ਵਾਤਾਵਰਣ 

ਵਾਤਾਵਰਣ ਦਾ ਚਿਤਰ

ਵਾਤਾਵਰਣਕ ਖੇਤਰ ਵਿਸ਼ਾਲ ਹੈ, ਜਿਸਦੇ ਅੰਦਰ ਵਾਤਾਵਰਣਕ ਸੁਰੱਖਿਆ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਬਚਾਅ, ਅਤੇ ਵਾਤਾਵਰਣ ਦੀ ਟਿਕਾਊਯੋਗਤਾ ਆ ਜਾਂਦੇ ਹਨ।

ਜਿਵੇਂ-ਜਿਵੇਂ ਵਾਤਾਵਰਣਕ ਮੁੱਦਿਆਂ ਬਾਰੇ ਚੇਤਨਾ ਵਧ ਰਹੀ ਹੈ, ਉਸੇ ਤਰਾਂ ਹੀ ਵਾਤਾਵਰਣਕ ਖੇਤਰ ਵਿੱਚ ਵੀ ਵਾਧਾ ਹੋ ਰਿਹਾ ਹੈ। ਤਕਨਾਲੋਜੀ ਵਿੱਚ ਤੇਜ਼ੀ ਨਾਲ ਹੋ ਰਹੀਆਂ ਪ੍ਰਗਤੀਆਂ ਨਵੀਂ ਜਾਣਕਾਰੀ, ਉਤਪਾਦਾਂ ਅਤੇ ਅਮਲਾਂ ਨੂੰ ਜਨਮ ਦੇ ਰਹੀਆਂ ਹਨ ਜੋ ਵਾਤਾਵਰਣਕ ਕਾਰਜ ਵਾਸਤੇ ਢੇਰ ਸਾਰੀਆਂ ਚੁਣੌਤੀਆਂ ਅਤੇ ਮੌਕਿਆਂ ਦੀ ਸਿਰਜਣਾ ਕਰਦੀਆਂ ਹਨ। ਉਦਾਹਰਨ ਲਈ, ਅਧਿਨਿਯਮ ਅਤੇ ਵਿਧਾਨ, ਉਹਨਾਂ ਖੇਤਰਾਂ ਵਿੱਚੋਂ ਕੇਵਲ ਇੱਕ ਖੇਤਰ ਹੈ ਜਿਸਨੂੰ ਖੇਤਰ ਅੰਦਰ ਇਹਨਾਂ ਪ੍ਰਗਤੀਆਂ ਅਤੇ ਤਬਦੀਲੀਆਂ ਦਾ ਹੁੰਗਾਰਾ ਭਰਨ ਦੀ ਲੋੜ ਹੈ।

ਵਾਤਾਵਰਣਕ ਖੇਤਰ ਵਿੱਚ ਕੰਮ ਕਰਨਾ

ਵਾਤਾਵਰਣਕ ਖੇਤਰ ਵਿੱਚ ਰੁਜ਼ਗਾਰ ਬਹੁ-ਦਿਸ਼ਾਵੀ ਹੈ ਅਤੇ ਬਹੁਤ ਹੀ ਵੰਨ ਸੁਵੰਨਾ ਹੈ। ਵਾਤਾਵਰਣਕ ਪ੍ਰੈਕਟੀਸ਼ਨਰ ਅਜਿਹੇ ਖੇਤਰਾਂ ਵਿੱਚ ਕੰਮ ਕਰ ਸਕਦੇ ਹਨ ਜਿਵੇਂ ਕਿ: 

  • ਹਵਾ, ਪਾਣੀ ਅਤੇ ਜਮੀਨ ਦੀ ਗੁਣਵੱਤਾ ਦੀ ਨਿਗਰਾਨੀ ਕਰਨੀ 
  • ਕੂੜਾ ਪ੍ਰਬੰਧਨ, ਮੁੜ-ਸਥਾਪਨਾ ਅਤੇ ਜਮੀਨ ਦੀ ਕਾਇਆ ਕਲਪ 
  • ਮਨੁੱਖੀ ਅਤੇ ਵਾਤਾਵਰਣਕ ਸਿਹਤ ਅਤੇ ਸੁਰੱਖਿਆ ਦੀ ਦੇਖਰੇਖ ਕਰਨਾ 
  • ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ 
  • ਕੁਦਰਤੀ ਸਰੋਤ ਪ੍ਰਬੰਧਨ 
  • ਸਿੱਖਿਆ 
  • ਖੋਜ 
  • ਨੀਤੀ ਅਤੇ ਵਿਧਾਨ 
  • ਸੰਚਾਰ ਅਤੇ ਜਨਤਕ ਚੇਤਨਾ ਦਾ ਵਿਕਾਸ।

