ਸੂਚਨਾ ਅਤੇ ਸੰਚਾਰ ਤਕਨਾਲੋਜੀ
.jpg?n=2654)
ਸੂਚਨਾ ਅਤੇ ਸੰਚਾਰ ਤਕਨਾਲੋਜੀ (Information and communications technology (ICT)/les technologies de l’information et des communications (TIC)) ਅਰਥ-ਵਿਵਸਥਾ ਦੇ ਲੱਗਭਗ ਹਰ ਉਦਯੋਗ ਵਿੱਚ ਪਾਈ ਜਾਂਦੀ ਹੈ – ਸੰਗੀਤ ਤੋਂ ਲੈਕੇ ਪ੍ਰਚੂਨ ਤੱਕ, ਅਤੇ ਆਵਾਜਾਈ ਤੋਂ ਲੈਕੇ ਸਿਹਤ ਸੰਭਾਲ ਤੱਕ। ਤਕਨਾਲੋਜੀ ਵਿੱਚ ਹੋਈਆਂ ਪ੍ਰਗਤੀਆਂ ਨੇ ਉਹਨਾਂ ਤਰੀਕਿਆਂ ਵਿੱਚ ਤੇਜ਼ ਤਬਦੀਲੀਆਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਨਾਲ ਜਾਣਕਾਰੀ ਦੀ ਸਿਰਜਣਾ ਕੀਤੀ ਜਾਂਦੀ ਹੈ, ਇਸਨੂੰ ਸਟੋਰ ਕੀਤਾ ਜਾਂਦਾ ਹੈ, ਸਾਂਝਾ ਕੀਤਾ ਜਾਂਦਾ ਹੈ ਅਤੇ ਵਰਤਿਆ ਜਾਂਦਾ ਹੈ। ਤਕਨਾਲੋਜੀ ਦਾ ਵਿਕਾਸ ਜਾਰੀ ਹੈ, ਜਿਸ ਨਾਲ ਅਗਲੇਰੀਆਂ ਤਬਦੀਲੀਆਂ ਦੀਆਂ ਸੰਭਾਵਨਾਵਾਂ ਹੱਦਾਂ ਬੰਨੇ ਪਾਰ ਕਰ ਗਈਆਂ ਹਨ ਅਤੇ ਇਸ ਨਾਲ ਨਵੀਂ ਕਿਸਮ ਦੀਆਂ ਨੌਕਰੀਆਂ ਪੈਦਾ ਹੋਈਆਂ ਹਨ ।
ICT/TIC ਖੇਤਰ ਉਹਨਾਂ ਕੰਪਨੀਆਂ ਤੋਂ ਮਿਲਕੇ ਬਣਦਾ ਹੈ ਜੋ ਉਹਨਾਂ ਵਸਤੂਆਂ ਜਾਂ ਸੇਵਾਵਾਂ ਦਾ ਵਿਕਾਸ ਕਰਦੀਆਂ ਹਨ ਜੋ ਜਾਣਕਾਰੀ ਦੀ ਸੁਧਾਈ ਕਰਦੀਆਂ ਹਨ, ਇਸਦਾ ਸੰਚਾਰਨ ਕਰਦੀਆਂ ਹਨ ਜਾਂ ਇਸਨੂੰ ਪ੍ਰਾਪਤ ਕਰਦੀਆਂ ਹਨ। ਇਸ ਖੇਤਰ ਵਿੱਚ ਉਹ ਕੰਪਨੀਆਂ ਸ਼ਾਮਲ ਹਨ ਜੋ ਕੰਪਿਊਟਰ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਜਾਣਕਾਰੀ ਅਤੇ ਸੰਚਾਰਾਂ ਦੇ ਸਾਜੋ ਸਾਮਾਨ ਦੇ ਨਿਰਮਾਤਾ, ਅਤੇ ਉਹ ਕੰਪਨੀਆਂ ਜੋ ਅਜਿਹੇ ਸਾਜੋ ਸਾਮਾਨ ਦੀ ਥੋਕ ਵਿਕਰੀ, ਇਸਨੂੰ ਕਿਰਾਏ 'ਤੇ ਦੇਣ, ਜਾਂ ਲੀਜ਼ 'ਤੇ ਦੇਣ ਵਿੱਚ ਸ਼ਾਮਲ ਹਨ।
ਸੂਚਨਾ ਅਤੇ ਸੰਚਾਰ ਤਕਨਾਲੋਜੀ ਵਿੱਚ ਕੰਮ ਕਰਨਾ
