ਛਪਾਈ 

ਛਪਾਈ ਚਿੱਤਰ

ਛਪਾਈ ਤੋਂ ਬਿਨਾਂ ਦੁਨੀਆਂ ਦੀ ਕਲਪਨਾ ਕਰੋ। ਕੋਈ ਕਿਤਾਬਾਂ, ਰੁਪਏ, ਅਖ਼ਬਾਰਾਂ, ਬਿਲਬੋਰਡਸ, ਲੇਬਲ, ਰਸਾਲੇ ਜਾਂ ਉਪਯੋਗੀ ਪੈਕਿੰਗ ਨਾ ਹੋਵੇ। ਪ੍ਰਿਟਿੰਗ ਹਰ ਪਾਸੇ ਹੈ।

ਕੈਨੇਡੀਅਨ ਪ੍ਰਿਟਿੰਗ ਉਦਯੋਗ ਵਿੱਚ ਪ੍ਰਿਟਿੰਗ ਅਤੇ ਇਮੇਜਿੰਗ ਅਦਾਰਿਆਂ, ਬਾਇੰਡਰੀ ਕੰਮਾਂ-ਕਾਜਾਂ ਅਤੇ ਸਹਾਇਕ ਕਾਰੋਬਾਰ ਸ਼ਾਮਲ ਹਨ ਜਿਵੇਂ ਕਿ ਸਾਜ਼ੋ-ਸਮਾਨ ਦੇ ਨਿਰਮਾਤਾ ਅਤੇ ਭੌਤਿਕ ਜਾਂ ਇਲੈਕਟ੍ਰਾਨਿਕ ਡਾਟਾ ਦੇ ਡਿਸਟ੍ਰੀਬਿਊਟਰ।

ਨਵੀਆਂ ਤਕਨੌਲੋਜੀਆਂ ਨੂੰ ਅਪਨਾਉਣ ਨਾਲ, ਵਧੇ ਹੋਏ ਸਵੈਚਾਲਨ ਅਤੇ ਪ੍ਰਿਟਿੰਗ ਪ੍ਰਕਿਰਿਆਵਾਂ ਦੇ ਏਕੀਕਰਨ, ਅਤੇ ਸਾਇੰਸ ਅਤੇ ਤਕਨੌਲੋਜੀ ਵਿੱਚ ਆਧੁਨਿਕੀਕਰਨ ਸਦਕਾ ਉਦਯੋਗ ਮੌਲਿਕ ਰੂਪ ਵਿੱਚ ਬਦਲ ਰਿਹਾ ਹੈ।

ਅਤੇ, ਜਿਵੇਂ-ਜਿਵੇਂ ਇੰਟਰਨੈਟ ਦਾ ਇਸਤੇਮਾਲ ਵਧਦਾ ਹੈ, ਉਦਯੋਗ ਆਪਣੇ ਬਜ਼ਾਰਾਂ ਦਾ ਵਿਸਥਾਰ ਕਰ ਰਿਹਾ ਹੈ, ਆਪਣੇ ਗਾਹਕਾਂ ਦਾ ਅਧਾਰ ਬਦਲ ਰਿਹਾ ਹੈ ਅਤੇ ਹੋਰ ਵਿਸ਼ੇਸ਼ੀਕ੍ਰਿਤ ਉਤਪਾਦਾਂ ਅਤੇ ਸੇਵਾਵਾਂ ਪੇਸ਼ ਕਰ ਰਿਹਾ ਹੈ।

ਛਪਾਈ ਵਿੱਚ ਕੰਮ ਕਰਨਾ

ਛਪਾਈ ਉਦਯੋਗ ਵਿੱਚ ਕੰਮ ਕਰ ਰਹੇ ਲੋਕ ਬਹੁਤ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਹਨ, ਜੋ ਵਿਕਰੀ ਤੋਂ ਲੈ ਕੇ ਪ੍ਰਿੰਟ ਕੀਤੇ ਜਾਣ ਵਾਲੇ ਉਤਪਾਦਾਂ ਦੀ ਡਿਜ਼ਾਇਨਿੰਗ, ਪ੍ਰਿੰਟ ਮਸ਼ੀਨਰੀ ਨੂੰ ਚਲਾਉਣ, ਪ੍ਰਿੰਟ ਕੀਤੇ ਹੋਏ ਦਸਤਾਵੇਜ਼ਾਂ ਦੀ ਬੰਨਾਈ ਅਤੇ ਅੰਤਮ ਰੂਪ ਦੇਣ ਅਤੇ ਉੱਚ ਤਕਨੀਕ ਵਾਲੇ ਸਾਜ਼ੋ ਸਮਾਨ ਅਤੇ ਪ੍ਰਕਿਰਿਆਵਾਂ ਦੇ ਪ੍ਰਬੰਧਨ ਤਕ ਹਨ।

