ਭੋਜਨ ਪਰਚੂਨ/ਥੋਕ
ਭੋਜਨ ਪਰਚੂਨ/ਥੋਕ ਉਦਯੋਗ ਉਹਨਾਂ ਕੰਪਨੀਆਂ ਤੋਂ ਮਿਲਕੇ ਬਣਦਾ ਹੈ ਜੋ ਕਰਿਆਨੇ ਦੀਆਂ ਦੁਕਾਨਾਂ ਅਤੇ ਥੋਕ ਕਾਰਜਾਂ ਰਾਹੀਂ ਉਪਭੋਗਤਾਵਾਂ ਤੱਕ ਭੋਜਨ ਦਾ ਅਵੰਡਨ ਕਰਨ ਵਿੱਚ ਸ਼ਾਮਲ ਹੁੰਦੀਆਂ ਹਨ। ਇਹਨਾਂ ਕੰਪਨੀਆਂ ਵਿੱਚ ਸ਼ਾਮਲ ਹਨ ਵੱਡੇ ਸੁਪਰ-ਬਾਜ਼ਾਰਾਂ ਦੀਆਂ ਲੜੀਆਂ, ਛੋਟੇ ਸੁਤੰਤਰ ਕਰਿਆਨੇ ਵਾਲੇ ਦੁਕਾਨਦਾਰ ਅਤੇ ਵਿਸ਼ੇਸ਼ਤਾ ਵਾਲੇ ਭੋਜਨ ਸਟੋਰ।
ਵਿਸ਼ਵ ਮੁਕਾਬਲੇਬਾਜ਼ੀ ਦੇ ਦਬਾਵਾਂ ਅਤੇ ਉਪਭੋਗਤਾਵਾਂ ਦੀਆਂ ਬਦਲਦੀਆਂ ਤਰਜੀਹਾਂ ਤਹਿਤ ਇਹ ਉਦਯੋਗ ਤੇਜ਼ ਤਬਦੀਲੀ ਵਿੱਚੋਂ ਗੁਜ਼ਰ ਰਿਹਾ ਹੈ। ਬਹੁਤ ਸਾਰੇ ਕਰਿਆਨਾ ਵਪਾਰੀਆਂ ਨੇ ਆਪਣੇ ਸਟੋਰਾਂ ਵਿੱਚ ਆਮ ਵਪਾਰਕ ਸਾਮਾਨ (ਉਦਾਹਰਨ ਲਈ ਕੱਪੜੇ ਅਤੇ ਇਲੈਕਟ੍ਰੋਨਿਕਸ) ਅਤੇ ਪੇਸ਼ੇਵਰਾਨਾ ਸੇਵਾਵਾਂ (ਫੋਟੋਗਰਾਫੀ ਪ੍ਰਯੋਗਸ਼ਾਲਾਵਾਂ, ਫਾਰਮੇਸੀਆਂ, ਘਰੇ ਖਾਣਾ ਤਿਆਰ ਕਰਨ ਆਦਿ) ਨੂੰ ਸ਼ਾਮਲ ਕਰਨ ਲਈ ਆਪਣੇ ਕਾਰਜਾਂ ਦਾ ਵਿਸਥਾਰ ਕਰ ਲਿਆ ਹੈ। ਸੂਚਨਾ ਤਕਨਾਲੋਜੀ, ਮਾਲ ਅਸਬਾਬ ਵਿਭਾਗ ਅਤੇ ਕਾਰਵਾਈਆਂ ਵਿੱਚ ਉੱਨਤੀਆਂ ਹੋਣ ਦੇ ਨਾਲ ਕਾਰੋਬਾਰੀ ਅਮਲ ਵੀ ਤੇਜ਼ੀ ਨਾਲ ਉਪਜ ਰਹੇ ਹਨ ।
ਭੋਜਨ ਪਰਚੂਨ/ਥੋਕ ਵਿੱਚ ਕੰਮ ਕਰਨਾ
ਇਹ ਉਦਯੋਗ ਕੰਮ ਕਰਨ ਦੇ ਲਚਕਦਾਰ ਸਮੇਂ, ਮੁਕਾਬਲੇਬਾਜ਼ ਦਿਹਾੜੀਆਂ, ਪੈਨਸ਼ਨਾਂ, ਨੌਕਰੀ ਅਤੇ ਆਮਦਨ ਸੁਰੱਖਿਆ, ਅਤੇ ਸ਼ਾਨਦਾਰ ਫਾਇਦਿਆਂ ਦੀ ਪੇਸ਼ਕਸ਼ ਕਰਦਾ ਹੈ। ਜ਼ਿਆਦਾਤਰ ਵੱਡੇ ਰੁਜ਼ਗਾਰਦਾਤਾਵਾਂ ਨੇ ਕਾਰਜ ਬਲਾਂ ਦੀਆਂ ਯੂਨੀਅਨਾਂ ਬਣਾ ਦਿੱਤੀਆਂ ਹਨ।
