ਟਰੱਕ ਚਲਾਉਣੇ

ਟਰੱਕਿੰਗ ਚਿੱਤਰਸੰਭਾਵਨਾ ਹੈ ਕਿ ਤੁਹਾਡੇ ਤਕ ਪਹੁੰਚਣ ਤੋਂ ਪਹਿਲਾਂ ਹਰ ਇੱਕ ਚੀਜ਼ ਜਾਂ ਕਿਸੇ ਵੀ ਚੀਜ਼ ਪਹਿਲਾਂ ਟਰੱਕ ਦੁਆਰਾ ਲਿਆਈ-ਲਿਜਾਈ ਗਈ ਹੋਵੇ। ਕਰਿਆਨੇ ਦਾ ਸਮਾਨ ਜੋ ਤੁਸੀਂ ਸਥਾਨਕ ਬਜ਼ਾਰ ਤੋਂ ਖਰੀਦਦੇ ਹੋ, ਗੈਸ ਜੋ ਤੁਸੀਂ ਆਪਣੇ ਗੁਆਂਡ ਦੇ ਸਰਵਿਸ ਸਟੇਸ਼ਨ ਤੋਂ ਭਰਵਾਉਂਦੇ ਹੋ...ਕੈਨੇਡਾ ਦਾ ਟਰੱਕਿੰਗ ਉਦਯੋਗ 90 ਫੀਸਦੀ ਖਪਤਕਾਰ ਉਤਪਾਦਾਂ ਅਤੇ ਖਾਣ ਦੀਆਂ ਵਸਤਾਂ ਨੂੰ ਦੇਸ਼ ਦੇ ਅੰਦਰ ਢੋਂਦਾ ਹੈ।

ਇਹ ਉਦਯੋਗ ਵੱਡਾ, ਗਤੀਸ਼ੀਲ ਅਤੇ ਵੱਧ ਰਿਹਾ ਹੈ। ਇਸ ਵਿੱਚ ਕਿਰਾਏ-ਲਈ ਕੈਰੀਅਰਸ, ਨਿਜੀ ਕੈਰੀਅਰਸ, ਮਾਲਕ-ਆਪਰੇਟਰ ਅਤੇ ਕੂਰੀਅਰ ਫਰਮਾਂ ਹਨ ਜੋ ਟਰੱਕਾਂ ਦੇ ਸਮੂਹ ਦੇ ਅਕਾਰ, ਸਾਜ਼ੋ-ਸਮਾਨ ਦੀ ਕਿਸਮ, ਭੂਗੋਲਿਕ ਦਾਇਰੇ, ਪੇਸ਼ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਲਿਜਾਏ ਜਾਣ ਵਾਲੇ ਭਾੜੇ ਅਨੁਸਾਰ ਵੱਖ-ਵੱਖ ਹੁੰਦੀਂਆ ਹਨ। ਜਿਹੜੇ ਕੈਰੀਅਰ ਅੰਤਰ-ਰਾਜੀ ਜਾਂ ਅੰਤਰਰਾਸ਼ਟਰੀ ਟਰੱਕਿੰਗ ਸੇਵਾਵਾਂ ਮੁਹੱਈਆ ਕਰਦੇ ਹਨ ਉਹ ਸੰਘੀ ਅਧਿਕਾਰ ਖੇਤਰ ਤਹਿਤ ਆਉਂਦੇ ਹਨ, ਜਦਕਿ ਜਿਹੜੇ ਕੈਰੀਅਰਸ ਸਿਰਫ ਸੂਬੇ ਅੰਦਰ ਕੰਮ ਕਰਦੇ ਹਨ, ਉਹ ਸੂਬਾਈ ਅਧਿਕਾਰ ਖੇਤਰ ਦੇ ਅੰਦਰ ਆਉਂਦੇ ਹਨ। 

