ਬਸ ਉਦਯੋਗ  ਬਸ ਅਤੇ ਕੋਚ

ਬਸ ਅਤੇ ਕੋਚ ਉਦਯੋਗ ਕੈਨੇਡਾ ਦੀ ਅਰਥ ਵਿਵਸਥਾ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਰੋਜ਼ਾਨਾ ਲੱਖਾਂ ਲੋਕਾਂ ਨੂੰ ਢੋਂਦੇ ਹੋਏ, ਇਹ ਉਦਯੋਗ ਲਗਾਤਾਰ ਵਾਧੇ ਦਾ ਆਨੰਦ ਮਾਣ ਰਿਹਾ ਹੈ। ਮੋਹਰੀ ਤਕਨਾਲੋਜੀ, ਜਿਸ ਵਿੱਚ ਏਕੀਕ੍ਰਿਤ ਇਲੈਕਟ੍ਰੋਨਿਕ, ਅਵਾਜ਼ ਅਤੇ ਸੈਟੇਲਾਇਟ ਵੀ ਸ਼ਾਮਲ ਹਨ, ਨਵਾਂ ਗਤੀਸ਼ੀਲ ਵਾਤਾਵਰਣ ਤਿਆਰ ਕਰ ਰਹੀ ਹੈ।

ਉਦਯੋਗ ਵਿੱਚ ਸ਼ਹਿਰੀ ਆਵਾਜਾਈ ਪ੍ਰਣਾਲੀਆਂ, ਅੰਤਰ-ਸ਼ਹਿਰੀ ਬਸ ਲਾਈਨਾਂ, ਟੂਰ ਅਤੇ ਚਾਰਟਰ ਬਸ ਸੇਵਾਵਾਂ, ਸਕੂਲ ਬਸ ਆਵਾਜਾਈ ਅਤੇ ਪਹੁੰਚਯੋਗ ਸੇਵਾਵਾਂ ਸ਼ਾਮਲ ਹਨ।

ਸਾਰੀਆਂ ਸਵਾਰੀਆਂ - ਵਿਦਿਆਰਥੀਆਂ ਤੋਂ ਬਜੁਰਗਾਂ ਤਕ, ਅਤੇ ਆਮ ਸਵਾਰੀਆਂ ਤੋਂ ਲੈ ਕੇ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਤਕ - ਲਈ ਨਵੀਆਂ ਅਤੇ ਬਿਹਤਰ ਸੇਵਾਵਾਂ ਮੁਹੱਈਆ ਕਰਨ ਵਾਲੀਆਂ ਕੋਸ਼ਿਸ਼ਾਂ ਵੱਲ ਧਿਆਨ ਕੇਂਦਰਤ ਜਾਂਦਾ ਹੈ।

ਬਸ ਉਦਯੋਗ ਵਿੱਚ ਕੰਮ ਕਰਨਾ

ਉਦਯੋਗ ਨੂੰ ਬਹੁਤ ਵੱਖ-ਵੱਖ ਕਿਸਮ ਦੀਆਂ ਵਿਸ਼ੇਸ਼ ਮਹਾਰਤਾਂ ਵਾਲੇ ਕਰਮਚਾਰੀਆਂ ਦੀ ਲੋੜ ਹੈ ਜੋ ਜਨਤਾ ਨੂੰ ਸੇਵਾ ਅਤੇ ਸੰਤੁਸ਼ਟੀ ਦਾ ਸਭ ਤੋਂ ਉੱਚਾ ਪੱਧਰ ਮੁਹੱਈਆ ਕਰਨ ਲਈ ਸਮਰਪਿਤ ਹੋਣ।

