ਸਟੀਲ

ਸਟੀਲ ਦਾ ਚਿਤਰਕੈਨੇਡਾ ਦਾ ਸਟੀਲ ਉਦਯੋਗ ਇੱਕ ਆਧੁਨਿਕ, ਕਾਢਕਾਰੀ, ਵਿਸ਼ਵ ਮੁਕਾਬਲੇਬਾਜ਼ ਉਦਯੋਗ ਹੈ ਅਤੇ ਇਹ ਕੌਮੀ ਆਰਥਿਕਤਾ ਦਾ ਇੱਕ ਅਹਿਮ ਹਿੱਸਾ ਹੈ। ਇਹ ਉਦਯੋਗ ਸਟੀਲ ਕਾਰਖਾਨਿਆਂ, ਸਟੀਲ ਉਤਪਾਦ ਦੇ ਨਿਰਮਾਣ ਕਰਤਾਵਾਂ, ਅਤੇ ਧਾਤ ਸਰਵਿਸ ਕੇਂਦਰਾਂ (ਉਹ ਕਾਰੋਬਾਰ ਜੋ ਉਦਯੋਗਿਕ ਗਾਹਕਾਂ ਵਾਸਤੇ ਧਾਤਾਂ ਦਾ ਸਟਾਕ ਰੱਖਦੇ ਹਨ ਅਤੇ ਇਹਨਾਂ ਦਾ ਅਵੰਡਨ ਕਰਦੇ ਹਨ ਅਤੇ ਪਹਿਲੇ-ਪੜਾਅ ਦੀ ਸੁਧਾਈ ਕਰਦੇ ਹਨ) ਤੋਂ ਮਿਲਕੇ ਬਣਦਾ ਹੈ।

ਸਟੀਲ ਦੀ ਵਰਤੋਂ ਮੋਟਰ ਗੱਡੀਆਂ, ਉਸਾਰੀ, ਊਰਜਾ ਕੱਢਣ ਅਤੇ ਸੰਚਾਰਨ, ਪੈਕਿੰਗ ਕਰਨ, ਅਤੇ ਕਈ ਹੋਰ ਨਿਰਮਾਣ ਉਪਯੋਗਤਾਵਾਂ ਵਿੱਚ ਕੀਤੀ ਜਾਂਦੀ ਹੈ। ਇਹ ਉਦਯੋਗ ਕੈਨੇਡਾ ਦੇ ਸਰੋਤ, ਊਰਜਾ, ਮਸ਼ੀਨਰੀ ਅਤੇ ਕਈ ਹੋਰ ਮੁੱਖ ਖੇਤਰਾਂ ਵਾਸਤੇ ਵੀ ਵੱਡਾ ਗਾਹਕ ਹੈ।

ਕੈਨੇਡਾ ਦਾ ਸਟੀਲ ਉਦਯੋਗ ਉਤਪਾਦ ਵਿਕਾਸ, ਨਵੀਆਂ ਤਕਨਾਲੋਜੀਆਂ ਅਤੇ ਵਾਤਾਵਰਣਕ ਤਬਦੀਲੀ ਜਿਹੇ ਖੇਤਰਾਂ ਵਿੱਚ ਲਗਾਤਾਰ ਨਵੀਆਂ ਕਾਢਾਂ ਕੱਢ ਰਿਹਾ ਹੈ।