ਵਾਤਾਵਰਣਕ ਪ੍ਰੈਕਟੀਸ਼ਨਰਾਂ ਨੂੰ ਸਰਕਾਰੀ ਵਿਭਾਗਾਂ ਦੁਆਰਾ ਸਾਰੇ ਪੱਧਰਾਂ (ਸੰਘੀ, ਸੂਬਾਈ/ਪ੍ਰਦੇਸ਼ਕ ਅਤੇ ਨਗਰਪਾਲਿਕਾ) 'ਤੇ ਨੌਕਰੀ 'ਤੇ ਰੱਖਿਆ ਜਾ ਸਕਦਾ ਹੈ ਅਤੇ ਵੱਡੀਆਂ ਕਾਰਪੋਰੇਸ਼ਨਾਂ, ਗੈਰ ਮੁਨਾਫਾ ਸੰਸਥਾਵਾਂ, ਕਾਨੂੰਨੀ ਫਰਮਾਂ, ਸਲਾਹ-ਮਸ਼ਵਰਾ ਫਰਮਾਂ ਅਤੇ ਹੋਰ ਵੀ ਕਈਆਂ ਦੁਆਰਾ ਰੱਖਿਆ ਜਾ ਸਕਦਾ ਹੈ।

ਇਸ ਖੇਤਰ ਦੇ ਕਿੱਤਿਆਂ ਵਿੱਚ ਸ਼ਾਮਲ ਹਨ: 

  • ਵਾਤਾਵਰਣਕ ਇੰਜੀਨੀਅਰ 
  • ਵਾਤਾਵਰਣਕ ਤਕਨੀਸ਼ੀਅਨ ਅਤੇ ਤਕਨਾਲੋਜਿਸਟ 
  • ਜੀਵ-ਵਿਗਿਆਨੀ
  • ਖੇਤੀਬਾੜੀ ਵਿਗਿਆਨੀ
  • ਰਾਸਾਇਣਕ ਵਿਗਿਆਨੀ
  • ਸਿਵਲ ਇੰਜੀਨੀਅਰ
  • ਭੂ-ਵਿਗਿਆਨੀ (ਭੂਗੋਲ ਵਿਗਿਆਨੀ ਅਤੇ ਭੂ-ਭੌਤਿਕ ਵਿਗਿਆਨੀ)
  • ਪ੍ਰਯੋਗਸ਼ਾਲਾ ਤਕਨੀਸ਼ੀਅਨ ਅਤੇ ਤਕਨਾਲੋਜਿਸਟ 
  • ਸੰਰੱਖਿਅਣ ਤਕਨੀਸ਼ੀਅਨ ਅਤੇ ਤਕਨਾਲੋਜਿਸਟ 
  • ਵਾਤਾਵਰਣ ਸਬੰਧੀ ਸਿੱਖਿਆ ਦੇਣ ਵਾਲੇ 
  • ਭੂ-ਮਿਣਤੀ ਤਕਨੀਸ਼ੀਅਨ ਅਤੇ ਤਕਨਾਲੋਜਿਸਟ 
  • ਪਣ-ਭੂ-ਵਿਗਿਆਨੀ 
  • ਜਮੀਨ ਦੀ ਵਰਤੋਂ ਬਾਰੇ ਯੋਜਨਾਕਾਰ 
  • ਭੂ-ਤਕਨੀਕੀ/ਭੂ ਵਿਗਿਆਨਕ ਇੰਜੀਨੀਅਰਾਂ ਦੇ ਪ੍ਰੋਜੈਕਟ/ਪ੍ਰੋਗਰਾਮ ਮੈਨੇਜਰ। 

