ਸੈਰ ਸਪਾਟਾ
ਸੈਰ ਸਪਾਟਾ ਉਦਯੋਗ ਸੰਸਾਰ ਵਿੱਚ ਸਭ ਤੋਂ ਵੱਡੇ ਅਤੇ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰ ਰਹੇ ਉਦਯੋਗਾਂ ਵਿੱਚੋਂ ਇੱਕ ਹੈ। ਸੈਰ ਸਪਾਟਾ ਕੈਨੇਡਾ ਦੀ ਅਰਥ-ਵਿਵਸਥਾ ਵਿੱਚ ਅਤੇ ਕੈਨੇਡਾ ਦੀ ਵਿਰਾਸਤ ਨੂੰ ਬਣਾਈ ਰੱਖਣ ਅਤੇ ਇਸਦਾ ਪ੍ਰਦਰਸ਼ਨ ਕਰਨ ਵਿੱਚ ਇੱਕ ਅਹਿਮ ਯੋਗਦਾਨ ਪਾਉਂਦਾ ਹੈ।
ਇਸ ਉਦਯੋਗ ਵਿੱਚ ਬਾਹਰ ਵੱਲ ਸੈਰ-ਸਪਾਟਾ (ਹੋਰਨਾਂ ਪ੍ਰਾਂਤਾਂ, ਖਿੱਤਿਆਂ, ਜਾਂ ਦੇਸ਼ਾਂ ਵੱਲ ਯਾਤਰਾ ਕਰ ਰਹੇ ਕੈਨੇਡੀਅਨ) ਅਤੇ ਅੰਦਰ ਵੱਲ ਸੈਰ ਸਪਾਟਾ (ਹੋਰਨਾਂ ਦੇਸ਼ਾਂ ਦੇ ਸੈਲਾਨੀਆਂ ਦਾ ਕੈਨੇਡਾ ਆਉਣਾ) ਦੋਨੋਂ ਸ਼ਾਮਲ ਹਨ। ਇਹ ਉਹਨਾਂ ਕਾਰੋਬਾਰਾਂ ਤੋਂ ਮਿਲਕੇ ਬਣਦਾ ਹੈ ਜੋ ਰਿਹਾਇਸ਼, ਭੋਜਨ ਅਤੇ ਪੀਣ ਵਾਲੇ ਪਦਾਰਥ, ਆਵਾਜਾਈ, ਮਨ ਪਰਚਾਵਾ ਅਤੇ ਮਨੋਰੰਜਨ ਮੁਹੱਈਆ ਕਰਦੇ ਹਨ। ਇਸ ਵਿੱਚ ਸੈਰ ਸਪਾਟੇ ਅਤੇ ਯਾਤਰਾ ਦੀ ਮੰਜਿਲ 'ਤੇ ਕੰਮ ਕਰਦੀਆਂ ਮੰਡੀਕਰਨ ਸੰਸਥਾਵਾਂ, ਅਤੇ ਉਦਯੋਗਿਕ ਅਤੇ ਵਪਾਰਕ ਸੰਸਥਾਵਾਂ ਵੀ ਸ਼ਾਮਲ ਹਨ।
ਸੈਰ ਸਪਾਟੇ ਵਿੱਚ ਕੰਮ ਕਰਨਾ
ਸੈਰ ਸਪਾਟਾ ਜਰੂਰੀ ਤੌਰ ‘ਤੇ ਲੋਕ-ਮੁਖੀ ਖੇਤਰ ਹੈ। ਚਾਹੇ ਤੁਸੀਂ ਗਾਹਕਾਂ ਨਾਲ ਸਿੱਧੇ ਰੂਪ ਵਿੱਚ ਕੰਮ ਕਰਦੇ ਹੋਵੋਂ ਜਾਂ ਪਰਦੇ ਦੇ ਪਿੱਛੇ, ਉਹਨਾਂ ਦੀ ਸੰਤੁਸ਼ਟੀ, ਸੁਰੱਖਿਆ ਅਤੇ ਮਨ ਪਰਚਾਵਾ ਤੁਹਾਡੀ ਨੰਬਰ ਇੱਕ ਚਿੰਤਾ ਹੈ।