ਵੰਨ ਸੁਵੰਨੇ ਖੇਤਰਾਂ ਵਿੱਚ ਕਿੱਤਿਆਂ ਦੀ ਇੱਕ ਵਿਆਪਕ ਲੜੀ ਉਪਲਬਧ ਹੈ ਜਿਵੇਂ ਕਿ ਸਟੋਰ ਪ੍ਰਬੰਧਨ, ਸਟੋਰ ਡਿਜ਼ਾਈਨ, ਮਾਰਕਿਟਿੰਗ, ਸੂਚਨਾ ਤਕਨਾਲੋਜੀ, ਜਮੀਨ ਦੀ ਖਰੀਦ-ਵੇਚ, ਆਮ ਵਪਾਰ, ਮਾਲ ਅਸਬਾਬ ਪੂਰਤੀ, ਵਿੱਤ, ਅਤੇ ਹੋਰ ਵੀ ਬਹੁਤ ਕੁਝ। ਕੈਰੀਅਰ ਪ੍ਰਚੂਨ ਸਟੋਰਾਂ ਜਾਂ ਆਵੰਡਨ ਕੇਂਦਰਾਂ ਵਿਖੇ ਵਿਕਸਤ ਹੋ ਸਕਦੇ ਹਨ ਅਤੇ ਨਾਲ ਹੀ ਖੇਤਰੀ ਜਾਂ ਕੌਮੀ ਦਫਤਰਾਂ ਵਿੱਚ ਵੀ ਵਿਕਸਤ ਹੋ ਸਕਦੇ ਹਨ।
ਇਸ ਉਦਯੋਗ ਨੂੰ ਸਿਖਲਾਈ ਅਤੇ ਅੰਦਰੂਨੀ ਲੋਕਾਂ ਨੂੰ ਪਦ-ਉੱਨਤ ਕਰਨ ਦੀ ਮਜ਼ਬੂਤ ਰਵਾਇਤ ਵਜੋਂ ਜਾਣਿਆ ਜਾਂਦਾ ਹੈ, ਅਤੇ ਇਹ ਉਹਨਾਂ ਕੁਝ ਕੁ ਬਾਕੀ ਬਚੇ ਕਾਰੋਬਾਰੀ ਰਸਤਿਆਂ ਵਿੱਚੋਂ ਇੱਕ ਨੂੰ ਮੁਹੱਈਆ ਕਰਦਾ ਹੈ ਜਿੱਥੇ ‘ਕੰਮ ਕਰਕੇ ਉੱਪਰ ਪਹੁੰਚਣਾ’ ਯਥਾਰਥਵਾਦੀ ਅਤੇ ਪ੍ਰਾਪਤ ਕਰਨਯੋਗ ਟੀਚਾ ਹੈ।
ਨੌਕਰੀ ਦੇ ਵਾਧੇ ਦੀਆਂ ਸੰਭਾਵਨਾਵਾਂ ਅਨੰਤ ਹਨ! ਇੱਕ ਅੰਸ਼ਕ-ਸਮੇਂ ਦੇ ਕਲਰਕ ਵਜੋਂ ਕੰਮ ਕਰਨ ਤੋਂ ਲੈਕੇ, ਕੋਈ ਵਿਅਕਤੀ ਨਿਗਰਾਨ, ਸਟੋਰ ਮੈਨੇਜਰ, ਟਰੇਨਰ, ਡ੍ਰਾਈਵਰ, ਲੇਖਾਕਾਰ, ਮਨੁੱਖੀ ਵਸੀਲਿਆਂ ਦੇ ਪੇਸ਼ੇਵਰ, ਮਾਲ ਅਸਬਾਬ ਪੂਰਤੀ ਮਾਹਰ, ਸੰਚਾਰਾਂ ਦੇ ਤਾਲਮੇਲਕ ਦੀ ਪਦਵੀ ਤੱਕ ਪਹੁੰਚ ਸਕਦਾ ਹੈ ਅਤੇ ਸੂਚੀ ਏਥੇ ਹੀ ਖਤਮ ਨਹੀਂ ਹੋ ਜਾਂਦੀ। ਅੱਜ ਦੇ ਬਹੁਤ ਸਾਰੇ ਮੋਹਰੀ ਕਰਿਆਨਾ ਮੈਨੇਜਰਾਂ ਅਤੇ ਸੀਨੀਅਰ ਕਾਰਜਕਾਰੀਆਂ ਨੇ ਤਰੱਕੀ ਕਰਕੇ ਉੱਪਰ ਉੱਠਣ ਤੋਂ ਪਹਿਲਾਂ ਆਪਣੇ ਕੈਰੀਅਰਾਂ ਨੂੰ ਬੋਰੀਆਂ ਵਿੱਚ ਵਸਤੂਆਂ ਪਾਉਂਦੇ ਹੋਏ ਜਾਂ ਕਰਿਆਨੇ ਦੇ ਸਾਮਾਨ ਬਾਰੇ ਕਾਲਾਂ ਕਰਨ ਤੋਂ ਸ਼ੁਰੂ ਕੀਤਾ ਸੀ।
ਮੁਹਾਰਤਾਂ ਅਤੇ ਸਿਖਲਾਈ
ਇਸ ਉਦਯੋਗ ਵਿੱਚ ਹਰੇਕ ਪੱਧਰ ਦੀ ਸਿੱਖਿਆ ਵਾਲੇ ਲੋਕਾਂ ਵਾਸਤੇ ਮੌਕੇ ਉਪਲਬਧ ਹਨ ਜਿਵੇਂ ਕਿ ਹਾਈ ਸਕੂਲ ਤੋਂ ਲੈਕੇ ਸੈਕੰਡਰੀ ਤੋਂ ਬਾਅਦ ਦੀ ਸਿੱਖਿਆ ਤੱਕ ਅਤੇ ਇਸਤੋਂ ਬਾਅਦ ਹੁਨਰਾਂ ਦੀ ਸਿਖਲਾਈ ਤੱਕ। ਬਹੁਤ ਸਾਰੇ ਕੈਨੇਡੀਅਨ ਕਾਲਜ, ਯੂਨੀਵਰਸਿਟੀਆਂ ਅਤੇ ਸਿਖਲਾਈ ਸੰਸਥਾਵਾਂ ਪ੍ਰੋਗਰਾਮ ਪੇਸ਼ ਕਰਦੀਆਂ ਹਨ ਜਿਨ੍ਹਾਂ ਵਿੱਚ ਪ੍ਰਚੂਨ ਪ੍ਰਬੰਧਨ, ਭੋਜਨ ਅਤੇ ਪੋਸ਼ਣ, ਮੀਟ ਕੱਟਣਾ, ਪਕਾਉਣਾ ਅਤੇ ਹੋਰ ਬਹੁਤ ਵਿਸ਼ੀਆਂ ਵਿੱਚ ਅਪ੍ਰੈਨਟਿਸਸ਼ਿਪਾਂ, ਸ਼ਾਮਲ ਹਨ।
ਇਹ ਉਦਯੋਗ “ਲੋਕ ਹੁਨਰਾਂ” (ਗਾਹਕਾਂ ਨਾਲ ਅਸਰਦਾਰ ਤਰੀਕੇ ਨਾਲ ਗੱਲਬਾਤ ਕਰਨ ਦੀ ਯੋਗਤਾ), ਟੀਮ-ਕਾਰਜ, ਸਮੱਸਿਆ ਦਾ ਹੱਲ ਕਰਨ, ਫੈਸਲਾ ਕਰਨ ਅਤੇ ਕੰਪਿਊਟਰ ਵਰਤਣ ਦੇ ਹੁਨਰਾਂ ਵਾਲੇ ਲੋਕਾਂ ਦੀ ਤਲਾਸ਼ ਵਿੱਚ ਹੈ। ਰੁਜ਼ਗਾਰਦਾਤਾ ਅਕਸਰ ਹੀ ਕਰਮਚਾਰੀਆਂ ਨੂੰ ਪੇਸ਼ੇਵਰਾਨਾ ਵਿਕਾਸ, ਸਿਖਲਾਈ ਅਤੇ ਹੁਨਰਾਂ ਨੂੰ ਵਧਾਉਣ ਦੇ ਮੌਕੇ ਮੁਹੱਈਆ ਕਰਦੇ ਹਨ।