ਅਪ੍ਰੈਂਟਿਸਸ਼ਿਪਾਂ
ਅਪ੍ਰੈਂਟਿਸਸ਼ਿਪਾਂ ਸੈਕੰਡਰੀ ਪੱਧਰ ਦੇ ਬਾਅਦ ਦੇ ਪ੍ਰੋਗਰਾਮ ਹੁੰਦੇ ਹਨ ਜੋ ਕੰਮ-ਕਰਦੇ-ਹੋਏ ਅਤੇ ਸਕੂਲ-ਵਿਚਲੀ ਸਿਖਲਾਈ ਨੂੰ ਇੱਕਠਿਆਂ ਮਿਲਾਉਂਦੇ ਹਨ। ਹਰ ਇੱਕ ਸੂਬੇ ਜਾਂ ਖੇਤਰ ਦੇ ਕੁਝ ਖਾਸ ਮਨੋਨੀਤ ਕੀਤੇ ਕਿੱਤੇ (designated trades/métiers désignés) ਜਾਂ ਪੇਸ਼ੇ ਹੁੰਦੇ ਹਨ ਜਿਹਨਾਂ ਲਈ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਹੁੰਦੇ ਹਨ। ਲਾਜ਼ਮੀ ਕਿੱਤੇ (compulsory trades/métiers obligatoires) ਰਜਿਸਟਰਡ ਅਪ੍ਰੈਂਟਿਸਾਂ ਜਾਂ ਤਸਦੀਕਸ਼ੁਦਾ ਕਿੱਤਾਕਾਰ ਵਿਅਕਤੀਆਂ ਵੱਲੋਂ ਹੀ ਕੀਤੇ ਜਾ ਸਕਦੇ ਹਨ। ਸਵੈ-ਇੱਛੁਕ ਕਿੱਤਿਆਂ (voluntary trades/métiers volontaires) ਨੂੰ ਕਰਨ ਲਈ ਰਜਿਸਟਰੇਸ਼ਨ ਜਾਂ ਤਸਦੀਕੀਕਰਨ ਦੀ ਲੋੜ ਨਹੀਂ ਹੁੰਦੀ। ਜਿਹੜੇ ਕਿੱਤਿਆਂ ਲਈ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਹੁੰਦੇ ਹਨ ਉਹਨਾਂ ਨੂੰ ਅਕਸਰ ਮੁਹਾਰਤ ਵਾਲੇ ਕਿੱਤੇ (skilled trades/métiers spécialisés) ਕਿਹਾ ਜਾਂਦਾ ਹੈ—ਇਹਨਾਂ ਕਿੱਤਿਆਂ ਵਿੱਚ ਆਮ ਤੌਰ 'ਤੇ ''ਵਿਹਵਾਰਕ'' ਕੰਮ ਸ਼ਾਮਲ ਹੁੰਦੇ ਹਨ ਅਤੇ ਇਸ ਲਈ ਖਾਸ ਤਕਨੀਕੀ ਮੁਹਾਰਤਾਂ ਦੀ ਜਰੂਰਤ ਹੁੰਦੀ ਹੈ।
ਮੁਹਾਰਤ ਵਾਲੇ ਕਿੱਤਿਆਂ ਵਿੱਚ ਕਰੀਅਰ
ਅਰਥ ਵਿਵਸਥਾ ਦੇ ਲਗਭਗ ਹਰ ਇੱਕ ਖੇਤਰ ਵਿੱਚ ਮੁਹਾਰਤ ਵਾਲੇ ਕਿੱਤੇ ਹਨ, ਜਿਨ੍ਹਾਂ ਵਿੱਚ ਉਸਾਰੀ, ਆਵਾਜਾਈ ਅਤੇ ਆਟੋਮੋਟਿਵ ਨਿਰਮਾਣ ਸ਼ਾਮਲ ਹਨ।
