਦਾ ਅਤੇ ਗੈਰ-ਲਾਇਸੰਸਸ਼ੁਦਾ ਕਿੱਤਿਆਂ ਵਾਸਤੇ ਸਵੈ-ਇੱਛੁਕ ਉਦਯੋਗਿਕ ਪ੍ਰਮਾਣਿਕਤਾ ਕੈਨੇਡੀਅਨ ਹਵਾਬਾਜ਼ੀ ਰੱਖ-ਰਖਾਵ ਵਿੱਚ ਮਨੁੱਖੀ ਵਸੀਲਿਆਂ ਦੇ ਵਿਕਾਸ ਲਈ ਸੰਮਤੀ (Canadian Aviation Maintenance Council (CAMC)/Conseil canadien de l’entretien des aéronefs (CCEA)) ਕੋਲੋਂ ਉਪਲਬਧ ਹੈ। ਇਹ ਪ੍ਰਮਾਣਿਕਤਾ ਪੇਸ਼ੇਵਰਾਨਾ ਸਮਰੱਥਾ ਦੀ ਉੱਚਤਮ ਡਿਗਰੀ ਨੂੰ ਦਸਤਾਵੇਜ਼ੀ ਰੂਪ ਵਿੱਚ ਦਰਸਾਉਂਦੀ ਹੈ।

ਹਵਾਈ ਜਹਾਜ਼ 'ਤੇ ਪੂਰੇ ਕੀਤੇ ਗਏ ਸਾਰੇ ਰੱਖ-ਰਖਾਵ ਨੂੰ ਲਾਜ਼ਮੀ ਤੌਰ 'ਤੇ ਹਵਾਈ ਜਹਾਜ਼ ਰੱਖ-ਰਖਾਵ ਇੰਜੀਨੀਅਰਾਂ (aircraft maintenance engineers (AME)/les techniciens et techniciennes d’entretien d’aéronef (TEA)) ਦੁਆਰਾ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਟ੍ਰਾਂਸਪੋਰਟ ਕੈਨੇਡਾ ਦੁਆਰਾ ਲਾਇਸੰਸ ਜਾਰੀ ਕੀਤਾ ਗਿਆ ਹੁੰਦਾ ਹੈ। AME/TEA ਦੀ ਸਿਖਲਾਈ, ਤਜ਼ਰਬੇ ਅਤੇ ਇਮਤਿਹਾਨ ਸੰਬੰਧੀ ਲੋੜਾਂ ਨੂੰ ਲਾਇਸੰਸ ਦੀ ਸ਼੍ਰੇਣੀ ਦੁਆਰਾ ਦੱਸਿਆ ਗਿਆ ਹੈ: ਰੱਖ ਰਖਾਓ (M1 ਅਤੇ M2), ਢਾਂਚੇ (S) ਜਾਂ ਐਵੀਓਨਿਕਸ (E)।