ਤੇਲ ਅਤੇ ਗੈਸ

ਤੇਲ ਅਤੇ ਗੈਸ ਚਿੱਤਰਕੈਨੇਡਾ ਕੁਦਰਤੀ ਗੈਸ ਵਿੱਚ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਅਤੇ ਕੱਚੇ ਤੇਲ ਦਾ ਸੱਤਵਾਂ ਵੱਡਾ ਨਿਰਮਾਤਾ ਹੈ। ਕੈਨੇਡਾ ਤੇਲ ਦੀ ਰੇਤ ਦਾ ਵੀ ਘਰ ਹੈ, ਜਿਸ ਦੇ ਭਵਿੱਖ ਦੀਆਂ ਪੀੜ੍ਹੀਆਂ ਲਈ ਊਰਜਾ ਦਾ ਮੁੱਖ ਸ੍ਰੋਤ ਬਣਨ ਦੀ ਉਮੀਦ ਹੈ।

ਤੇਲ ਤੇ ਗੈਸ ਉਦਯੋਗ ਦੀਆਂ ਤਿੰਨ ਲੜੀਆਂ ਹਨ: ਅਪਸਟ੍ਰੀਮ ਉਦਯੋਗ ਤੇਲ ਦਾ ਪਤਾ ਲਗਾਉਣ, ਕੱਢਣ ਅਤੇ ਉਤਪਾਦਨ ਨਾਲ ਸਬੰਧ ਰੱਖਦਾ ਹੈ; ਮਿਡਸਟ੍ਰੀਮ ਉਦਯੋਗ ਤੇਲ ਅਤੇ ਗੈਸ ਉਤਪਾਦਾਂ ਨੂੰ ਇੱਕਠਾ ਕਰਦਾ ਹੈ, ਇਹਨਾਂ ਦੀ ਸੰਭਾਲ ਕਰਦਾ ਹੈ ਅਤੇ ਇਹਨਾਂ ਦੀ ਢੋਆ-ਢੁਆਈ ਕਰਦਾ ਹੈ; ਅਤੇ ਡਾਊਨਸਟ੍ਰੀਮ ਉਦਯੋਗ ਤੇਲ ਅਤੇ ਗੈਸ ਉਤਪਾਦਾਂ ਦੀ ਸ਼ੁੱਧੀ ਕਰਦਾ ਹੈ, ਅਤੇ ਤੇਲ ਤੇ ਗੈਸ ਬਣੇ ਉਤਪਾਦਾਂ ਦਾ ਉਤਪਾਦਨ ਤੇ ਇਸਦੀ ਵੰਡ ਕਰਦਾ ਹੈ।

ਤੇਲ ਅਤੇ ਗੈਸ ਵਿੱਚ ਕੰਮ ਕਰਨਾ

ਕੈਨੇਡਾ ਅਤੇ ਦੁਨੀਆਂ ਭਰ ਵਿੱਚ ਕਰਮਚਾਰੀਆਂ ਨੂੰ ਤੇਲ ਅਤੇ ਗੈਸ ਉਦਯੋਗ ਵਿੱਚ ਫ਼ਾਇਦੇਮੰਦ ਕਰੀਅਰ ਮਿਲੇ ਹਨ। ਉਦਯੋਗ ਵੱਖ ਵੱਖ ਮਹਾਰਤਾਂ ਵਾਲੇ ਅਤੇ ਵਿਦਿਅਕ ਪਿਛੋਕੜਾਂ ਵਾਲੇ ਲੋਕਾਂ ਨੂੰ ਨੌਕਰੀ ਦਿੰਦਾ ਹੈ।

ਕੰਮ ਦੀਆਂ ਥਾਵਾਂ ਵਿੱਚ ਮਹਾਨਗਰੀ ਕੇਂਦਰਾਂ ਤੋਂ ਪੇਂਡੂ ਕਸਬਿਆਂ ਅਤੇ ਤੱਟੀ ਭਾਈਚਾਰਿਆਂ ਤਕ, ਅਤੇ ਚਾਰਦਿਵਾਰੀ ਤੋਂ ਬਾਹਰ ਕੈਂਪਾਂ ਤੋਂ ਲੈ ਕੇ ਦਫਤਰ ਦੇ ਮਾਹੌਲ ਤਕ ਸ਼ਾਮਲ ਹਨ। ਕਰਮਚਾਰੀ ਸੁਰੱਖਿਆ ਲਈ ਸਖਤ ਉਦਯੋਗਕ ਮਾਪਦੰਡ ਅਤੇ ਸਰਕਾਰੀ ਅਧਿਨਿਯਮ ਲਾਗੂ ਹੁੰਦੇ ਹਨ।

