ਤਕਨਾਲੋਜੀ
ਕੈਨੇਡਾ ਨਵੀਂ ਤਕਨਾਲੋਜੀ ਲਾਗੂ ਕਰਨ ਲਈ ਦੁਨੀਆਂ ਭਰ ਵਿੱਚ ਮੋਹਰੀ ਹੈ, ਅਤੇ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ ਦੇਸ਼ ਦੀ ਸਫਲਤਾ ਲਈ ਅਹਿਮ ਹਨ।
ਕੈਨੇਡਾ ਵਿੱਚ, ਟੈਕਨੀਸ਼ੀਅਨ, ਟੈਕਨੌਲੋਜਿਸਟ ਅਤੇ ਇੰਜਨੀਅਰ ਵੱਖ ਵੱਖ ਪੇਸ਼ੇ ਦੀਆਂ ਸ਼੍ਰੇਣੀਆਂ ਹਨ ਜੋ ਵੱਖ-ਵੱਖ ਕਿਸਮ ਦੇ ਕੰਮ ਕਰਦੇ ਹਨ ਅਤੇ ਜਿਹਨਾਂ ਦੀਆਂ ਵੱਖਰੀਆਂ ਪੇਸ਼ੇਵਰਾਨਾ ਤਸਦੀਕੀ ਲੋੜਾਂ ਹੁੰਦੀਆਂ ਹਨ।
ਟੈਕਨੀਸ਼ੀਅਨਾਂ ਕੋਲ ਖਾਸ ਕਿਸਮ ਦੇ ਸੰਦਾਂ ਅਤੇ ਤਕਨੀਕਾਂ ਦੇ ਇਸਤੇਮਾਲ ਦੀ ਮਹਾਰਤ ਹੁੰਦੀ ਹੈ। ਟੈਕਨੌਲੋਜਿਸਟ ਅਤੇ ਇੰਜਨੀਅਰ ਪੂਰਕ ਢੰਗ ਨਾਲ ਟੈਕਨੌਲੋਜੀ ਨਾਲ ਕੰਮ ਕਰਦੇ ਹਨ, ਜਿਸ ਵਿੱਚ ਟੈਕਨੌਲੋਜਿਸਟ ਵਿਹਾਰਕ ਪਹਿਲੂਆਂ 'ਤੇ ਜ਼ਿਆਦਾ ਧਿਆਨ ਕੇਂਦਰਤ ਕਰਦੇ ਹਨ ਅਤੇ ਇੰਜਨੀਅਰ ਸਿਧਾਂਤਕ ਪਹਿਲੂਆਂ 'ਤੇ।
ਤਕਨਾਲੋਜੀ ਵਿੱਚ ਕੰਮ ਕਰਨਾ
ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ ਦੋਵੇਂ ਨਿਜੀ ਅਤੇ ਜਨਤਕ ਖੇਤਰ ਵਿੱਚ ਰੁਜ਼ਗਾਰਦਾਤਾਵਾਂ ਲਈ ਕੰਮ ਕਰਦੇ ਹਨ। ਟੈਕਨੀਸ਼ੀਅਨਾਂ ਅਤੇ ਟੈਕਨੌਲੋਜਿਸਟਾਂ ਦੀਆਂ ਆਮ ਕਿਸਮਾਂ ਅਤੇ ਮੁੱਖ ਉਦਯੋਗ ਜਿਹਨਾਂ ਵਿੱਚ ਉਹ ਕੰਮ ਕਰਦੇ ਹਨ, ਹੇਠਾਂ ਦਿੱਤੇ ਗਏ ਹਨ:
ਜੀਵ ਵਿਗਿਆਨਕ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ:
ਖੇਤੀਬਾੜੀ,
ਵਾਤਾਵਰਣ ਅਤੇ ਕੁਦਰਤੀ ਵਸੀਲੇ, ਅਤੇ ਵਿਗਿਆਨਕ ਖੇਤਰ।
ਭਵਨਨਿਰਮਾਣ ਕਲਾ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ:
ਉਸਾਰੀ ਉਦਯੋਗ
ਰਸਾਇਣ ਟੈਕਨੀਸ਼ੀਅਨ ਅਤੇ ਟੈਕਨਾਲੋਜਿਸਟ: ਨਿਰਮਾਣ ਅਤੇ ਵਿਗਿਆਨਕ ਖੇਤਰ