ਮੁਹਾਰਤਾਂ ਅਤੇ ਸਿਖਲਾਈ

ਵਾਤਾਵਰਣਕ ਅਧਿਐਨਾਂ ਵਿੱਚ ਰਸਮੀ ਸਿਖਲਾਈ ਲਾਭਦਾਇਕ ਹੈ। ਤਕਨੀਕੀ ਪਦਵੀਆਂ ਵਾਸਤੇ ਵਿਸ਼ੇਸ਼ ਮੁਹਾਰਤ ਅਤੇ ਸਿੱਖਿਆ ਦੀ ਲੋੜ ਪਵੇਗੀ (ਉਦਾਹਰਨ ਲਈ ਰਾਸਾਇਣਕ ਇੰਜੀਨੀਅਰਿੰਗ ਜਾਂ ਖੇਤੀਬਾੜੀ)। ਆਰਟਸ ਦੀਆਂ ਡਿਗਰੀਆਂ ਜਿਨ੍ਹਾਂ ਦੇ ਨਾਲ ਸਬੰਧਿਤ ਤਜ਼ਰਬਾ ਵੀ ਹੋਵੇ (ਖੇਤਰ ਵਿੱਚ ਕੰਮ ਕਰਕੇ ਪ੍ਰਾਪਤ ਕੀਤਾ ਜਾਂ ਸਵੈ-ਸੇਵੀ ਤਜ਼ਰਬਾ) ਅਜਿਹੇ ਕਿੱਤਿਆਂ ਵਿੱਚ ਲਾਭਦਾਇਕ ਹੋ ਸਕਦੀਆਂ ਹਨ ਜਿਵੇਂ ਕਿ ਸੰਚਾਰ, ਸਿੱਖਿਆ, ਜਾਂ ਪ੍ਰੋਗਰਾਮ ਪ੍ਰਬੰਧਨ। 

ਵਾਤਾਵਰਣਕ ਕਰਿਅਰ ਦਾ ਸੰਗਠਨ (Environmental Careers Organization/Organisation pour les carrières en environnement (ECO)) ਕੈਨੇਡਾ ਪੋਸਟ-ਗਰੈਜੂਏਟ ਸਿੱਖਿਆ ਵਾਸਤੇ ਕੈਨੇਡਾ ਦੇ ਵਾਤਾਵਰਣ ਖੇਤਰ ਲਈ ਵਿਸ਼ੇਸ਼, ਇੱਕ ਪੇਸ਼ੇਵਰਾਨਾ ਪ੍ਰੋਗਰਾਮ ਵਾਤਾਵਰਣਕ ਅਭਿਆਸ ਵਿੱਚ ਸਰਟੀਫਿਕੇਟ (Certificate in Environmental Practice/certificat professionnel en pratique environnementale) ਜਾਰੀ ਕਰਦੀ ਹੈ ਜਿਸਨੂੰ ਵਾਤਾਵਰਣਕ ਸਿੱਖਿਆ ਲਈ ਕੈਨੇਡਾ ਦੇ ਕੇਂਦਰ (Canadian Centre for Environmental Education/Centre canadien pour l’éducation en environnement (CCEE)) ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ।

ਇਸਤੋਂ ਬਿਨਾਂ, ਈਕੋ ਕੈਨੇਡਾ ਵੱਲੋਂ ਦਿੱਤਾ ਜਾਂਦਾ ਕੈਨੇਡਾ ਦਾ ਪ੍ਰਮਾਣਿਤ ਵਾਤਾਵਰਣਕ ਪ੍ਰੈਕਟੀਸ਼ਨਰ (Canadian Certified Environmental Practitioner, CCEP)/spécialiste de l’environnement agréé(e) du Canada (SEAC)) ਅਹੁਦਾ, ਅਭਿਆਸੀਆਂ ਵਾਸਤੇ ਇੱਕ ਸਵੈਸੇਵੀ ਕੌਮੀ ਵਾਤਾਵਰਣਕ ਪ੍ਰਮਾਣਿਕਤਾ ਹੈ। ਇਹ ਪ੍ਰਮਾਣਿਕਤਾ ਵਰਤਮਾਨ ਮੁਹਾਰਤਾਂ ਨੂੰ ਕੈਨੇਡਾ ਦੇ ਉਦਯੋਗਿਕ ਮਿਆਰਾਂ ਦੇ ਨਾਲ ਮਿਲਾਉਂਦੀ ਹੈ ਅਤੇ ਵਾਤਾਵਰਣਕ ਖੇਤਰ ਵਿੱਚ ਮੁਹਾਰਤ ਨੂੰ ਮਾਨਤਾ ਦਿੰਦੀ ਹੈ।