ਕਲਾ ਅਤੇ ਸੱਭਿਆਚਾਰ

ਸੱਭਿਆਚਾਰ ਚਿਤਰਸੱਭਿਆਚਾਰ ਖੇਤਰ ਆਰਥਿਕ ਵਾਧੇ ਵਾਸਤੇ ਇੱਕ ਮੁੱਖ ਚਾਲਕ ਹੈ। ਇਹ ਖੇਤਰ ਸਾਰੇ ਦੇਸ਼ ਵਿਚਲੇ ਭਾਈਚਾਰਿਆਂ ਦੇ ਜੀਵਨ ਦੀ ਗੁਣਵੱਤਾ ਵਿੱਚ ਅਤੇ ਕੈਨੇਡਾ ਦੀ ਅੰਤਰਰਾਸ਼ਟਰੀ ਮੌਜ਼ੂਦਗੀ ਵਿੱਚ ਵੀ ਯੋਗਦਾਨ ਪਾਉਂਦਾ ਹੈ। ਕਲਾਵਾਂ ਅਤੇ ਸੱਭਿਆਚਾਰ ਸਾਰੇ ਰੂਪਾਂ ਵਿੱਚ ਭਵਿਖ ਦੇ ਸੁਪਨਿਆਂ ਅਤੇ ਖਿਆਲਾਂ ਦੀ ਸਿਰਜਣਾ ਕਰਨ, ਇਹਨਾਂ ਨੂੰ ਜ਼ਾਹਿਰ ਕਰਨ ਅਤੇ ਸਾਂਝਾ ਕਰਨ ਲਈ ਲੋਕਾਂ ਨੂੰ ਇਕੱਠਾ ਕਰਦੇ ਹਨ।

ਉਪਜ ਰਹੀ ਸਿਰਜਣਾਤਮਕ ਆਰਥ-ਵਿਵਸਥਾ ਵਿੱਚ, ਸੱਭਿਆਚਾਰਕ ਖੇਤਰ ਨੌਕਰੀਆਂ ਪੈਦਾ ਕਰਦਾ ਹੈ, ਕਾਰੋਬਾਰਾਂ ਨੂੰ ਆਕਰਸ਼ਿਤ ਕਰਦਾ ਹੈ, ਕਾਢ ਨੂੰ ਉਤਸ਼ਾਹਤ ਕਰਦਾ ਹੈ ਅਤੇ ਕੈਨੇਡਾ ਨੂੰ ਵਿਸ਼ਵ ਪੱਧਰ ‘ਤੇ ਵੱਖਰੀ ਪਛਾਣ ਦਿੰਦਾ ਹੈ। ਇਹ ਨਵੀਆਂ ਤਕਨਾਲੋਜੀਆਂ ਨੂੰ ਗਲੇ ਲਾਉਂਦਾ ਹੈ ਅਤੇ ਸੰਸਾਰੀਕਰਨ ਦੇ ਬਲਬੂਤੇ ਵਧਦਾ ਫੁੱਲਦਾ ਹੈ ਅਤੇ ਵਿਅਕਤੀਗਤ, ਭਾਈਚਾਰਕ ਅਤੇ ਕੌਮੀ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੈ।

ਕਲਾਵਾਂ ਅਤੇ ਸੱਭਿਆਚਾਰ ਵਿੱਚ ਕੰਮ ਕਰਨਾ

ਸੱਭਿਆਚਾਰਕ ਵਰਕਰਾਂ ਵਿੱਚ ਉਹ ਸਾਰੇ ਸ਼ਾਮਲ ਹਨ ਜੋ ਉਸ ‘ਸਿਰਜਣਾਤਮਕ ਲੜੀ’ ਵਿੱਚ ਕੰਮ ਕਰਦੇ ਹਨ ਜਿਸਦੇ ਤਹਿਤ ਸਿਰਜਣਾ, ਉਤਪਾਦਨ, ਨਿਰਮਾਣ, ਆਵੰਡਨ ਅਤੇ ਸੰਭਾਲ਼ ਆਉਂਦੇ ਹਨ। ਉਹ ਕਲਾਕਾਰ, ਤਕਨੀਸ਼ੀਅਨ, ਮੈਨੇਜਰ ਅਤੇ/ਜਾਂ ਨਿਰਮਾਤਾ ਹੋ ਸਕਦੇ ਹਨ।

