ਇੰਜਨੀਅਰਿੰਗ
ਇੰਜਨੀਅਰ ਕੈਨੇਡਾ ਦੀ ਸਮਾਜਿਕ ਬਿਹਤਰੀ ਅਤੇ ਆਰਥਿਕ ਮੁਕਾਬਲੇਬਾਜੀ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਇੰਜਨੀਅਰਿੰਗ ਦੇ ਨਤੀਜੇ ਹਰ ਜਗ੍ਹਾ 'ਤੇ ਹਨ। ਡਾਕਟਰੀ ਸਾਜ਼ੋ-ਸਮਾਨ, ਪੁੱਲ, ਹਵਾਈ ਅੱਡੇ ਦੀਆਂ ਨੈਵੀਗੇਸ਼ਨ ਪ੍ਰਣਾਲੀਆਂ...ਸਾਰੀਆਂ ਇੰਜਨੀਅਰਾਂ ਰਾਹੀਂ ਹੀ ਡਿਜ਼ਾਇਨ, ਤਿਆਰ ਅਤੇ ਸੁਧਾਰੀਆਂ ਗਈਆਂ ਹਨ।
ਕੈਨੇਡਾ ਵਿੱਚ, ਇੰਜਨੀਅਰ, ਟੈਕਨੌਲੋਜਿਸਟ ਅਤੇ ਟੈਕਨੀਸ਼ੀਅਨ ਵੱਖੋ-ਵੱਖ ਪੇਸ਼ੇਵਰਾਨਾ ਸ਼੍ਰੇਣੀਆਂ ਹਨ ਜੋ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਹਨ ਅਤੇ ਜਿਨ੍ਹਾਂ ਲਈ ਵੱਖ-ਵੱਖ ਪੇਸ਼ੇਵਰਾਨਾ ਪ੍ਰਮਾਣੀਕਰਨ ਲੋੜਾਂ ਹੁੰਦੀਆਂ ਹਨ। ਇੰਜਨੀਅਰ ਅਤੇ ਟੈਕਨੌਲੋਜਿਸਟ ਪੂਰਕ ਢੰਗ ਨਾਲ ਟੈਕਨੌਲੋਜੀ ਨਾਲ ਕੰਮ ਕਰਦੇ ਹਨ, ਜਿਸ ਵਿੱਚ ਇੰਜਨੀਅਰ ਸਿਧਾਂਤਕ ਪਹਿਲੂਆਂ 'ਤੇ ਜ਼ਿਆਦਾ ਧਿਆਨ ਕੇਂਦਰਤ ਕਰਦੇ ਹਨ ਅਤੇ ਟੈਕਨੌਲੋਜਿਸਟ ਵਿਹਾਰਿਕ ਪਹਿਲੂਆਂ 'ਤੇ। ਟੈਕਨੀਸ਼ੀਅਨਾਂ ਨੂੰ ਵਿਸ਼ੇਸ਼ ਤਰ੍ਹਾਂ ਦੇ ਸੰਦਾਂ ਅਤੇ ਤਕਨੀਕਾਂ ਦੇ ਇਸਤੇਮਾਲ ਦੀ ਮਹਾਰਤ ਹੁੰਦੀ ਹੈ।
ਇੰਜਨੀਅਰਿੰਗ ਵਿੱਚ ਕੰਮ ਕਰਨਾ
ਇੰਜਨੀਅਰ ਪ੍ਰੋਜੈਕਟ ਪ੍ਰਬੰਧਨ, ਡਿਜ਼ਾਇਨ, ਪ੍ਰਬੰਧਨ, ਪ੍ਰੋਜੈਕਟ ਯੋਜਨਾ, ਤਕਨਾਲੋਜੀ ਸਮਰਥਨ, ਕੰਮਕਾਜ ਅਤੇ ਉਤਪਾਦਨ, ਖੋਜ ਅਤੇ ਵਿਕਾਸ, ਤਕਨੀਕੀ ਵਿਸ਼ੇਸ਼ ਵਿਵਰਣ, ਗੁਣਵੱਤਾ ਭਰੋਸਾ ਜਾਂ ਮਾਰਕਿਟਿੰਗ ਅਤੇ ਵਿਕਰੀ ਵਿੱਚ ਕੰਮ ਕਰ ਸਕਦੇ ਹਨ।
ਇੰਜਨੀਅਰਾਂ ਦੀਆਂ ਆਮ ਕਿਸਮਾਂ ਅਤੇ ਪ੍ਰਮੁੱਖ ਉਦਯੋਗ ਜਿਹਨਾਂ ਵਿੱਚ ਉਹ ਕੰਮ ਕਰਦੇ ਹਨ, ਉਹਨਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:
ਖੇਤੀਬਾੜੀ ਇੰਜਨੀਅਰ ਅਤੇ ਵਾਤਾਵਰਣ ਇੰਜਨੀਅਰ:
ਖੇਤੀਬਾੜੀ,
ਵਾਤਾਵਰਣ ਅਤੇ ਕੁਦਰਤੀ ਵਸੀਲੇ, ਅਤੇ ਵਿਗਿਆਨਕ
ਖੇਤਰ
ਬਾਇਓਮਕੈਨਿਕਲ ਅਤੇ ਬਾਇਓਮੈਡੀਕਲ ਇੰਜਨੀਅਰ: ਸਿਹਤ ਵਿਗਿਆਨ
ਕੰਪਿਊਟਰ ਇੰਜਨੀਅਰ ਅਤੇ ਸਾਫਟਵੇਅਰ ਇੰਜਨੀਅਰਿੰਗ ਦੇ ਇੰਜਨੀਅਰ:
ਸੂਚਨਾ ਤਕਨਾਲੋਜੀ ਅਤੇ ਲਗਭਗ ਹੋਰ ਸਾਰੇ ਖੇਤਰ
ਰਸਾਇਣਕ ਇੰਜਨੀਅਰ, ਉਦਯੋਗਿਕ ਅਤੇ ਉਤਪਾਦਨ ਇੰਜਨੀਅਰ, ਮਕੈਨੀਕਲ ਇੰਜਨੀਅਰ, ਇਲੈਟ੍ਰੀਕਲ ਇੰਜਨੀਅਰ ਅਤੇ ਸਮੱਗਰੀਆਂ ਦੇ ਇੰਜਨੀਅਰ: ਨਿਰਮਾਣ ਅਤੇ ਵਿਗਿਆਨ ਅਤੇ ਤਕਨਾਲੋਜੀ
ਧਾਤ ਵਿਗਿਆਨ ਦੇ ਇੰਜਨੀਅਰ: ਨਿਰਮਾਣ,
ਖਨਨ, ਅਤੇ ਵਿਗਿਆਨਕ ਖੇਤਰ
ਨੇਵਲ ਆਰਕੀਟੈਕਚਰਲ (ਜਲ ਭਵਨ ਨਿਰਮਾਣਕਲਾ) ਅਤੇ ਮਹਾਂਸਾਗਰ ਇੰਜਨੀਅਰ: ਸੰਮੁਦਰੀ ਉਦਯੋਗ
ਮੁਹਾਰਤਾਂ ਅਤੇ ਸਿਖਲਾਈ
ਇੰਜਨੀਅਰਾਂ ਨੂੰ ਗਣਿਤ ਅਤੇ ਸਾਇੰਸ ਦੀਆਂ ਮਜ਼ਬੂਤ ਮੁਹਾਰਤਾਂ, ਅਤੇ ਸੰਚਾਰ ਅਤੇ ਟੀਮ ਵਿੱਚ ਕੰਮ ਕਰਨ ਦੀਆਂ ਚੰਗੀਆਂ ਯੋਗਤਾਵਾਂ ਦੀ ਲੋੜ ਹੁੰਦੀ ਹੈ। ਉਹ ਆਮ ਤੌਰ 'ਤੇ ਚੀਜ਼ਾਂ ਬਣਾਉਂਦੇ ਹਨ ਜਾਂ ਉੁਹਨਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਸੁਧਾਰ ਕਰਦੇ ਹਨ।
ਕੈਨੇਡਾ ਵਿੱਚ ਕੰਮ ਕਰਨ ਲਈ, ਇੰਜਨੀਅਰਾਂ ਕੋਲ ਲਾਜ਼ਮੀ ਤੌਰ 'ਤੇ ਸੂਬਾਈ ਜਾਂ ਖੇਤਰੀ ਅਥਾਰਟੀ ਦਾ ਲਾਇਸੈਂਸ ਹੋਣਾ ਚਾਹੀਦਾ ਹੈ। ਲਾਇਸੈਂਸਿੰਗ ਲਈ ਅਧਿਐਨ ਦਾ ਇੱਕ ਮਾਨਤਾ ਪ੍ਰਾਪਤ ਪ੍ਰੋਗਰਾਮ ਪੂਰਾ ਕਰਨਾ, ਨਿਗਰਾਨੀ ਹੇਠਲੇ ਕੰਮ ਦਾ ਤਜਰਬਾ, ਅਤੇ ਪੇਸ਼ੇਵਰਾਨਾ ਨੈਤਿਕਤਾ ਵਿੱਚ ਇੱਕ ਇਮਤਿਹਾਨ ਜਰੂਰੀ ਹੁੰਦਾ ਹੈ।
ਦੂਜੇ ਦੇਸ਼ਾਂ ਵਿੱਚ ਹਾਸਲ ਕੀਤੀ ਸਿੱਖਿਆ ਅਤੇ ਕੰਮ ਦਾ ਤਜਰਬਾ ਕੁਝ ਮਾਮਲਿਆਂ ਵਿੱਚ ਲਾਇਸੈਂਸ ਲਈ ਸਵੀਕਾਰ ਕੀਤਾ ਜਾ ਸਕਦਾ ਹੈ।