ਸੈਰ ਸਪਾਟੇ ਵਿੱਚ ਨੌਕਰੀਆਂ ਅਕਸਰ ਵਧੀਆ ਤਨਖਾਹ ਦਿੰਦੀਆਂ ਹਨ। ਤਨਖਾਹਾਂ ਕੁਝ ਕੁ ਮੂਹਰਲੀ ਕਤਾਰ ਦੀਆਂ ਨੌਕਰੀਆਂ ਵਾਸਤੇ ਘੱਟੋ-ਘੱਟ ਦਿਹਾੜੀ ਤੋਂ ਲੈਕੇ ਉੱਚ ਪੱਧਰ ਦੇ ਕਾਰਜਕਾਰੀ ਅਫਸਰਾਂ ਦੀਆਂ ਆਮਦਨਾਂ ਤੱਕ ਜਾਂਦੀਆਂ ਹਨ। ਕਿਉਂਕਿ ਬਹੁਤ ਸਾਰੀਆਂ ਸੈਰ ਸਪਾਟਾ ਨੌਕਰੀਆਂ ਸੇਵਾ ਨਾਲ ਸਬੰਧਿਤ ਹਨ, ਬਹੁਤ ਸਾਰੇ ਕਰਮਚਾਰੀਆਂ ਨੂੰ ਬਖਸ਼ੀਸ਼ਾਂ, ਕਮਿਸ਼ਨ ਅਤੇ/ਜਾਂ ਛੋਟ ਪ੍ਰਾਪਤ ਜਾਂ ਸੰਪੂਰਕ ਉਤਪਾਦ ਵੀ ਮਿਲਦੇ ਹਨ।
ਕੰਮ ਚਾਰਦੀਵਾਰੀ ਦੇ ਅੰਦਰ ਜਾਂ ਬਾਹਰ ਹੋ ਸਕਦਾ ਹੈ, ਅਤੇ ਇਹ ਵੱਡੇ ਰਿਜੌਰਟਾਂ ਜਾਂ ਮਾਲਕ ਦੀ ਮਲਕੀਅਤ ਵਾਲੇ ਛੋਟੇ ਕਾਰੋਬਾਰਾਂ ਵਿੱਚ ਹੋ ਸਕਦਾ ਹੈ। ਤਨਖਾਹਾਂ ਘੱਟੋ ਘੱਟ ਦਿਹਾੜੀ ਤੋਂ ਲੈਕੇ ਉੱਚ ਦੇ ਕਾਰਜਕਾਰੀ ਅਫਸਰਾਂ ਦੀਆਂ ਆਮਦਨਾਂ ਤੱਕ ਜਾ ਸਕਦੀਆਂ ਹਨ। ਬਹੁਤ ਸਾਰੇ ਕਰਮਚਾਰੀਆਂ ਨੂੰ ਬਖਸ਼ੀਸ਼ਾਂ, ਕਮਿਸ਼ਨ ਅਤੇ/ਜਾਂ ਛੋਟ ਪ੍ਰਾਪਤ ਜਾਂ ਸੰਪੂਰਕ ਉਤਪਾਦ ਵੀ ਮਿਲਦੇ ਹਨ। ਇਸ ਖੇਤਰ ਵਿੱਚ ਹੇਠ ਲਿਖੇ ਕਿੱਤੇ ਸ਼ਾਮਲ ਹਨ:
- ਰਿਹਾਇਸ਼ੀ ਸੇਵਾਵਾਂ: (ਹੋਟਲਾਂ ਅਤੇ ਰਹਿਣ ਦੇ ਹੋਰ ਸਥਾਨਾਂ ਵਿੱਚ) ਸਵਾਗਤ ਡੈਸਕ ਏਜੰਟ, ਸੇਵਾਦਾਰ, ਸਾਫ ਸਫਾਈ ਕਰਨ ਵਾਲੇ, ਲੇਖਾਕਾਰ
- ਭੋਜਨ ਅਤੇ ਖਾਣ ਪੀਣ ਸੇਵਾਵਾਂ: (ਰੈਸਟੋਰੈਂਟਾਂ, ਪੱਬਾਂ, ਬਾਰਾਂ, ਅਤੇ ਰਾਤਰੀ-ਕਲੱਬਾਂ ਵਿੱਚ) ਭੋਜਨ ਅਤੇ ਪੀਣ-ਪਦਾਰਥ ਮੈਨੇਜਰ, ਰਸੋਈਏ, ਬਾਰ ਚਲਾਉਣ ਵਾਲੇ, ਬਹਿਰੇ