ਅਪਸਟ੍ਰੀਮ ਅਤੇ ਮਿਡਸਟ੍ਰੀਮ ਉਦਯੋਗਾਂ ਵਿੱਚ ਕਰਿਅਰ ਦੀਆਂ ਚੋਣਾਂ ਵਿੱਚ ਸ਼ਾਮਲ ਹਨ:

  • ਡਰਿਲ ਕਰਨ ਵਾਲੇ ਮਜ਼ਦੂਰ, ਪਾਈਪਲਾਈਨ ਦੀ ਆਵਾਜਾਈ ਵਾਲੇ ਮਜ਼ਦੂਰ, ਖੂਹ ਦੇ ਕੰਮ ਲਈ ਮਜ਼ਦੂਰ
  • ਕੰਟਰੋਲ ਸੈਂਟਰ ਆਪਰੇਟਰ, ਡਰਿਲਿੰਗ ਅਤੇ ਸਰਵਿਸ ਰਿਗ ਆਪਰੇਟਰ, ਭੂਚਾਲ ਸੰਬੰਧੀ ਆਪਰੇਟਰ, ਭਾਰੀ ਸਾਜ਼ੋ-ਸਮਾਨ ਦੇ ਆਪਰੇਟਰ
  • ਮਹਾਰਤ ਪ੍ਰਾਪਤ ਕਿੱਤਾਕਾਰ ਕੋਲ: ਉਦਯੋਗਕ ਇਲੈਕਟ੍ਰੀਸ਼ੀਅਨ, ਮਸ਼ੀਨਾਂ ਚਲਾਉਣ ਵਾਲੇ, ਮਿਲਾਂ ਬਣਾਉਣ ਵਾਲੇ, ਵੈਲਡਰ, ਭਾਰੀ ਵਰਤੋਂ ਦੇ ਸਾਜ਼ੋ-ਸਮਾਨ ਵਾਲੇ ਮਕੈਨਿਕ, ਸਟੀਮਫਿੱਟਰ/ਪਾਈਪਫਿੱਟਰ
  • ਰਸਾਇਣਿਕ/ਇਲੈਟ੍ਰੀਕਲ ਟੈਕਨੀਸ਼ੀਅਨ, ਭੂ-ਵਿਗਿਆਨ ਨਾਲ ਸੰਬੰਧਤ ਟੈਕਨੀਸ਼ੀਅਨ, ਵੇਅਰਹਾਊਸ ਟੈਕਨੀਸ਼ੀਅਨ
  • ਰਸਾਇਣਿਕ/ਸਿਵਲ/ਇਲੈਕਟ੍ਰੀਕਲ ਇੰਜਨੀਅਰਿੰਗ ਟੈਕਨੌਲੋਜਿਸਟ, ਭੂ-ਵਿਗਿਆਨਕ/ਜਿਉਮੈਟਿਕਸ ਟੈਕਨੌਲੋਜਿਸਟ
  • ਭੂ-ਵਿਗਿਆਨੀ, ਜਿਓਕੈਮਿਸਟ, ਜਿਓਫਿਜਿਸਿਸਟ
  • ਰਸਾਇਣਿਕ/ਸਿਵਿਲ/ਇਲੈਕਟ੍ਰੀਕਲ/ਮਕੈਨੀਕਲ ਇੰਜਨੀਅਰ, ਕੰਪਿਊਟਰ ਇੰਜਨੀਅਰ, ਭੂ-ਵਿਗਿਆਨਕ/ਜਿਉਮੈਟਿਕਸ ਇੰਜਨੀਅਰ, ਧਾਤ-ਵਿਗਿਆਨ ਸੰਬੰਧੀ ਇੰਜਨੀਅਰ, ਖਾਨ/ਪੈਟਰੋਲੀਅਮ ਇੰਜਨੀਅਰ
  • ਮੈਰੀਨ/ਇੰਜਨ ਰੂਮ ਦੇ ਡੈਕ ਦਾ ਅਮਲਾ, ਸੰਮੁਦਰੀ ਗੋਤਾਖੋਰ, ਰੇਡੀਓ ਆਪਰੇਟਰ
  • ਹਵਾਈ ਆਵਾਜਾਈ, ਸਿਹਤ ਅਤੇ ਸੁਰੱਖਿਆ, ਖਣਿਜ ਅਧਿਕਾਰਾਂ ਦੀ ਪ੍ਰਾਪਤੀ, ਨਿਯੰਤ੍ਰਕ ਮਾਮਲੇ, ਹਿੱਸਾ ਰੱਖਣ ਵਾਲਿਆਂ ਨਾਲ ਸੰਬੰਧ, ਪੈਟਰੋਲੀਅਮ ਗਾਹਕ ਸੰਬੰਧ, ਅਤੇ ਪੂੰਜੀ ਪ੍ਰਬੰਧਨ।