ਸਟੀਲ ਉਦਯੋਗ ਵਿੱਚ ਕੰਮ ਕਰਨਾ

ਸਟੀਲ ਉਦਯੋਗ ਤਕਨਾਲੋਜੀ ਪੱਖੋਂ ਅਤੀ ਆਧੁਨਿਕ ਹੈ। ਇਸ ਖੇਤਰ ਦੇ ਪੇਸ਼ਿਆਂ ਵਾਸਤੇ ਉੱਚ ਪੱਧਰ ਦੀਆਂ ਮੁਹਾਰਤਾਂ ਦੀ ਲੋੜ ਵਧਦੀ ਜਾਂਦੀ ਹੈ ਅਤੇ ਇਹਨਾਂ ਵਿੱਚ ਤਨਖਾਹ ਵੱਧ ਰਹੀ ਹੈ। ਕਾਮੇ ਇਸ ਉਦਯੋਗ ਵਿੱਚ ਜਲਦੀ ਹੀ ਤਜ਼ਰਬਾ ਅਤੇ ਜਿੰਮੇਵਾਰੀ ਹਾਸਲ ਕਰ ਸਕਦੇ ਹਨ। ਬਹੁ-ਖੇਤਰੀ ਟੀਮ-ਕਾਰਜ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ।

ਇਸ ਉਦਯੋਗ ਵਿੱਚ ਹੇਠ ਲਿਖੇ ਖੇਤਰਾਂ ਵਿੱਚ ਕਿੱਤੇ ਉਪਲਬਧ ਹਨ:

  • ਉਤਪਾਦਨ, ਨਿਰਮਾਣ ਅਤੇ ਰੱਖ ਰਖਾਓ: ਨਿਰਮਾਣ, ਯੰਤਰਿਕ ਅਤੇ ਅਮਲ ਇੰਜੀਨੀਅਰ; ਪਲਾਂਟ ਮੈਨੇਜਰ ਅਤੇ ਚਾਲਕ; ਰੱਖ-ਰਖਾਓ ਅਤੇ ਮੁਰੰਮਤ ਕਰਨ ਵਾਲੇ ਕਾਮੇ; ਇਲੈਕਟ੍ਰੀਸ਼ਿਅਨ; ਇੰਸਪੈਕਟਰ ਅਤੇ ਟੈਸਟਰ; ਧਾਤੂ ਸੋਧਣ ਵਾਲੀ ਭੱਠੀ ਦੇ ਚਾਲਕ ਅਤੇ ਇਸਦਾ ਖਿਆਲ ਰੱਖਣ ਵਾਲੇ; ਧਾਤ ਪਾਉਣ ਵਾਲੇ ਅਤੇ ਢਾਲਣ ਵਾਲੇ; ਮਸ਼ੀਨ ਚਾਲਕ; ਮਸ਼ੀਨਾਂ ਚਲਾਉਣ ਵਾਲੇ; ਕਾਰਖਾਨੇ ਦਾ ਕੰਮ ਕਰਨ ਵਾਲੇ; ਵਾਤਾਵਰਣਕ ਇੰਜੀਨੀਅਰ
  • ਖੋਜ ਅਤੇ ਵਿਕਾਸ: ਧਾਤੂ ਇੰਜੀਨੀਅਰ, ਰਾਸਾਇਣ ਵਿਗਿਆਨੀ, ਉਦਯੋਗਿਕ ਇੰਜੀਨੀਅਰ, ਕੰਪਿਊਟਰ ਮਾਹਿਰ
  • ਪ੍ਰਸ਼ਾਸ਼ਨ ਅਤੇ ਵਿਕਰੀਆਂ: ਖਰੀਦਦਾਰ, ਵਿੱਤੀ ਵਿਸ਼ਲੇਸ਼ਕ, ਮਾਲ ਅਸਬਾਬ ਦੇ ਮਾਹਿਰ, ਲੇਖਾਕਾਰ, ਵਿਕਰੀ ਏਜੰਟ, ਅਤੇ ਹੋਰ ਪ੍ਰਸ਼ਾਸ਼ਕੀ ਅਤੇ ਕਲਰਕੀ ਦਾ ਕੰਮ ਕਰਨ ਵਾਲੇ ਵਰਕਰ।

