ਗਾਹਕ ਸੰਪਰਕ
ਗਾਹਕ ਸੰਪਰਕ ਕੇਂਦਰ ਉਦਯੋਗ ਕੈਨੇਡਾ ਵਿੱਚ ਅਤੇ ਵਿਸ਼ਵ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧ ਰਹੇ ਖੇਤਰਾਂ ਵਿੱਚੋਂ ਇੱਕ ਹੈ।
ਇੱਕ ਗਾਹਕ ਸੰਪਰਕ ਕੇਂਦਰ ਕਿਸੇ ਵੀ ਸੰਸਥਾ ਵਿੱਚ ਉਹ ਕੇਂਦਰੀ ਬਿੰਦੂ ਹੁੰਦਾ ਹੈ ਜਿੱਥੋਂ ਸਾਰੇ ਗਾਹਕਾਂ ਦੇ ਸੰਪਰਕਾਂ ਦਾ ਪ੍ਰਬੰਧਨ ਕੀਤਾ ਜਾਂਦਾ ਹੈ। ਗਾਹਕ ਸੰਪਰਕ ਕੇਂਦਰ, "ਕੰਪਨੀ ਦੀ ਆਵਾਜ਼" ਅਤੇ "ਗਾਹਕ ਵਾਸਤੇ ਕੰਨ" ਵਜੋਂ ਕੰਮ ਕਰਦੇ ਹਨ।
ਗਾਹਕ ਸੰਪਰਕ ਕੇਂਦਰ ਟੈਲੀਫੋਨ ਕਾਲ ਸੈਂਟਰਾਂ ਤੋਂ ਉਪਜ ਕੇ ਅਜਿਹੀਆਂ ਸਹੂਲਤਾਂ ਬਣ ਗਏ ਹਨ ਜੋ ਤਕਨਾਲੋਜੀ ਅਤੇ ਸੰਚਾਰ ਦੀਆਂ ਵਿਧੀਆਂ ਦੀ ਇੱਕ ਵਿਸ਼ਾਲ ਲੜੀ ਦੀ ਵਰਤੋਂ ਕਰਦੀਆਂ ਹਨ ਜਿਵੇਂ ਕਿ ਈਮੇਲ, ਫੈਕਸ, ਟੈਲੀਫੋਨ ਅਤੇ ਵੈਬ ਚੈਟ। ਗਾਹਕ ਸੰਪਰਕ ਕੇਂਦਰ ਬਹੁਤ ਸਾਰੀਆਂ ਗੁੰਝਲਦਾਰ ਸੇਵਾਵਾਂ ਪ੍ਰਦਾਨ ਕਰਦੇ ਹਨ ਜਿਨ੍ਹਾਂ ਵਿੱਚ ਸੰਕਟਕਾਲੀਨ ਰਵਾਨਗੀ, ਟੈਲੀਹੈਲਥ, ਗਾਹਕ ਸੇਵਾ, ਸਿੱਧੀ ਵਿਕਰੀ, ਵਿਕਰੀਆਂ ਵਿੱਚ ਸਹਾਇਤਾ, ਰਾਖਵੇਂਕਰਨ, ਬਾਜ਼ਾਰ ਖੋਜ, ਅੰਦਰੂਨੀ ਸਹਾਇਤਾ ਅਤੇ ਤਕਨੀਕੀ ਸਹਾਇਤਾ ਸ਼ਾਮਲ ਹਨ।
