ਬਿਜਲੀ 

ਬਿਜਲੀ ਚਿਤਰਬਿਜਲੀ ਖੇਤਰ ਵਿੱਚ ਉਹ ਕੰਪਨੀਆਂ ਸ਼ਾਮਲ ਹੁੰਦੀਆਂ ਹਨ ਜੋ ਬਿਜਲੀ ਦੀ ਪੈਦਾਵਾਰ, ਇਸਦੇ ਸਥਾਨਅੰਤਰਣ ਅਤੇ ਆਵੰਡਨ ਵਿੱਚ ਸ਼ਾਮਲ ਹੁੰਦੀਆਂ ਹਨ। ਰੋਸ਼ਨੀ ਵਾਲੇ ਬਲਬਾਂ ਅਤੇ ਰੀਫਰਿੱਜਰੇਟਰਾਂ ਤੋਂ ਲੈਕੇ ਪਾਣੀ ਦੀ ਸੁਧਾਈ ਕਰਨ ਵਾਲੇ ਪਲਾਂਟਾਂ ਅਤੇ ਫੈਕਟਰੀਆਂ ਦੀਆਂ ਅਸੈਂਬਲੀ ਲਾਈਨਾਂ ਨੂੰ ਈਂਧਨ ਦਿੰਦੇ ਹੋਏ, ਉਹਨਾਂ ਦਾ ਕੰਮ ਦੇਸ਼ ਭਰ ਵਿੱਚ ਘਰਾਂ ਅਤੇ ਕਾਰੋਬਾਰਾਂ ਨੂੰ ਜ਼ਰੂਰੀ ਬਿਜਲੀ ਸ਼ਕਤੀ ਮੁਹੱਈਆ ਕਰਦਾ ਹੈ।

ਬਿਜਲੀ ਖੇਤਰ ਦੀ ਉਤਪਤੀ ਲਗਾਤਾਰ ਹੋ ਰਹੀ ਹੈ। ਹੁਣ ਜਦੋਂ ਬਿਜਲੀ ਸ਼ਕਤੀ ਵਾਸਤੇ ਮੰਗ ਲਗਾਤਾਰ ਵਧ ਰਹੀ ਹੈ ਤਾਂ ਹੋਰ ਤਬਦੀਲੀਆਂ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਹੋਰ ਵਧੇਰੇ ਗਾਹਕ "ਹਰੀ" ਬਿਜਲੀ (ਵਾਤਾਵਰਣ ਲਈ ਚੰਗੇ ਸਰੋਤਾਂ ਤੋਂ ਪੈਦਾ ਕੀਤੀ ਬਿਜਲੀ) ਦੀ ਮੰਗ ਕਰ ਰਹੇ ਹਨ। ਇਹ ਖੇਤਰ ਊਰਜਾ ਦਾ ਸਥਾਨਅੰਤਰਣ ਕਰਨ ਵਾਲੀਆਂ "ਬੁੱਧੀਮਾਨ" ਪ੍ਰਣਾਲੀਆਂ ਨੂੰ ਵੀ ਲਾਗੂ ਕਰ ਰਿਹਾ ਹੈ ਜੋ ਬਿਜਲੀ ਦਾ ਵਧੇਰੇ ਸੁਯੋਗਤਾ ਨਾਲ ਸਥਾਨਅੰਤਰਣ ਅਤੇ ਆਵੰਡਨ ਕਰਨ ਲਈ ਸਵੈ-ਚਲਿਤ ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 