ਉਦਯੋਗ ਅੱਗੇ ਵਧਣ ਲਈ ਮੌਕੇ ਦੇ ਨਾਲ ਸਥਿਰ ਕੈਰੀਅਰ ਪੇਸ਼ ਕਰਦਾ ਹੈ।

ਬਸ ਆਪਰੇਟਰਸ (ਡ੍ਰਾਇਵਰ) ਵੱਖ-ਵੱਖ ਤਰ੍ਹਾਂ ਦੇ ਮੌਸਮੀ ਅਤੇ ਟ੍ਰੈਫਿਕ ਹਾਲਾਤ ਵਿੱਚ ਆਪਣੇ ਵਾਹਨਾਂ ਦੇ ਸੁਰੱਖਿਅਤ ਕੰਮਕਾਜ ਲਈ ਜਿੰਮੇਵਾਰ ਹੁੰਦੇ ਹਨ। ਉਹ ਆਮ ਤੌਰ 'ਤੇ ਇੱਕਲੇ ਕੰਮ ਕਰਦੇ ਹਨ, ਬਗੈਰ ਕਿਸੀ ਸਿੱਧੀ ਨਿਗਰਾਨੀ ਤੋਂ, ਅਤੇ ਉਹਨਾਂ ਦੀਆਂ ਗੱਲਬਾਤ ਕਰਨ ਦੀਆਂ ਮਹਾਰਤਾਂ ਲਾਜ਼ਮੀ ਤੌਰ 'ਤੇ ਚੰਗੀਆਂ ਹੋਣੀਆਂ ਚਾਹੀਦੀਆਂ ਹਨ। ਨੌਕਰੀਆਂ ਫੁੱਲ-ਟਾਈਮ ਅਤੇ ਪਾਰਟ-ਟਾਈਮ ਹਨ। ਤਨਖਾਹਾਂ ਅਤੇ ਬੈਨਿਫ਼ਿਟ ਖੇਤਰ ਅਨੁਸਾਰ ਵੱਖ-ਵੱਖ ਹਨ।

ਬਸ ਮਕੈਨਿਕ ਅਤੇ ਹੋਰ ਰੱਖ-ਰਖਾਵ ਸਟਾਫ ਸਰਵਿਸ ਦੁਕਾਨ ਮਾਹੌਲ ਵਿੱਚ ਜਾਂ ਫੀਲਡ ਸਰਵਿਸ ਦੇ ਵਾਹਨ ਤੋਂ ਕੈਨੇਡਾ ਦੀਆਂ ਬੱਸਾਂ ਦਾ ਰੱਖ-ਰਖਾਵ, ਮੁਰੰਮਤ ਅਤੇ ਸਰਵਿਸ ਕਰਦੇ ਹਨ। ਉਹਨਾਂ ਦੇ ਕੰਮ ਵਿੱਚ ਆਮ ਰੱਖ-ਰਖਾਵ ਅਤੇ ਬੱਸਾਂ ਦੀ ਜਾਂਚ ਤੋਂ ਲੈ ਕੇ ਮੁਕੰਮਲ ਇੰਜਣ ਟ੍ਰਾਂਸਮਿਸ਼ਨ ਜਾਂ ਟਰਾਂਸ-ਐਕਸਲ ਦੀ ਮੁੜ ਉਸਾਰੀ, ਮੌਕੇ 'ਤੇ ਨੁਕਸ ਨੂੰ ਦੂਰ ਕਰਨਾ ਅਤੇ ਸੜਕ ਦੇ ਕਿਨਾਰੇ ਮੁਰੰਮਤ ਦਾ ਕੰਮ, ਸਭ ਕੁਝ ਸ਼ਾਮਲ ਹੈ। ਉਹਨਾਂ ਨੂੰ ਸਥਿਰ ਤਨਖਾਹਾਂ ਅਤੇ ਚੰਗੇ ਬੈਨਿਫ਼ਟ ਮਿਲਦੇ ਹਨ।