- ਢੋਆ ਢੁਆਈ: (ਸੜਕ, ਹਵਾਈ, ਰੇਲ ਅਤੇ ਸਮੁੰਦਰੀ ਆਵਾਜਾਈ) ਮੋਟਰ ਕੋਚ ਚਾਲਕ, ਰੇਲਵੇ ਇੰਜੀਨੀਅਰ, ਸਮੁੰਦਰੀ ਚਾਲਕ
- ਮਨ ਪਰਚਾਵਾ ਅਤੇ ਮਨੋਰੰਜਨ: ਬਾਹਰੀ ਰੌਚਕਤਾ ਸਬੰਧੀ ਗਾਈਡ; ਗੋਲਫ, ਸਕੀ ਅਤੇ ਟੈਨਿਸ ਦੇ ਉਸਤਾਦ; ਅਜਾਇਬ ਘਰ ਦੇ ਗਾਈਡ, ਮਨ ਪਰਚਾਵਾ ਪਾਰਕ ਦੇ ਚਾਲਕ
- ਯਾਤਰਾ ਸੇਵਾਵਾਂ: ਯਾਤਰੀ ਏਜੰਟ, ਥੋਕ ਟੂਰ ਚਾਲਕ, ਸੈਰ ਸਪਾਟਾ ਜਾਣਕਾਰੀ ਦੇਣ ਵਾਲੇ ਸਲਾਹਕਾਰ, ਟੂਰ ਗਾਈਡ।
ਮੁਹਾਰਤਾਂ ਅਤੇ ਸਿਖਲਾਈ
400 ਤੋਂ ਵਧੇਰੇ ਕਿੱਤਿਆਂ ਦੇ ਨਾਲ, ਸੈਰ ਸਪਾਟੇ ਵਿੱਚ ਹਰੇਕ ਪੱਧਰ ਦੀ ਸਿੱਖਿਆ ਅਤੇ ਸਿਖਲਾਈ ਵਾਸਤੇ ਨੌਕਰੀਆਂ ਮੌਜ਼ੂਦ ਹਨ। ਸ਼ੁਰੂਆਤੀ-ਪੱਧਰ ਦੀਆਂ ਨੌਕਰੀਆਂ ਵਾਸਤੇ ਨੌਕਰੀ ਦੌਰਾਨ ਹੀ ਮਾਲਕਾਂ ਵੱਲੋਂ ਅਕਸਰ ਸਿਖਲਾਈ ਮੁਹੱਈਆ ਕੀਤੀ ਜਾਂਦੀ ਹੈ। ਕਈ ਕਿੱਤੇ ਵਧੇਰੇ ਵਿਸ਼ਾਲ ਸਿੱਖਿਆ, ਸਿਖਲਾਈ ਜਾਂ ਤਜ਼ਰਬੇ ਦੀ ਮੰਗ ਕਰਦੇ ਹਨ।
ਸੈਰ ਸਪਾਟੇ ਨਾਲ ਸਬੰਧਿਤ ਸਿਖਲਾਈ ਪ੍ਰੋਗਰਾਮ ਸੈਕੰਡਰੀ ਸਕੂਲਾਂ, ਨਿੱਜੀ ਸਿਖਲਾਈ ਸਕੂਲਾਂ, ਭਾਈਚਾਰਕ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਖੇ ਪੇਸ਼ ਕੀਤੇ ਜਾਂਦੇ ਹਨ। ਈਮੈਰਿਟ (emerit) ਸੈਰ ਸਪਾਟਾ ਸਿਖਲਾਈ ਬਹੁਤ ਸਾਰੇ ਕਿੱਤਿਆਂ ਵਾਸਤੇ ਉਪਲਬਧ ਹੈ। ਈਮੈਰਿਟ (emerit) ਸਿਖਲਾਈ ਅਤੇ ਪ੍ਰਮਾਣਿਕਤਾ ਪ੍ਰਣਾਲੀ ਕੌਮੀ ਕਿੱਤਾਕਾਰੀ ਮਿਆਰਾਂ ‘ਤੇ ਆਧਾਰਤ ਹੈ ਜਿਨ੍ਹਾਂ ਦਾ ਵਿਕਾਸ ਸੈਰ ਸਪਾਟਾ ਉਦਯੋਗ ਵੱਲੋਂ ਕੀਤਾ ਗਿਆ ਹੈ।