ਟਰੱਕਿੰਗ ਵਿੱਚ ਕੰਮ ਕਰਨਾ

ਟਰੱਕਿੰਗ ਦਾ ਕੰਮ ਟਰੱਕ ਚਲਾਉਣ ਤੋਂ ਵੱਧ ਕੇ ਹੈ। ਕਈ ਕਰਮਚਾਰੀ ਸੜਕ 'ਤੇ ਕੰਮਕਾਜ ਵਿੱਚ ਸਹਾਇਤਾ ਕਰਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਭ ਕੁਝ ਸੁਰੱਖਿਅਤ ਢੰਗ ਨਾਲ ਸਮੇਂ ਸਿਰ ਪੁੱਜ ਜਾਵੇ। ਉਦਯੋਗ ਵਿੱਚ ਬਹੁਤ ਕਿਸਮ ਦੇ ਕੰਮਕਾਜੀ ਅਤੇ ਸੁਪਰਵਾਇਜ਼ਰੀ/ਪ੍ਰਬੰਧਕੀ ਅਹੁਦੇ ਹਨ, ਹਰ ਇੱਕ ਵਿੱਚ ਆਪੋ-ਆਪਣੇ ਫ਼ਾਇਦੇ ਹਨ। ਇਹਨਾਂ ਵਿੱਚ ਹੇਠਾਂ ਦਿੱਤੇ ਪੇਸ਼ੇ ਮੌਜੂਦ ਹਨ:   

  • ਡਰਾਇਵਿੰਗ: ਸਮਾਨ ਚੁੱਕਣ ਅਤੇ ਸਪੁਰਦਗੀ ਕਰਨ ਵਾਲੇ ਡ੍ਰਾਇਵਰ, ਛੋਟੀ-ਦੂਰੀ ਅਤੇ ਲੰਬੀ ਦੂਰੀ ਵਾਲੇ ਡ੍ਰਾਇਵਰ, ਡਰਾਇਵਰ ਟ੍ਰੇਨਰ ਅਤੇ ਸੁਪਰਵਾਇਜ਼ਰ, ਟਰੱਕ ਸਮੂਹਾਂ ਅਤੇ ਕੰਮ-ਕਾਜ ਦੇ ਮੈਨੇਜਰ
  • ਵਾਹਨ ਰੱਖ-ਰਖਾਵ: ਟਰੱਕ ਅਤੇ ਟ੍ਰਾਂਸਪੋਰਟ ਮਕੈਨਿਕ, ਟਰੱਕ ਅਤੇ ਟਰੇਲਰ ਟੈਕਨੀਸ਼ੀਅਨ, ਪੁਰਜ਼ਿਆਂ ਦੇ ਟੈਕਨੀਸ਼ੀਅਨ, ਪਹੀਏ ਅਤੇ ਟਾਇਰ ਦੇ ਟੈਕਨੀਸ਼ੀਅਨ, ਆਟੋਬਾਡੀ ਮੁਰੰਮਤ ਕਰਨ ਵਾਲੇ, ਵੈਲਡਰ, ਸ਼ਾਪ ਸੁਪਰਵਾਇਜ਼ਰ
  • ਕਾਰਗੋ ਪ੍ਰਬੰਧਨ: ਫੋਰਕਲਿਫਟ ਆਪਰੇਟਰ, ਡੌਕ ਕਰਮਚਾਰੀ ਅਤੇ ਸੁਪਰਵਾਇਜ਼ਰਸ, ਟਰਮੀਨਲ ਮੈਨੇਜਰ, ਵੇਅਰਹਾਊਸ ਮੈਨੇਜਰ
  • ਸਹਾਇਕ ਕੰਮਕਾਜ: ਡਿਸਪੈਚਰ, ਸੁਰੱਖਿਆ ਅਤੇ ਨੁਕਸਾਨ ਦੀ ਰੋਕਥਾਮ ਦੇ ਮਾਹਰ, ਵਿਕਰੀ ਅਤੇ ਬਾਲਣ ਟੈਕਸ ਪ੍ਰਸਾਸ਼ਕ, ਰੇਟ ਕਲਰਕ, ਕੀਮਤਾਂ ਲਈ ਵਿਸ਼ਲੇਸ਼ਕ, ਲਾਇਸੈਂਸਿੰਗ ਅਤੇ ਪਰਮਿਟਾਂ ਦੇ ਮਾਹਰ, ਭਾੜੇ ਦੇ ਦਾਅਵਿਆਂ ਦੇ ਮਾਹਰ, ਟ੍ਰੈਫਿਕ ਮੈਨੇਜਰ।