ਸੱਭਿਆਚਾਰਕ ਕਾਮਿਆਂ ਨੂੰ ਵੱਡੇ, ਔਸਤ ਅਤੇ ਛੋਟੇ ਕਾਰੋਬਾਰਾਂ ਅਤੇ ਸੰਸਥਾਵਾਂ ਵਿੱਚ ਰੱਖਿਆ ਜਾਂਦਾ ਹੈ। ਬਹੁਤ ਸਾਰੇ ਸਵੈ-ਰੁਜ਼ਗਾਰੀ ਹੁੰਦੇ ਹਨ। ਉਹਨਾਂ ਨੂੰ ਉਹਨਾਂ ਦੀ ਕਲਾ ਦੀ ਕਿਸਮ ਵਾਸਤੇ ਉਹਨਾਂ ਦੇ ਜੋਸ਼ ਲਈ ਜਾਣਿਆ ਜਾਂਦਾ ਹੈ ਜੋ ਉਹਨਾਂ ਨੂੰ ਅਕਸਰ ਅਣਕਿਆਸੀ ਆਮਦਨ, ਅਕਸਰ ਲੰਬੇ ਸਮੇਂ ਤੱਕ ਕੰਮ ਕਰਨ, ਅਤੇ ਚੂਰ ਕਰ ਦੇਣ ਵਾਲੀਆਂ ਸਮਾਂ ਹੱਦਾਂ ਨਾਲ ਨਿਪਟਣ ਦੀ ਇੱਛਾ ਰੱਖਣ ਦੇ ਯੋਗ ਬਣਾਉਂਦਾ ਹੈ।

ਇਸ ਖੇਤਰ ਵਿੱਚ ਹੇਠ ਲਿਖੇ ਕਿੱਤੇ ਉਪਲਬਧ ਹਨ:  

  • ਰੂਬਰੂ ਹੋ ਕੇ ਦਿਖਾਈਆਂ ਜਾਣ ਵਾਲੀਆਂ ਕਲਾਵਾਂ: ਅਦਾਕਾਰ, ਡਾਂਸਰ, ਓਪੇਰਾ ਗਾਇਕ, ਸਰਕਸ ਕਲਾਕਾਰ, ਪਟ-ਕਥਾ ਲਿਖਣ ਵਾਲੇ, ਨ੍ਰਿਤ-ਲੇਖਕ, ਸਟੇਜ ਪ੍ਰਬੰਧਕ, ਰੌਸ਼ਨੀ ਪਾਉਣ ਵਾਲੇ ਤਕਨੀਸ਼ੀਅਨ ਆਦਿ।  
  • ਲਿਖਣਾ ਅਤੇ ਪ੍ਰਕਾਸ਼ਿਤ ਕਰਨਾ: ਲੇਖਕ, ਕਾੱਪੀ ਸੰਪਾਦਕ, ਸੋਧਾਂ ਕਰਨ ਵਾਲੇ, ਪ੍ਰਕਾਸ਼ਕ ਆਦਿ।
  • ਦ੍ਰਿਸ਼ਟਾਂਤਕ ਕਲਾਵਾਂ ਅਤੇ ਸ਼ਿਲਪਾਂ: ਪੇਂਟਰ, ਜੁਲਾਹੇ, ਬੁੱਤ-ਘਾੜੇ, ਕਲਾ ਡੀਲਰ, ਫੋਟੋਗਰਾਫਰ ਆਦਿ।
  • ਫਿਲਮ, ਟੈਲੀਵਿਜਨ ਅਤੇ ਪ੍ਰਸਾਰਣ: ਫਿਲਮ ਨਿਰਮਾਤਾ, ਪ੍ਰਸਾਰਣ ਕਰਤਾ, ਮੇਕ-ਅੱਪ ਕਲਾਕਾਰ, ਲਿਬਾਸ ਡਿਜ਼ਾਈਨ ਕਰਨ ਵਾਲੇ, ਬੱਲੀਆਂ ਦਾ ਰੱਖ ਰਖਾਓ ਕਰਨ ਵਾਲੇ ਆਦਿ।
  • ਡਿਜੀਟਲ ਮੀਡੀਆ: ਦੂਰ ਸਿੱਖਿਆ ਮਾਹਿਰ, ਵੈੱਬਸਾਈਟ ਡਿਜ਼ਾਈਨ ਕਰਤਾ, ਗੇਮ ਵਿਕਸਤ ਕਰਤਾ ਆਦਿ।
  • ਸੰਗੀਤ ਅਤੇ ਆਵਾਜ਼ ਰਿਕਾਰਡਿੰਗ: ਧੁਨ ਰਚੇਤਾ, ਸੰਗੀਤਕਾਰ, ਬੁੱਕਿੰਗ ਏਜੰਟ ਆਦਿ।
  • ਵਿਰਾਸਤ: ਅਜਾਇਬਘਰ ਬਣਾਉਣ ਵਾਲੇ, ਲਾਇਬਰੇਰੀਅਨ, ਪੁਰਾਲੇਖਪਾਲ, ਸੰਭਾਲ਼ ਕਰਤਾ ਆਦਿ।
  • ਸੱਭਿਆਚਾਰ ਪ੍ਰਬੰਧਨ: ਮਨੁੱਖੀ ਵਸੀਲਿਆਂ ਦੇ ਪ੍ਰਬੰਧਕ, ਕਲਾ ਪ੍ਰਸ਼ਾਸ਼ਕ, ਫੰਡ ਉਗਰਾਹੁਣ ਵਾਲੇ, ਆਦਿ।