ਮੁਹਾਰਤਾਂ ਅਤੇ ਸਿਖਲਾਈ

ਕੁਝ ਦਾਖਲੇ ਪੱਧਰ ਦੀਆਂ ਨੌਕਰੀਆਂ ਹਾਈ ਸਕੂਲ ਸਿੱਖਿਆ ਨਾਲ ਹੀ ਹਾਸਲ ਕੀਤੀਆਂ ਜਾ ਸਕਦੀਆਂ ਹਨ।

ਜ਼ਿਆਦਾਤਰ ਨੌਕਰੀਆਂ ਲਈ ਉਪਕਰਨਾਂ, ਕੰਪਿਊਟਰਾਂ ਅਤੇ ਰਸਾਇਣਾਂ ਨਾਲ ਕੰਮ ਕਰਨ ਦੀ ਲੋੜ ਹੁੰਦੀ ਹੈ, ਅਤੇ ਇਹਨਾਂ ਲਈ ਗਣਿਤ, ਸਾਇੰਸ ਅਤੇ ਕੰਪਿਊਟਰ ਮਹਾਰਤਾਂ ਦੀ ਲੋੜ ਹੁੰਦੀ ਹੈ। ਸੁਰੱਖਿਆ ਸਿਖਲਾਈ ਜਿਵੇਂ ਕਿ ਮਿਆਰੀ ਮੁਢਲੀ ਡਾਕਟਰੀ ਸਿੱਖਿਆ ਅਤੇ H2S Alive/Certificat de formation H2S (ਹਾਈਡ੍ਰੋਜਨ ਸਲਫਾਇਡ ਸੁਰੱਖਿਆ) ਦੀ ਅਕਸਰ ਲੋੜ ਹੁੰਦੀ ਹੈ।

ਸੈਕੰਡਰੀ ਤੋਂ ਬਾਅਦ ਦੀ ਸਿੱਖਿਆ ਅਤੇ ਕੰਮ ਕਰਦੇ ਹੋਏ ਤਜਰਬਾ ਕਰੀਅਰ ਵਿੱਚ ਅੱਗੇ ਵਧਣ ਅਤੇ ਵੱਧ ਕਮਾਈ ਦੀ ਸੰਭਾਵਨਾ ਨੂੰ ਵਧਾ ਦਿੰਦਾ ਹੈ। ਇੰਜਨੀਅਰਿੰਗ ਵਿੱਚ ਪੇਸ਼ਿਆਂ ਲਈ ਡਿਗਰੀਆਂ ਦੀ ਲੋੜ ਹੁੰਦੀ ਹੈ, ਅਤੇ ਕੁਝ ਪੇਸ਼ਿਆਂ ਵਿੱਚ ਟੈਕਨੀਸ਼ੀਅਨ ਜਾਂ ਟੈਕਨੌਲੋਜਿਸਟ ਭੂਮਿਕਾਵਾਂ ਲਈ ਤਸਦੀਕੀਕਰਨ ਦੀ ਲੋੜ ਪੈ ਸਕਦੀ ਹੈ। ਕਈ ਮਹਾਰਤ ਪ੍ਰਾਪਤ ਕਿੱਤਿਆਂ ਲਈ ਅਪ੍ਰੈਂਟਿਸਸ਼ਿਪਾਂ ਉਪਲਬਧ ਹਨ।