ਉਦਯੋਗ ਦੇ ਰੁਜ਼ਗਾਰਦਾਤਾਵਾਂ ਵਿੱਚ ਵਪਾਰਕ ਪ੍ਰਿੰਟਰ, ਗ੍ਰਾਫਿਕ ਡਿਜ਼ਾਇਨ ਕੰਪਨੀਆਂ, ਅਖਬਾਰਾਂ ਅਤੇ ਕਿਤਾਬਾਂ ਦੇ ਪ੍ਰਕਾਸ਼ਕ, ਕਾਪੀ ਦੁਕਾਨਾਂ, ਅਦਾਰੇ ਅੰਦਲੀਆਂ ਪ੍ਰਿਟਿੰਗ ਸਹੂਲਤਾਂ ਵਾਲੇ ਕਾਰੋਬਾਰ, ਅਤੇ ਵਿਸ਼ੇਸ਼ ਪ੍ਰਿੰਟਰ ਸ਼ਾਮਲ ਹਨ। ਜ਼ਿਆਦਾਤਰ ਰੁਜ਼ਗਾਰਦਾਤਾ ਛੋਟੀਆਂ ਕੰਪਨੀਆਂ ਵਾਲੇ ਹਨ ਅਤੇ ਪੰਜ ਤੋਂ ਘੱਟ ਲੋਕਾਂ ਨੂੰ ਕੰਮ 'ਤੇ ਰੱਖਦੇ ਹਨ।

ਉਦਯੋਗ ਦੇ ਹੇਠਾਂ ਦਿੱਤੇ ਕੰਮਾਂ ਵਿੱਚ ਪੇਸ਼ੇ ਹਨ:

  • ਪ੍ਰੀਪ੍ਰੈਸ (ਪ੍ਰਿਟਿੰਗ ਲਈ ਸਮੱਗਰੀ ਤਿਆਰ ਕਰਨੀ): ਗ੍ਰਾਫ਼ਿਕ ਡਿਜ਼ਾਈਨਰ, ਪ੍ਰੀਪ੍ਰੈਸ ਆਪਰੇਟਰਸ, ਗ੍ਰਾਫ਼ਿਕ ਆਰਟਸ ਟੈਕਨੀਸ਼ੀਅਨ, ਟਾਈਪਸੈਟਰ, ਅਤੇ ਡੈਸਕਟਾਪ ਪਬਲਿਸ਼ਿੰਗ ਆਪਰੇਟਰ 
  • ਪ੍ਰੈਸ (ਵੱਖ-ਵੱਖ ਤਰ੍ਹਾਂ ਦੀਆਂ ਪ੍ਰੈਸਾਂ ਦੇ ਇਸਤੇਮਾਲ ਕਰਦਿਆਂ ਸਮੱਗਰੀ ਦੀ ਅਸਲ ਪ੍ਰਿਟਿੰਗ): ਪ੍ਰਿਟਿੰਗ ਪ੍ਰੈਸ ਅਤੇ ਮਸ਼ੀਨ ਆਪਰੇਟਰ, ਉਤਪਾਦਨ ਕੋਆਰਡੀਨੇਟਰਸ ਅਤੇ ਮੈਨੇਜਰ
  • ਅੰਤਿਮ ਰੂਪ ਦੇਣਾ, ਬੰਨਾਈ ਅਤੇ ਵੰਡ (ਗਾਹਕਾਂ ਲਈ ਤਿਆਰ ਕੀਤੇ ਉਤਪਾਦ ਨੂੰ ਇੱਕਠਾ ਕਰਨਾ ਅਤੇ ਇਸ ਦੀ ਵੰਡ): ਬਾਇੰਡਿੰਗ ਮਸ਼ੀਨ ਆਪਰੇਟਰ, ਲੈਮੀਨੇਟਿੰਗ ਮਸ਼ੀਨ ਆਪਰੇਟਰ, ਹੈਂਡ ਬੁਕਬਾਈਂਡਰਸ (ਹੱਥਾਂ ਨਾਲ ਕਿਤਾਬਾਂ ਦੀ ਬੰਨਾਈ ਕਰਨ ਵਾਲੇ), ਮਾਰਕਿਟਿੰਗ ਦੇ ਮਾਹਰ, ਵੈਬ ਡਿਜ਼ਾਇਨਰ, ਵਿਕਰੀ ਅਤੇ ਸਹਾਇਤਾ ਕਰਮਚਾਰੀ।