ਮੁਹਾਰਤਾਂ ਅਤੇ ਸਿਖਲਾਈ

ਇਸ ਖੇਤਰ ਵਿੱਚ ਪੇਸ਼ਿਆਂ ਲਈ ਰਸਤੇ ਅਕਸਰ ਵਿਲੱਖਣ ਹੁੰਦੇ ਹਨ। ਸਫਲਤਾ ਪ੍ਰਤਿਭਾ, ਪ੍ਰੇਰਨਾ, ਅੰਤਰ-ਵਿਅਕਤੀ ਮੁਹਾਰਤਾਂ, ਅਤੇ ਕਾਰੋਬਾਰ ਅਤੇ ਪ੍ਰਚਾਰ ਸਬੰਧੀ ਯੋਗਤਾ ‘ਤੇ ਨਿਰਭਰ ਕਰਦੀ ਹੈ।

ਇਹ ਖੇਤਰ ਸਿੱਖਿਆ ਪਿਛੋਕੜਾਂ ਦੀ ਵਿਸ਼ਾਲ ਵੰਨ-ਸੁਵੰਨਤਾ ਤੋਂ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਯੂਨੀਵਰਸਿਟੀਆਂ, ਕਾਲਜਾਂ, ਅਤੇ ਨਿੱਜੀ ਸੰਸਥਾਵਾਂ ਵਿਖੇ ਬਹੁਤ ਸਾਰੇ ਸੱਭਿਆਚਾਰਕ ਖੇਤਰਾਂ ਵਿੱਚ ਵਿਸ਼ੇਸ਼ ਸਿਖਲਾਈ ਉਪਲਬਧ ਹੈ। ਇਸ ਖੇਤਰ ਵਿੱਚ ਕਾਰੋਬਾਰੀ ਮੁਹਾਰਤਾਂ ਆਮ ਤੌਰ ‘ਤੇ ਲਾਭਦਾਇਕ ਹੁੰਦੀਆਂ ਹਨ ਅਤੇ ਖਾਸ ਕਰਕੇ ਸਵੈ-ਰੁਜ਼ਗਾਰੀ ਵਾਸਤੇ।  

ਸੱਭਿਆਚਾਰਕ ਕਾਮਿਆਂ ਨੂੰ ਸਾਰੇ ਖੇਤਰਾਂ ਵਿੱਚ ਤਕਨਾਲੋਜੀ ਨਾਲ ਕੰਮ ਕਰਨ ਦੀ ਯੋਗਤਾ ਦੀ ਲੋੜ ਲਗਾਤਾਰ ਵਧ ਰਹੀ ਹੈ।