ਮੁਹਾਰਤਾਂ ਅਤੇ ਸਿਖਲਾਈ

ਹਾਲਾਂਕਿ ਕੇਵਲ ਹਾਈ ਸਕੂਲ ਸਿੱਖਿਆ ਵਾਲੇ ਲੋਕਾਂ ਵਾਸਤੇ ਵੀ ਕੰਮ ਕਰਨ ਦੇ ਮੌਕੇ ਹਨ, ਸਟੀਲ ਉਤਪਾਦਨ ਅਤੇ ਨਿਰਮਾਣ ਵਾਸਤੇ ਉੱਚ ਪੱਧਰ ਦੀਆਂ ਤਕਨਾਲੋਜੀ ਸਬੰਧੀ ਮੁਹਾਰਤਾਂ ਅਤੇ ਜਾਣਕਾਰੀ ਦੀ ਲੋੜ ਲਗਾਤਾਰ ਵਧਦੀ ਹੀ ਜਾਂਦੀ ਹੈ। ਸਾਰੇ ਦੇਸ਼ ਵਿੱਚ ਭਾਈਚਾਰਕ ਕਾਲਜਾਂ ਵਿਖੇ ਜਾਂ ਕਾਰਜ ਸਿਖਲਾਈਆਂ ਰਾਹੀਂ ਸਿਖਲਾਈ ਉਪਲਬਧ ਹੈ। ਅਜਿਹੇ ਕਿੱਤਿਆਂ ਜਿਵੇਂ ਕਿ ਇੰਜੀਨੀਅਰਆਂ ਜਾਂ ਵਿਗਿਆਨੀਆਂ ਵਾਸਤੇ ਧਾਤੂ-ਵਿਗਿਆਨ, ਪਦਾਰਥ ਵਿਗਿਆਨ ਜਾਂ ਉਦਯੋਗਿਕ ਇੰਜੀਨੀਅਰਿੰਗ ਵਿੱਚ ਯੂਨੀਵਰਸਿਟੀ ਡਿਗਰੀ ਚਾਹੀਦੀ ਹੈ। ਕੁਝ ਕਿੱਤਿਆਂ ਵਾਸਤੇ ਇੱਕ ਪੇਸ਼ੇਵਰਾਨਾ ਇੰਜੀਨੀਅਰ (engineer)ਤਕਨੀਸ਼ੀਅਨ ਜਾਂ ਤਕਨਾਲੋਜਿਸਟ (technician or technologist) ਵਜੋਂ ਪ੍ਰਮਾਣਿਕਤਾ ਦੀ ਲੋੜ ਪੈਂਦੀ ਹੈ ਜਾਂ ਇਸਦੀ ਸਿਫਾਰਸ਼ ਕੀਤੀ ਜਾਂਦੀ ਹੈ।  

ਆਮ ਤੌਰ 'ਤੇ ਨੌਕਰੀ ਦੌਰਾਨ ਹੀ ਵਿਸ਼ੇਸ਼ ਸਿਖਲਾਈ ਮੁਹੱਈਆ ਕੀਤੀ ਜਾਂਦੀ ਹੈ। ਵਰਕਰਾਂ ਨੂੰ ਲਗਾਤਾਰ ਵੰਨ ਸੁਵੰਨੇ ਕੰਮ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ, ਜਿਵੇਂ ਕਿ ਕੰਪਿਊਟਰ ਜਾਂ ਹੋਰ ਉੱਨਤ ਸਾਜੋ ਸਾਮਾਨ ਚਲਾਉਣ ਲਈ।

ਪ੍ਰਸ਼ਾਸ਼ਕੀ ਅਤੇ ਪ੍ਰਬੰਧਕੀ ਕਿੱਤਿਆਂ ਵਾਸਤੇ ਹੋ ਸਕਦਾ ਹੈ ਕਿ ਕਾਰੋਬਾਰੀ ਹੁਨਰ ਅਤੇ ਜਾਣਕਾਰੀ ਚਾਹੀਦੀ ਹੋਵੇ, ਜਾਂ ਫਿਰ ਤਕਨੀਕੀ ਅਤੇ ਕਾਰੋਬਾਰੀ ਯੋਗਤਾ ਦੇ ਸੁਮੇਲ ਦੀ ਲੋੜ ਹੋ ਸਕਦੀ ਹੈ।