ਪ੍ਰਿਟਿੰਗ ਦੇ ਕਾਰਜ, ਕੰਪਨੀ ਦੇ ਅਕਾਰ, ਪ੍ਰੈਸਾਂ ਦੀਆਂ ਕਿਸਮਾਂ, ਅਤੇ ਉਤਪਾਤਨ ਦੀ ਮਾਤਰਾ ਦੇ ਅਧਾਰ 'ਤੇ ਵੱਖ-ਵੱਖ ਢੰਗ ਨਾਲ ਸੰਗਠਿਤ ਅਤੇ ਏਕੀਕ੍ਰਿਤ ਹੋ ਸਕਦੇ ਹਨ। ਪ੍ਰਿਟਿੰਗ ਉਦਯੋਗ ਦੇ ਕਈ ਕਰਮਚਾਰੀ ਕੰਪਿਊਟਰਾਂ ਅਤੇ ਤਕਨੀਕੀ ਸਾਜ਼ੋ-ਸਮਾਨ ਨਾਲ ਕੰਮ ਕਰਦੇ ਹਨ।

ਮੁਹਾਰਤਾਂ ਅਤੇ ਸਿਖਲਾਈ

ਦੇਸ਼ ਭਰ ਵਿੱਚ ਕਈ ਕਾਲਜ, ਯੂਨੀਵਰਸਿਟੀਆਂ ਅਤੇ ਤਕਨੀਕੀ ਸਕੂਲ ਪ੍ਰਿਟਿੰਗ ਨਾਲ ਸਬੰਧਤ ਫੁਲ-ਟਾਈਮ, ਪਾਰਟ-ਟਾਈਮ ਅਤੇ ਨਿਰੰਤਰ ਸਿੱਖਿਆ ਪ੍ਰੋਗਰਾਮ ਪੇਸ਼ ਕਰਦੇ ਹਨ। ਜ਼ਿਆਦਾਤਰ ਪ੍ਰੋਗਰਾਮ ਉਦਯੋਗ ਦੀ ਪ੍ਰੀਪ੍ਰੈਸ (ਛਪਾਈ ਲਈ ਸਮੱਗਰੀ ਤਿਆਰ ਕਰਨੀ) ਪਹਿਲੂ ਨਾਲ ਸਬੰਧਤ ਹੁੰਦੇ ਹਨ। ਉਦਯੋਗ ਵਿੱਚ ਕੰਪਿਊਟਰ ਅਤੇ ਇੰਟਰਨੈਟ ਦੇ ਇਸਤੇਮਾਲ ਨਾਲ ਸਬੰਧਤ ਪ੍ਰੋਗਰਾਮ ਵੀ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ।

ਰੁਜ਼ਗਾਰਦਾਤਾ ਉਪਲਬਧ ਉਦਯੋਗਿਕ ਸਿਖਲਾਈ ਦਾ ਜ਼ਿਆਦਾਤਰ ਹਿੱਸਾ ਵੀ ਮੁਹੱਈਆ ਕਰਦੇ ਹਨ। ਜ਼ਿਆਦਾਤਰ ਅਦਾਰੇ ਅੰਦਰਲੀ ਕਰਮਚਾਰੀ ਤੋਂ ਕਰਮਚਾਰੀ ਨੂੰ ਸਿਖਲਾਈ, ਆਮ ਤੌਰ 'ਤੇ ਵਿਹਵਾਰਕ ਕਿਸਮ ਦੀ ਹੁੰਦੀ ਹੈ ਅਤੇ ਖਾਸ ਤੌਰ 'ਤੇ ਰੁਜ਼ਗਾਰਦਾਤਾ ਦੇ ਉਤਪਾਦਾਂ ਨਾਲ ਸਬੰਧਤ ਹੁੰਦੀ ਹੈ।