ਬਿਜਲੀ ਖੇਤਰ ਵਿੱਚ ਕੰਮ ਕਰਨਾ

ਬਿਜਲੀ ਖੇਤਰ ਸੁਰੱਖਿਅਤ ਨੌਕਰੀ, ਮੁਕਾਬਲੇਬਾਜ਼ ਮੁਆਵਜੇ, ਅਤੇ ਪਦ-ਉੱਨਤੀ ਲਈ ਮੌਕਿਆਂ ਵਾਲੇ ਪੇਸ਼ਿਆਂ ਦੀ ਪੇਸ਼ਕਸ਼ ਕਰਦਾ ਹੈ। ਕਾਮੇ ਦੀ ਸੰਤੁਸ਼ਟੀ ਉੱਚ ਪੱਧਰ ਦੀ ਹੁੰਦੀ ਹੈ ਅਤੇ ਇਹ ਇਸ ਉਦਯੋਗ ਵਿੱਚ ਕਰਮਚਾਰੀ ਨੂੰ ਰੱਖੀ ਰੱਖਣ ਦੀਆਂ ਸ਼ਾਨਦਾਰ ਦਰਾਂ ਤੋਂ ਝਲਕਦੀ ਹੈ। ਸਾਰੇ ਖੇਤਰਾਂ ਵਿੱਚ ਕੰਪਨੀਆਂ ਕਾਰਜ ਸੁਰੱਖਿਆ ਵੱਲ ਨਜ਼ਦੀਕੀ ਧਿਆਨ ਦਿੰਦੀਆਂ ਹਨ।

ਕਾਰਜ ਸਥਾਨ ਬਹੁਤ ਵੰਨ ਸੁਵੰਨੇ ਹਨ ਅਤੇ ਇਹਨਾਂ ਵਿੱਚ ਸ਼ਾਮਲ ਹਨ ਚਾਰਦੀਵਾਰੀ ਦੇ ਅੰਦਰ ਅਤੇ ਬਾਹਰ ਦੀਆਂ ਸਥਾਪਨਾਵਾਂ, ਅਤੇ ਪੇਂਡੂ ਖੇਤਰ ਅਤੇ ਚਹਿਲ ਪਹਿਲ ਵਾਲੇ ਸ਼ਹਿਰ। 

ਇਸ ਖੇਤਰ ਵਿਚਲੇ ਕਿੱਤੇ ਅਜਿਹੇ ਖੇਤਰਾਂ ਵਿੱਚ ਸ਼ਾਮਲ ਹਨ ਜਿਵੇਂ ਕਿ ਡਿਜ਼ਾਈਨ, ਖੋਜ, ਸਾਜੋ ਸਾਮਾਨ ਦੀ ਸਥਾਪਨਾ, ਪਲਾਂਟ ਅਤੇ ਮਸ਼ੀਨਰੀ ਨੂੰ ਚਲਾਉਣਾ, ਰੱਖ ਰਖਾਓ ਅਤੇ ਮੁਰੰਮਤ, ਕਿੱਤਾਕਾਰੀ ਸੁਰੱਖਿਆ, ਪ੍ਰੋਜੈਕਟ ਪ੍ਰਬੰਧਨ, ਵਿੱਤੀ ਵਿਸ਼ਲੇਸ਼ਣ ਅਤੇ ਗਾਹਕ ਸੇਵਾ। 

ਕਿੱਤਿਆਂ ਦੀਆਂ ਉਦਾਹਰਨਾਂ ਵਿੱਚ ਸ਼ਾਮਲ ਹਨ: 