ਇਲੈਕਟ੍ਰੀਕਲ/ਇਲੈਕਟ੍ਰੋਨਿਕ ਇੰਜਨੀਅਰਿੰਗ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਨਿਰਮਾਣ, ਅਤੇ ਸਾਇੰਸ ਅਤੇ ਤਕਨਾਲੋਜੀ
ਉਦਯੋਗਿਕ ਇੰਜਨੀਅਰਿੰਗ ਅਤੇ ਨਿਰਮਾਣ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਨਿਰਮਾਣ ਉਦਯੋਗ
ਕੰਪਿਊਟਰ ਅਤੇ ਨੈਟਵਰਕ ਆਪਰੇਟਰ: ਸੂਚਨਾ ਤਕਨਾਲੋਜੀ ਖੇਤਰ ਅਤੇ ਅਰਥਵਿਵਸਥਾ ਦੇ ਲਗਭਗ ਸਾਰੇ ਦੂਜੇ ਖੇਤਰ
ਮਕੈਨੀਕਲ ਇੰਜਨੀਅਰਿੰਗ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਨਿਰਮਾਣ
ਪੈਟਰੋਲੀਅਮ ਇੰਜਨੀਅਰਿੰਗ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਤੇਲ ਅਤੇ ਗੈਸ ਉਦਯੋਗ
ਮਹਾਰਤਾਂ ਅਤੇ ਸਿਖਲਾਈ
ਹਰ ਇੱਕ ਸੂਬੇ ਅਤੇ ਖੇਤਰ ਵਿੱਚ ਟੈਕਨੀਸ਼ੀਅਨਾਂ ਅਤੇ ਟੈਕਨੌਲੋਜਿਸਟਾਂ ਨੂੰ ਵੱਖ ਵੱਖ ਪੇਸ਼ੇਵਰਾਨਾ ਐਸੋਸੀਏਸ਼ਨਾਂ ਵੱਲੋਂ ਪ੍ਰਮਾਣੀਕ੍ਰਿਤ ਕੀਤਾ ਜਾਂਦਾ ਹੈ। ਪ੍ਰਮਾਣੀਕਰਨ ਲਾਜ਼ਮੀ ਨਹੀਂ ਹੈ, ਪਰ ਕਈ ਰੁਜ਼ਗਾਰਦਾਤਾਵਾਂ ਲਈ ਪ੍ਰਮਾਣਿਤ ਟੈਕਨੀਸ਼ਅਨਾਂ ਅਤੇ ਟੈਕਨੌਲੋਜਿਸਟਾਂ ਨੂੰ ਕੰਮ 'ਤੇ ਲਾਉਣਾ ਜ਼ਰੂਰੀ ਹੁੰਦਾ ਹੈ ਜਾਂ ਉਹ ਅਜਿਹਾ ਕਰਨ ਨੂੰ ਤਰਜੀਹ ਦਿੰਦੇ ਹਨ। ਪ੍ਰਮਾਣੀਕ੍ਰਿਤ ਟੈਕਨੀਸ਼ਅਨਾਂ ਅਤੇ ਟੈਕਨੌਲੋਜਿਸਟਾਂ ਦੀਆਂ ਯੋਗਤਾਵਾਂ ਨੂੰ ਕੈਨੇਡਾ ਅਤੇ ਦੁਨੀਆਂ ਭਰ ਵਿੱਚ ਵਧੇਰੇ ਵਿਆਪਕ ਢੰਗ ਨਾਲ ਵੀ ਮਾਨਤਾ ਦਿੱਤੀ ਜਾਂਦੀ ਹੈ।
ਪ੍ਰਮਾਣੀਕਰਨ ਦੀ ਲੋੜ ਸੈਕੰਡਰੀ ਤੋਂ ਬਾਅਦ ਦੇ ਟੈਕਨੀਕਲ ਪ੍ਰੋਗਰਾਮਾਂ ਅਤੇ ਢੁਕਵੇਂ ਕੰਮ ਦੇ ਤਜਰਬੇ ਦੇ ਪੂਰੇ ਹੋਣ 'ਤੇ ਪੈਂਦੀ ਹੈ। ਕੁਝ ਪੇਸ਼ਿਆਂ ਲਈ ਅਪ੍ਰੈਂਟਿਸਸ਼ਿਪਾਂ ਉਪਲਬਧ ਹਨ।