ਤਕਨਾਲੋਜੀ

technology imageਕੈਨੇਡਾ ਨਵੀਂ ਤਕਨਾਲੋਜੀ ਲਾਗੂ ਕਰਨ ਲਈ ਦੁਨੀਆਂ ਭਰ ਵਿੱਚ ਮੋਹਰੀ ਹੈ, ਅਤੇ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ ਦੇਸ਼ ਦੀ ਸਫਲਤਾ ਲਈ ਅਹਿਮ ਹਨ।

ਕੈਨੇਡਾ ਵਿੱਚ, ਟੈਕਨੀਸ਼ੀਅਨ, ਟੈਕਨੌਲੋਜਿਸਟ ਅਤੇ ਇੰਜਨੀਅਰ ਵੱਖ ਵੱਖ ਪੇਸ਼ੇ ਦੀਆਂ ਸ਼੍ਰੇਣੀਆਂ ਹਨ ਜੋ ਵੱਖ-ਵੱਖ ਕਿਸਮ ਦੇ ਕੰਮ ਕਰਦੇ ਹਨ ਅਤੇ ਜਿਹਨਾਂ ਦੀਆਂ ਵੱਖਰੀਆਂ ਪੇਸ਼ੇਵਰਾਨਾ ਤਸਦੀਕੀ ਲੋੜਾਂ ਹੁੰਦੀਆਂ ਹਨ। 

ਟੈਕਨੀਸ਼ੀਅਨਾਂ ਕੋਲ ਖਾਸ ਕਿਸਮ ਦੇ ਸੰਦਾਂ ਅਤੇ ਤਕਨੀਕਾਂ ਦੇ ਇਸਤੇਮਾਲ ਦੀ ਮਹਾਰਤ ਹੁੰਦੀ ਹੈ। ਟੈਕਨੌਲੋਜਿਸਟ ਅਤੇ ਇੰਜਨੀਅਰ ਪੂਰਕ ਢੰਗ ਨਾਲ ਟੈਕਨੌਲੋਜੀ ਨਾਲ ਕੰਮ ਕਰਦੇ ਹਨ, ਜਿਸ ਵਿੱਚ ਟੈਕਨੌਲੋਜਿਸਟ ਵਿਹਾਰਕ ਪਹਿਲੂਆਂ 'ਤੇ ਜ਼ਿਆਦਾ ਧਿਆਨ ਕੇਂਦਰਤ ਕਰਦੇ ਹਨ ਅਤੇ ਇੰਜਨੀਅਰ ਸਿਧਾਂਤਕ ਪਹਿਲੂਆਂ 'ਤੇ।

ਤਕਨਾਲੋਜੀ ਵਿੱਚ ਕੰਮ ਕਰਨਾ

ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ ਦੋਵੇਂ ਨਿਜੀ ਅਤੇ ਜਨਤਕ ਖੇਤਰ ਵਿੱਚ ਰੁਜ਼ਗਾਰਦਾਤਾਵਾਂ ਲਈ ਕੰਮ ਕਰਦੇ ਹਨ। ਟੈਕਨੀਸ਼ੀਅਨਾਂ ਅਤੇ ਟੈਕਨੌਲੋਜਿਸਟਾਂ ਦੀਆਂ ਆਮ ਕਿਸਮਾਂ ਅਤੇ ਮੁੱਖ ਉਦਯੋਗ ਜਿਹਨਾਂ ਵਿੱਚ ਉਹ ਕੰਮ ਕਰਦੇ ਹਨ, ਹੇਠਾਂ ਦਿੱਤੇ ਗਏ ਹਨ:

  • ਜੀਵ ਵਿਗਿਆਨਕ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਖੇਤੀਬਾੜੀ, ਵਾਤਾਵਰਣ ਅਤੇ ਕੁਦਰਤੀ ਵਸੀਲੇ, ਅਤੇ ਵਿਗਿਆਨਕ ਖੇਤਰ।
  • ਭਵਨਨਿਰਮਾਣ ਕਲਾ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਉਸਾਰੀ ਉਦਯੋਗ
  • ਰਸਾਇਣ ਟੈਕਨੀਸ਼ੀਅਨ ਅਤੇ ਟੈਕਨਾਲੋਜਿਸਟ: ਨਿਰਮਾਣ ਅਤੇ ਵਿਗਿਆਨਕ ਖੇਤਰ
  • ਸਿਵਲ ਇੰਜਨੀਅਰਿੰਗ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਉਸਾਰੀਇਲੈਕਟ੍ਰੀਸਿਟੀ, ਅਤੇ ਤੇਲ ਅਤੇ ਗੈਸ ਉਦਯੋਗ 
  • ਇਲੈਕਟ੍ਰੀਕਲ/ਇਲੈਕਟ੍ਰੋਨਿਕ ਇੰਜਨੀਅਰਿੰਗ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਨਿਰਮਾਣ, ਅਤੇ ਸਾਇੰਸ ਅਤੇ ਤਕਨਾਲੋਜੀ
  • ਜੰਗਲਾਤ ਸੰਬੰਧੀ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਜੰਗਲ ਦੇ ਉਤਪਾਦਾਂ ਦਾ ਉਦਯੋਗ
  • ਨਕਸ਼ਾ ਬਣਾਉਣਾ ਅਤੇ ਸੰਬੰਧਤ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਵਾਤਾਵਰਣ ਅਤੇ ਕੁਦਰਤੀ ਵਸੀਲੇ, ਤੇਲ ਅਤੇ ਗੈਸ, ਅਤੇ ਖਾਨਾਂ ਦੇ ਖੇਤਰ
  • ਉਦਯੋਗਿਕ ਇੰਜਨੀਅਰਿੰਗ ਅਤੇ ਨਿਰਮਾਣ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਨਿਰਮਾਣ ਉਦਯੋਗ 
  • ਉਦਯੋਗਿਕ ਉਪਕਰਣ ਟੈਕਨੀਸ਼ੀਅਨ ਅਤੇ ਮਕੈਨਿਕ: ਨਿਰਮਾਣ, ਬਿਜਲੀ, ਖਾਨਾਂ, ਅਤੇ ਤੇਲ ਤੇ ਗੈਸ ਦੇ ਖੇਤਰ।
  • ਕੰਪਿਊਟਰ ਅਤੇ ਨੈਟਵਰਕ ਆਪਰੇਟਰ: ਸੂਚਨਾ ਤਕਨਾਲੋਜੀ ਖੇਤਰ ਅਤੇ ਅਰਥਵਿਵਸਥਾ ਦੇ ਲਗਭਗ ਸਾਰੇ ਦੂਜੇ ਖੇਤਰ
  • ਮਕੈਨੀਕਲ ਇੰਜਨੀਅਰਿੰਗ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਨਿਰਮਾਣ
  • ਭੂ-ਵਿਗਿਆਨਕ ਅਤੇ ਖਣਿਜਕ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਤੇਲ ਅਤੇ ਗੈਸ ਅਤੇ ਖਾਨਾਂ ਦੇ ਉਦਯੋਗ  
  • ਪੈਟਰੋਲੀਅਮ ਇੰਜਨੀਅਰਿੰਗ ਟੈਕਨੀਸ਼ੀਅਨ ਅਤੇ ਟੈਕਨੌਲੋਜਿਸਟ: ਤੇਲ ਅਤੇ ਗੈਸ ਉਦਯੋਗ

ਮਹਾਰਤਾਂ ਅਤੇ ਸਿਖਲਾਈ

ਹਰ ਇੱਕ ਸੂਬੇ ਅਤੇ ਖੇਤਰ ਵਿੱਚ ਟੈਕਨੀਸ਼ੀਅਨਾਂ ਅਤੇ ਟੈਕਨੌਲੋਜਿਸਟਾਂ ਨੂੰ ਵੱਖ ਵੱਖ ਪੇਸ਼ੇਵਰਾਨਾ ਐਸੋਸੀਏਸ਼ਨਾਂ ਵੱਲੋਂ ਪ੍ਰਮਾਣੀਕ੍ਰਿਤ ਕੀਤਾ ਜਾਂਦਾ ਹੈ। ਪ੍ਰਮਾਣੀਕਰਨ ਲਾਜ਼ਮੀ ਨਹੀਂ ਹੈ, ਪਰ ਕਈ ਰੁਜ਼ਗਾਰਦਾਤਾਵਾਂ ਲਈ ਪ੍ਰਮਾਣਿਤ ਟੈਕਨੀਸ਼ਅਨਾਂ ਅਤੇ ਟੈਕਨੌਲੋਜਿਸਟਾਂ ਨੂੰ ਕੰਮ 'ਤੇ ਲਾਉਣਾ ਜ਼ਰੂਰੀ ਹੁੰਦਾ ਹੈ ਜਾਂ ਉਹ ਅਜਿਹਾ ਕਰਨ ਨੂੰ ਤਰਜੀਹ ਦਿੰਦੇ ਹਨ। ਪ੍ਰਮਾਣੀਕ੍ਰਿਤ ਟੈਕਨੀਸ਼ਅਨਾਂ ਅਤੇ ਟੈਕਨੌਲੋਜਿਸਟਾਂ ਦੀਆਂ ਯੋਗਤਾਵਾਂ ਨੂੰ ਕੈਨੇਡਾ ਅਤੇ ਦੁਨੀਆਂ ਭਰ ਵਿੱਚ ਵਧੇਰੇ ਵਿਆਪਕ ਢੰਗ ਨਾਲ ਵੀ ਮਾਨਤਾ ਦਿੱਤੀ ਜਾਂਦੀ ਹੈ।

ਪ੍ਰਮਾਣੀਕਰਨ ਦੀ ਲੋੜ ਸੈਕੰਡਰੀ ਤੋਂ ਬਾਅਦ ਦੇ ਟੈਕਨੀਕਲ ਪ੍ਰੋਗਰਾਮਾਂ ਅਤੇ ਢੁਕਵੇਂ ਕੰਮ ਦੇ ਤਜਰਬੇ ਦੇ ਪੂਰੇ ਹੋਣ 'ਤੇ ਪੈਂਦੀ ਹੈ। ਕੁਝ ਪੇਸ਼ਿਆਂ ਲਈ ਅਪ੍ਰੈਂਟਿਸਸ਼ਿਪਾਂ ਉਪਲਬਧ ਹਨ।