  • ਔਜ਼ਾਰਾਂ ਨਾਲ ਕੰਮ ਕਰਨ ਵਾਲੇ ਅਤੇ ਕੰਟਰੋਲ ਕਰਨ ਵਾਲੇ ਤਕਨੀਸ਼ੀਅਨ
  • ਭੂ-ਤਾਪਕ (geothermal) ਸਥਾਪਤ ਕਰਨ ਵਾਲੇ
  • ਪਣ ਚੱਕੀ ਦੇ ਤਕਨੀਸ਼ੀਅਨ
  • ਫੋਟੋਵੋਲਟਿਕ ਡਿਜ਼ਾਈਨਰ
  • ਪ੍ਰੋਜੈਕਟ ਮੈਨੇਜਰ
  • ਪੈਦਾਵਾਰ ਨਾਲ ਸਬੰਧਿਤ ਤਕਨੀਸ਼ੀਅਨ
  • ਟਰੱਕ ਤਕਨੀਸ਼ੀਅਨ
  • ਬਿਜਲੀ ਸ਼ਕਤੀ ਲਾਈਨ ਅਤੇ ਕੇਬਲ ਤਕਨੀਸ਼ੀਅਨ
  • ਉਦਯੋਗਿਕ ਜਾਂ ਉਸਾਰੀ ਤਕਨੀਸ਼ੀਅਨ
  • ਬਿਜਲੀ ਸ਼ਕਤੀ ਪਲਾਂਟ ਅਤੇ ਪ੍ਰਣਾਲੀ ਦੇ ਚਾਲਕ
  • ਨੁਕਸਾਨੇ ਰੁੱਖਾਂ ਨੂੰ ਠੀਕ ਕਰਨ ਦੇ ਮਾਹਿਰ
  • ਇੰਜੀਨੀਅਰ (ਨਿਊਕਲੀਅਰ, ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ, ਮਕੈਨੀਕਲ, ਸਿਵਲ ਅਤੇ ਸਥਿਰ/ਸ਼ਕਤੀ)
  • ਇਲੈਕਟ੍ਰੀਕਲ ਇੰਜੀਨੀਅਰਿੰਗ ਤਕਨਾਲੋਜਿਸਟ
  • ਯੰਤਰਿਕ ਦੇਖਭਾਲ ਕਰਤਾ
  • ਸਹਾਇਕ ਸਾਜੋ ਸਾਮਾਨ ਦੇ ਚਾਲਕ 
  • ਕਾਰਖਾਨੇ ਨਾਲ ਕੰਮ ਕਰਨ ਵਾਲੇ
  • ਉਪਯੋਗਤਾਵਾਂ ਪ੍ਰਬੰਧਕ।

ਇਸ ਖੇਤਰ ਵਿੱਚ ਵਿੱਤੀ ਅਤੇ ਪ੍ਰਸ਼ਾਸ਼ਕੀ ਕਿੱਤੇ ਵੀ ਹਨ ਜਿਵੇਂ ਕਿ ਲੇਖਾਕਾਰ, ਸੂਚਨਾ ਪ੍ਰਣਾਲੀਆਂ ਦੇ ਵਿਸ਼ਲੇਸ਼ਕ ਅਤੇ ਸਲਾਹਕਾਰ, ਅਤੇ ਗਾਹਕ ਸੇਵਾ ਕਲਰਕ।

ਮੁਹਾਰਤਾਂ ਅਤੇ ਸਿਖਲਾਈ

ਘੱਟ ਤੋਂ ਘੱਟ ਵੀ ਲਈਏ ਤਾਂ, ਇਸ ਖੇਤਰ ਦੀਆਂ ਨੌਕਰੀਆਂ ਇੱਕ ਹਾਈ ਸਕੂਲ ਡਿਪਲੋਮਾ ਜਾਂ ਇੱਕ ਚਾਰ ਸਾਲਾਂ ਅਪ੍ਰੈਨਟਿਸਸ਼ਿਪ ਦੀ ਲੋੜ ਹੁੰਦੀ ਹੈ। ਜ਼ਿਆਦਾਤਰ ਔਹਦਿਆਂ ਲਈ ਸੈਕੰਡਰੀ ਤੋਂ ਬਾਅਦ ਦੀ ਸਿੱਖਿਆ ਦੀ ਲੋੜ ਹੁੰਦੀ ਹੈ। ਸੌ ਤੋਂ ਵੀ ਵੱਧ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਕਾਲਜ ਇੰਜੀਨੀਅਰਿੰਗ ਅਤੇ ਸਬੰਧਿਤ ਖੇਤਰਾਂ ਵਿੱਚ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਨ।

ਕੁਝ ਕਿੱਤਿਆਂ ਵਾਸਤੇ ਇੱਕ ਪੇਸ਼ੇਵਰਾਨਾ ਇੰਜੀਨੀਅਰਤਕਨੀਸ਼ੀਅਨ, ਜਾਂ ਤਕਨਾਲੋਜਿਸਟ ਵਜੋਂ ਪ੍ਰਮਾਣਿਕਤਾ ਦੀ ਲੋੜ ਪੈਂਦੀ ਹੈ ਜਾਂ ਇਸਦੀ ਸਿਫਾਰਸ਼ ਕੀਤੀ ਜਾਂਦੀ ਹੈ।