ਗਾਹਕ ਸੰਪਰਕ ਕੇਂਦਰ ਦੀ ਵਰਤੋਂ ਬਹੁਤ ਸਾਰੇ ਉਦਯੋਗਾਂ ਦੁਆਰਾ ਕੀਤੀ ਜਾਂਦੀ ਹੈ ਜਿਵੇਂ ਕਿ ਵਿੱਤੀ ਸੇਵਾਵਾਂ, ਦੂਰ-ਸੰਚਾਰ, ਉਪਯੋਗਤਾਵਾਂ, ਆਵਾਜਾਈ ਅਤੇ ਸੇਵਾ ਉਦਯੋਗ। ਇਹਨਾਂ ਦੀ ਵਰਤੋਂ ਸਰਕਾਰੀ ਵਿਭਾਗਾਂ ਦੁਆਰਾ ਵੀ ਕੀਤੀ ਜਾਂਦੀ ਹੈ।
ਗਾਹਕ ਸੰਪਰਕ ਵਿੱਚ ਕੰਮ ਕਰਨਾ
ਇਹ ਉਦਯੋਗ ਬਹੁਤ ਸਾਰੇ ਖੇਤਰਾਂ ਵਿੱਚ ਪੇਸ਼ੇਵਰਾਂ ਵਾਸਤੇ ਰੁਮਾਂਚਕਾਰੀ ਮੌਕੇ ਪ੍ਰਦਾਨ ਕਰਦਾ ਹੈ।
ਜ਼ਿਆਦਾਤਰ ਗਾਹਕ ਸੰਪਰਕ ਕੇਂਦਰ ਛੋਟੇ ਤੋਂ ਔਸਤ ਆਕਾਰ ਦੇ ਉਦਯੋਗ ਹਨ ਜਿਨ੍ਹਾਂ ਦੇ 50 ਤੋਂ ਘੱਟ ਕਰਮਚਾਰੀ ਹੁੰਦੇ ਹਨ। ਕੰਪਨੀਆਂ ਮੁਕਾਬਲੇ ਦੇ ਮੁਆਵਜ਼ੇ ਅਤੇ ਸੁਹਾਵਣੇ ਕਾਰਜ ਵਾਤਾਵਰਣ ਪੇਸ਼ ਕਰਦੀਆਂ ਹਨ।
ਇਸ ਉਦਯੋਗ ਵਿੱਚ ਸ਼ੁਰੂਆਤੀ ਪੱਧਰ ਦੀਆਂ ਪਦਵੀਆਂ ਤੋਂ ਲੈਕੇ ਸੀਨੀਅਰ ਪ੍ਰਬੰਧਕੀ ਭੂਮਿਕਾਵਾਂ ਤੱਕ ਸ਼ਾਮਲ ਹਨ। ਆਮ ਕਿੱਤਿਆਂ ਵਿੱਚ ਸ਼ਾਮਲ ਹਨ:
ਗਾਹਕ ਸੰਪਰਕ ਕੇਂਦਰ ਏਜੰਟ
ਕਾਰਜਬਲਾਂ ਦੀ ਸਮਾਂ ਸੂਚੀ ਬਣਾਉਣ ਵਾਲੇ
ਮਿਊਚਲ ਫੰਡ ਪ੍ਰਤੀਨਿਧ
ਸੰਕਟਕਾਲੀਨ ਸੇਵਾਵਾਂ ਰਵਾਨਾ ਕਰਨ ਵਾਲੇ
ਟੈਲੀ-ਨਰਸਿੰਗ ਪ੍ਰਦਾਨਕ
ਵਿੱਤੀ ਪੜਚੋਲਕ
ਸੁਵਿਧਾ ਪ੍ਰਬੰਧਕ
ਸੂਚਨਾ ਤਕਨਾਲੋਜੀ ਸਹਾਇਤਾ ਤਕਨੀਸ਼ੀਅਨ
ਮਨੁੱਖੀ ਵਸੀਲਿਆਂ ਦੇ ਪ੍ਰਬੰਧਕ
ਏਅਰਲਾਈਨ ਵਿਕਰੀ ਸੇਵਾ ਏਜੰਟ
ਕਾਰਜਕਾਰੀ ਨਿਰਦੇਸ਼ਕ।
ਮੁਹਾਰਤਾਂ ਅਤੇ ਸਿਖਲਾਈ