ਕਿਸੇ ਕਿੱਤੇ ਦੇ ਅੰਦਰ, ਸੁਪਰਵਾਇਜ਼ਰੀ ਤੋਂ ਮੈਨੇਜਮੈਂਟ ਦੇ ਅਹੁਦਿਆਂ ਤਕ ਅੱਗੇ ਵਧਣ, ਜਾਂ ਫੇਰ ਆਪਣਾ ਕੋਈ ਕਾਰੋਬਾਰ ਕਰਨ ਦੇ ਕਈ ਮੌਕੇ ਹੁੰਦੇ ਹਨ।
ਮੁਹਾਰਤ ਵਾਲੇ ਕਿੱਤਿਆਂ ਵਿੱਚ ਸ਼ਾਮਲ ਹਨ:
ਇਲੈਕਟ੍ਰੀਸ਼ੀਅਨ (ਬਿਜਲੀ ਦਾ ਕੰਮ ਕਰਨ ਵਾਲੇ)
ਤਰਖਾਣ
ਪਲੰਬਰ (ਨਲਸਾਜ਼)
ਸਟੀਮਫਿੱਟਰ
ਇੱਟਾਂ ਅਤੇ ਪੱਥਰ ਦੇ ਮਿਸਤਰੀ
ਟੂਲ ਅਤੇ ਡਾਈ ਬਣਾਉਣ ਵਾਲੇ
ਮਸ਼ੀਨ ਚਲਾਉਣ ਵਾਲੇ
ਮਿਲਰਾਈਟ (ਮਿਲਾਂ ਬਣਾਉਣ ਵਾਲੇ)
ਅਦਾਰਿਆਂ ਦੀ ਰੱਖ-ਰਖਾਓ ਵਾਲੇ ਟੈਕਨੀਸ਼ੀਅਨ
ਆਟੋਮੋਟਿਵ ਸਰਵਿਸ ਟੈਕਨੀਸ਼ੀਅਨ
ਫ਼ਾਰਮ ਸਜੋ-ਸਮਾਨ ਦੇ ਮਕੈਨਿਕ
ਭਾਰੀ ਵਰਤੋਂ ਵਾਲੇ ਸਾਜ਼ੋ-ਸਮਾਨ ਦੇ ਮਕੈਨਿਕ
ਆਟੋ ਬਾਡੀ ਦੀ ਮੁਰੰਮਤ ਕਰਨ ਵਾਲੇ
ਰਸੋਈਏ
ਬੇਕਰਸ (ਬੇਕਰੀ ਵਿੱਚ ਕੰਮ ਕਰਨ ਵਾਲੇ)
ਆਰਬੋਰਿਸਟਸ
ਬਾਗਵਾਨੀ ਮਾਹਰ
ਵਾਲਾਂ ਦੀ ਸਜਾਵਟ ਕਰਨ ਵਾਲੇ (ਹੇਅਰ ਸਟਾਇਲਿਸਟ)
ਅਪ੍ਰੈਂਟਿਸਸ਼ਿਪ ਨੂੰ ਪੂਰਾ ਕਰਨਾ
ਦਾਖਲੇ ਦੀ ਲੋੜਾਂ ਕਿੱਤੇ ਅਤੇ ਸੂਬੇ/ਖੇਤਰ ਮੁਤਾਬਕ ਵੱਖੋ-ਵੱਖਰੀਆਂ ਹੁੰਦੀਆਂ ਹਨ। ਆਮ ਤੌਰ 'ਤੇ ਹਾਈ ਸਕੂਲ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ। ਕੁਝ ਸੂਬਿਆਂ/ਖੇਤਰਾਂ ਵਿੱਚ ਅਪ੍ਰੈਂਟਿਸਸ਼ਿਪ ਕਰੈਡਿਟ ਹਾਈ ਸਕੂਲਾਂ ਵਿੱਚ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਪੜ੍ਹਨ, ਲਿਖਣ, ਗਣਿਤ ਅਤੇ ਸਾਇੰਸ ਵਿੱਚ ਮਜ਼ਬੂਤ ਮੁਹਾਰਤਾਂ ਦੀ ਲੋੜ ਪੈਂਦੀ ਹੈ।