ਮਹਾਰਤਾਂ ਅਤੇ ਸਿਖਲਾਈ

ਜ਼ਿਆਦਾਤਰ ਅਹੁਦਿਆਂ ਲਈ ਖਾਸ ਟਰੱਕਿੰਗ ਸਬੰਧਤ ਸਿਖਲਾਈ ਦੀ ਲੋੜ ਨਹੀਂ ਹੁੰਦੀ, ਕਿਉਂਕਿ ਜ਼ਿਆਦਾਤਰ ਸਿਖਲਾਈ ਕੰਮ ਦੌਰਾਨ ਹੀ ਹੁੰਦੀ ਹੈ।

ਐਪਰ, ਪੇਸ਼ੇਵਰ ਡ੍ਰਾਇਵਰਾਂ ਕੋਲ ਲਾਜ਼ਮੀ ਤੌਰ 'ਤੇ ਕਲਾਸ A ਜਾਂ ਕਲਾਸ 1 ਲਾਇਸੈਂਸ ਹੋਣਾ ਚਾਹੀਦਾ ਹੈ ਅਤੇ ਉਹਨਾਂ ਰਸਮੀ ਤੌਰ 'ਤੇ ਟਰੱਕ ਡ੍ਰਾਇਵਰ ਸਿਖਲਾਈ ਸਕੂਲ ਤੋਂ ਸਿਖਲਾਈ ਪ੍ਰਾਪਤ ਹੋਣੀ ਚਾਹੀਦੀ ਹੈ। ਸਿਖਲਾਈ ਦੀਆਂ ਲਾਗਤਾਂ ਵੱਖ-ਵੱਖ ਹਨ ਜੋ ਕੁਝ ਹਜ਼ਾਰ ਡਾਲਰਾਂ ਤੋਂ ਲੈ ਕੇ ਵਧੇਰੇ ਵਿਆਪਕ ਸਿਖਲਾਈ ਲਈ $8,000 - $12,000 ਤਕ ਹੁੰਦੀ ਹੈ। ਪ੍ਰੋਗਰਾਮ ਦੀ ਲੰਬਾਈ ਅਤੇ ਸਿਖਲਾਈ ਸਕੂਲਾਂ ਦੀ ਗੁਣਵੱਤਾ ਮਹੱਤਵਪੂਰਨ ਹਨ। ਚੋਟੀ ਦੇ ਕੈਰੀਅਰ ਸਾਖ ਵਾਲੇ ਸਿਖਲਾਈ ਸਕੂਲਾਂ ਨਾਲ ਜੁੜੇ ਹੁੰਦੇ ਹਨ, ਅਤੇ ਬੀਮਾ ਕੰਪਨੀਆਂ ਉਹਨਾਂ ਡ੍ਰਾਇਵਰਾਂ ਲਈ ਕਿਸ਼ਤਾਂ ਵਿੱਚ ਕਟੌਤੀ ਪੇਸ਼ ਕਰ ਸਕਦੀਆਂ ਹਨ ਜਿਨ੍ਹਾਂ ਨੇ ਸਿਫਾਰਸ਼ ਕੀਤੇ ਸਕੂਲਾਂ ਵਿੱਚ ਸਿਖਲਾਈ ਲਈ ਹੁੰਦੀ ਹੈ।