ਗਾਹਕਾਂ ਦੀਆਂ ਬਦਲਵੀਆਂ ਲੋੜਾਂ ਅਤੇ ਮੰਗਾਂ ਦੇ ਹੁੰਗਾਰੇ ਵਜੋਂ, ਗਾਹਕ ਸੰਪਰਕ ਕੇਂਦਰ ਦੇ ਅਮਲੇ ਦੀਆਂ ਮੁਹਾਰਤਾਂ ਅਤੇ ਜਾਣਕਾਰੀ ਬਦਲਦੀਆਂ ਰਹਿਣਗੀਆਂ ਅਤੇ ਵਧਦੀਆਂ ਰਹਿਣਗੀਆਂ।
ਵਰਤਮਾਨ ਸਮੇਂ, ਕੁਝ ਸਿੱਖਿਆ ਸੰਸਥਾਵਾਂ ਅਜਿਹੇ ਸਿਖਲਾਈ ਪ੍ਰੋਗਰਾਮ ਪੇਸ਼ ਕਰਦੀਆਂ ਹਨ ਜੋ ਗਾਹਕ ਸੰਪਰਕ ਨਾਲ ਸਬੰਧਿਤ ਹਨ। ਪ੍ਰੋਗਰਾਮ ਗਾਹਕ ਸੇਵਾ ਪ੍ਰਤੀਨਿਧਾਂ ‘ਤੇ ਧਿਆਨ ਕੇਂਦਰਿਤ ਕਰਨ ਵੱਲ ਰੁਚਿਤ ਹੁੰਦੇ ਹਨ ਪਰ ਕੁਝ ਕੁ ਪ੍ਰੋਗਰਾਮ ਪ੍ਰਬੰਧਨ ਅਤੇ ਤਕਨੀਕੀ ਸਹਾਇਤਾ ਵਿੱਚ ਵੀ ਹਨ।
ਗਾਹਕ ਸੰਪਰਕ ਕੇਂਦਰ ਆਮ ਤੌਰ 'ਤੇ ਨਵੇਂ ਰੱਖੇ ਗਏ ਲੋਕਾਂ ਨੂੰ ਝਗੜੇ ਦਾ ਨਿਪਟਾਰਾ ਕਰਨ ਦੀਆਂ ਮੁਹਾਰਤਾਂ, ਕੰਪਿਊਟਰ ਦੀ ਵਰਤੋਂ ਕਰਨ ਅਤੇ ਕਾਲ ਨਾਲ ਨਿਪਟਣ, ਅਤੇ ਕੰਪਨੀ-ਵਿਸ਼ੇਸ਼ ਪ੍ਰਣਾਲੀਆਂ, ਅਮਲਾਂ ਅਤੇ ਉਤਪਾਦਾਂ ਬਾਰੇ ਸਿਖਲਾਈ ਪ੍ਰਦਾਨ ਕਰਦੇ ਹਨ।
ਰੁਜ਼ਗਾਰਦਾਤਾ ਗਾਹਕ ਸੇਵਾ ਅਤੇ ਮੁਹਾਰਤਾਂ ਅਤੇ ਬਹੁ-ਕਾਰਜ ਯੋਗਤਾ ਵਾਲੇ ਭਰੋਸੇਯੋਗ ਕਰਮਚਾਰੀਆਂ ਦੀ ਤਲਾਸ਼ ਕਰ ਰਹੇ ਹਨ। ਬਹੁਤ ਸਾਰੇ ਰੁਜ਼ਗਾਰਦਾਤਾ ਕਰਮਚਾਰੀਆਂ ਨੂੰ ਨਵੀਆਂ ਮੁਹਾਰਤਾਂ ਅਤੇ ਸਮਰੱਥਾਵਾਂ ਦਾ ਵਿਕਾਸ ਕਰਨ ਦੇ ਮੌਕੇ ਪ੍ਰਦਾਨ ਕਰਦੇ ਹਨ ਜਿੰਨ੍ਹਾਂ ਦਾ ਨਤੀਜਾ ਪਦ-ਉੱਨਤੀ ਦੇ ਰੂਪ ਵਿੱਚ ਨਿਕਲ ਸਕਦਾ ਹੈ।