ਉਮੀਦਵਾਰ ਲਈ ਜ਼ਰੂਰੀ ਹੈ ਕਿ ਉਹ ਰੁਜ਼ਗਾਰਦਾਤਾ ਨੂੰ ਲੱਭੇ ਅਤੇ ਸੂਬੇ/ਖੇਤਰ ਕੋਲ ਅਪ੍ਰੈਂਟਿਸ ਦੇ ਰੂਪ ਵਿੱਚ ਆਪਣਾ ਨਾਮ ਰਜਿਸਟਰ ਕਰਵਾਏ। ਅਪ੍ਰੈਂਟਿਸ ਸਕੂਲ ਵਿੱਚ ਸਿਖਲਾਈ ਦੌਰਾਨ ਟਿਊਸ਼ਨ ਫੀਸ ਅਦਾ ਕਰਦੇ ਹਨ, ਪਰ ਕੰਮ ਕਰਦੇ ਹੋਏ ਸਿੱਖਦੇ ਸਮੇਂ ਉਸ ਦਰ 'ਤੇ ਤਨਖਾਹ ਕਮਾਉਂਦੇ ਹਨ, ਜੋ ਸੂਬੇ/ਖੇਤਰ ਵੱਲੋਂ ਤੈਅ ਕੀਤੀ ਹੋਵੇ ਜਾਂ ਯੂਨੀਅਨਾਂ ਦੀ ਸਮੂਹਿਕ ਸਮਝੌਤਿਆਂ ਦੀ ਸੌਦੇਬਾਜ਼ੀ ਰਾਹੀਂ ਤੈਅ ਕੀਤੀ ਗਈ ਹੋਵੇ।
ਅਪ੍ਰੈਂਟਿਸ ਆਮ ਤੌਰ 'ਤੇ ਹਰ ਸਾਲ 40 ਤੋਂ 44 ਹਫ਼ਤੇ ਕੰਮ-ਕਰਦੇ ਹੋਏ ਅਤੇ 6 ਤੋਂ 8 ਹਫ਼ਤੇ ਸਕੂਲ ਵਿੱਚ ਬਿਤਾਉਂਦੇ ਹਨ।
ਅਪ੍ਰੈਂਟਿਸ ਸਕੂਲ ਵਿਚਲੀ ਪੂਰੀ ਸਿਖਲਾਈ ਨੂੰ ਪੂਰਾ ਕਰਨ, ਨਿਰਧਾਰਤ ਘੰਟੇ ਕੰਮ ਕਰਨ, ਅਤੇ ਲੋੜੀਂਦੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਜਰਨੀਪਰਸਨ ਦੇ ਰੂਪ ਵਿੱਚ ਯੋਗਤਾ ਪੂਰੀ ਕਰ ਲੈਂਦਾ ਹੈ। ਅਪ੍ਰੈਂਟਿਸਸ਼ਿਪਾਂ ਨੂੰ ਪੂਰਾ ਕਰਨ ਵਿੱਚ ਲਈ ਆਮ ਤੌਰ 'ਤੇ ਦੋ ਤੋਂ ਪੰਜ ਸਾਲ ਲਗਦੇ ਹਨ।
ਕੁਝ ਕਿੱਤਿਆਂ ਨੂੰ ਰੈਡ ਸੀਲ ਕਿੱਤਿਆਂ (Red Seal trades/métiers du Sceau rouge) ਦੇ ਤੌਰ 'ਤੇ ਮਨੋਨੀਤ ਕੀਤਾ ਗਿਆ ਹੈ। ਰੈਡ ਸੀਲ ਤਸਦੀਕਯੋਗਤਾ ਪ੍ਰਾਪਤ ਕਿੱਤਾਕਾਰ ਵਿਅਕਤੀਆਂ ਨੂੰ ਕਿਸੇ ਵੀ ਅਜਿਹੇ ਸੂਬੇ/ਖੇਤਰ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ ਜਿੱਥੇ ਕਿੱਤਾ ਬਿਨਾਂ ਹੋਰ ਇਮਤਿਹਾਨ ਦਿੱਤੇ ਮਨੋਨੀਤ ਕੀਤਾ ਜਾਂਦਾ ਹੈ।