ਉਦਯੋਗ ਦੇ ਕਾਰੋਬਾਰੀ ਕੰਮਕਾਜ ਵਿੱਚ ਵੀ ਪੇਸ਼ੇ ਹਨ (ਮਿਸਾਲ ਦੇ ਤੌਰ 'ਤੇ, ਪ੍ਰਬੰਧਨ, ਵਿੱਤ, ਅਤੇ ਪ੍ਰਸ਼ਾਸਨ, ਸੁਰੱਖਿਆ, ਸਿਖਲਾਈ ਅਤੇ ਬਸ-ਸਮੂਹ ਦੇ ਕੰਮਕਾਜ ਵਿੱਚ)।

ਮਹਾਰਤਾਂ ਅਤੇ ਸਿਖਲਾਈ

ਬਸ ਆਪਰੇਟਰਾਂ ਲਈ ਸਿਖਲਾਈ ਆਮ ਤੌਰ 'ਤੇ ਰੁਜ਼ਗਾਰਦਾਤਾ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਆਪਰੇਟਰ ਦੇ ਪੂਰੇ ਕੈਰੀਅਰ ਦੌਰਾਨ ਜਾਰੀ ਰਹਿੰਦੀ ਹੈ। ਸਿਖਲਾਈ ਸੁਰੱਖਿਅਤ ਢੰਗ ਨਾਲ ਬਸ ਚਲਾਉਣ ਦੀਆਂ ਤਕਨੀਕਾਂ ਅਤੇ ਜੋਖ਼ਮ ਦੇ ਪ੍ਰਬੰਧਨ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਸ ਵਿੱਚ ਗਾਹਕਾਂ ਨਾਲ ਸੰਬੰਧ, ਵਿਹਾਰ ਪ੍ਰਬੰਧਨ, ਰੱਖਿਆਤਮਕ ਡ੍ਰਾਇਵਿੰਗ, ਬਾਲਣ ਦੀ ਬਚਤ, ਮੁਢਲੀ ਡਾਕਟਰੀ ਸਹਾਇਤਾ ਅਤੇ ਸੱਟ ਲੱਗਣ ਤੋਂ ਰੋਕਥਾਮ, ਮਾਰਕਿਟਿੰਗ ਅਤੇ ਲੋਕ ਸੰਪਰਕ 'ਤੇ ਵੀ ਸੈਸ਼ਨ ਸ਼ਾਮਲ ਹੋ ਸਕਦੇ ਹਨ। ਨਿਯਮਿਤ ਵਕਫੇ 'ਤੇ ਡ੍ਰਾਇਵਿੰਗ ਮਹਾਰਤਾਂ ਦੀ ਪਰਖ ਕੀਤੀ ਜਾ ਸਕਦੀ ਹੈ। ਰਾਸ਼ਟਰੀ ਆਧਾਰ 'ਤੇ ਬਸ ਆਪਰੇਟਰ ਦਾ ਪ੍ਰਮਾਣੀਕਰਨ ਉਪਲਬਧ ਹੈ।

ਕੈਨੇਡਾ ਭਰ ਦੇ ਸਮੁਦਾਇਕ ਕਾਲਜ ਬਸ ਮਕੈਨਿਕਾਂ ਅਤੇ ਰੱਖ-ਰਖਾਓ ਵਾਲੇ ਸਟਾਫ਼ ਲਈ ਸਿਖਲਾਈ ਪ੍ਰੋਗਰਾਮ ਪੇਸ਼ਕਸ਼ ਕਰਦੇ ਹਨ। ਕੰਮ ਵਾਲੀ ਜਗ੍ਹਾ ਤੇ ਸਿਖਲਾਈ ਅਤੇ ਅਪ੍ਰੈਂਟਿਸਸ਼ਿਪਾਂ ਵੀ ਉਪਲਬਧ ਹਨ। ਲਾਇਸੈਂਸਿੰਗ ਦੀਆਂ ਲੋੜਾਂ ਹਰੇ ਇੱਕ ਸੂਬੇ ਅਤੇ ਖੇਤਰ ਵਿੱਚ ਵੱਖੋ-ਵੱਖਰੀਆਂ ਹਨ।