ਇਸ ਖੇਤਰ ਵਿੱਚ ਜ਼ਿਆਦਾਤਰ ਨੌਕਰੀਆਂ ਪੇਸ਼ੇਵਰਾਨਾ, ਵਿਗਿਆਨਕ ਅਤੇ ਤਕਨੀਕੀ ਸੇਵਾਵਾਂ ਹਨ। ਨਿਰਮਾਣ, ਸੂਚਨਾ ਅਤੇ ਸੱਭਿਆਚਾਰਕ ਉਦਯੋਗਾਂ, ਜਨਤਕ ਪ੍ਰਸ਼ਾਸ਼ਨ, ਵਿੱਤ ਅਤੇ ਬੀਮਾ, ਅਤੇ ਹੋਰ ਉਦਯੋਗਾਂ ਵਿੱਚ ਵੀ ਨੌਕਰੀਆਂ ਹਨ।
ਜ਼ਿਆਦਾਤਰ ਕਾਰਜਬਲਾਂ ਨੂੰ ਛੋਟੇ ਤੋਂ ਔਸਤ ਆਕਾਰ ਦੇ ਉਦਯੋਗਾਂ ਦੁਆਰਾ ਕੰਮ 'ਤੇ ਰੱਖਿਆ ਜਾਂਦਾ ਹੈ ਹਾਲਾਂਕਿ ਸੌ ਜਾਂ ਇਸਦੇ ਆਸ ਪਾਸ ਵੱਡੀਆਂ ICT/TIC ਕੰਪਨੀਆਂ ਵੀ ਹਨ ਜੋ 500 ਤੋਂ ਵਧੇਰੇ ਲੋਕਾਂ ਨੂੰ ਨੌਕਰੀ ਦਿੰਦੀਆਂ ਹਨ। ਨੌਕਰੀ ਅਤੇ ਸੰਸਥਾ 'ਤੇ ਨਿਰਭਰ ਕਰਦੇ ਹੋਏ ਤਨਖਾਹਾਂ ਵਿੱਚ ਮਹੱਤਵਪੂਰਨ ਭਿੰਨਤਾ ਹੋ ਸਕਦੀ ਹੈ।
ਇਸ ਖੇਤਰ ਵਿੱਚ ਹੇਠ ਲਿਖੇ ਕਿੱਤੇ ਉਪਲਬਧ ਹਨ:
ਸਾਫਟਵੇਅਰ: ਸਾਫਟਵੇਅਰ ਡਿਜ਼ਾਈਨ ਕਰਤਾ ਅਤੇ ਇੰਜੀਨੀਅਰ, ਮਲਟੀਮੀਡੀਆ ਪ੍ਰੋਗਰਾਮਰ, ਐਪਲੀਕੇਸ਼ਨਾਂ ਦੇ ਪ੍ਰੋਗਰਾਮਰ, ਤਕਨੀਕੀ ਆਰਕੀਟੈਕਟ, ਸਿਸਟਮ ਵਿਸ਼ਲੇਸ਼ਕ
ਹਾਰਡਵੇਅਰ: ਹਾਰਡਵੇਅਰ ਡਿਜ਼ਾਈਨ ਕਰਤਾ, ਹਾਰਡਵੇਅਰ ਇੰਜੀਨੀਅਰ, ਇਲੈਕਟ੍ਰੋਨਿਕਸ ਤਕਨੀਸ਼ੀਅਨ ਅਤੇ ਤਕਨਾਲੋਜਿਸਟ, ਹਾਰਡਵੇਅਰ ਸਿਸਟਮ ਦੇ ਇੰਜੀਨੀਅਰ
ਤਕਨੀਕੀ, ਗਾਹਕ ਅਤੇ ਮਾਰਕਿਟਿੰਗ ਸਹਾਇਤਾ: ਡੈਟਾਬੇਸ ਵਿਕਸਤ ਕਰਨ ਵਾਲੇ ਅਤੇ ਪ੍ਰਸ਼ਾਸ਼ਕ, ਨੈਟਵਰਕ ਇੰਜੀਨੀਅਰ, ਵੈਬ ਮਾਹਿਰ, ਕੰਪਿਊਟਰ ਚਾਲਕ, ਤਕਨੀਕੀ ਲੇਖਕ, ਵੈਬ/ਈ-ਕਾਮਰਸ ਵਿਕਸਤ ਕਰਤਾ, ਗ੍ਰਾਫਿਕ ਡਿਜ਼ਾਈਨਰ ਅਤੇ ਐਨੀਮੇਟਰ, ਮਦਦ-ਡੈਸਕ ਪ੍ਰਤੀਨਿਧੀ
ਸਿੱਖਿਆ ਅਤੇ ਖੋਜ: ਗੇਮ ਡਿਜ਼ਾਈਨਰ, ਹਦਾਇਤਾਂ ਸਬੰਧੀ ਡਿਜ਼ਾਈਨਰ, ਸੂਚਨਾ ਤਕਨਾਲੋਜੀ ਉਸਤਾਦ
ਹੋਰ: ਹੋਰ ਬਹੁਤ ਸਾਰੇ ਖੇਤਰਾਂ ਵਿੱਚ ICT/TIC ਕਿੱਤਿਆਂ ਦੀ ਸੁਵੰਨਤਾ ਉਪਲਬਧ ਹੈ ਜਿਵੇਂ ਕਿ ਹਵਾ-ਪੁਲਾੜ, ਜੈਵਿਕ ਤਕਨਾਲੋਜੀ, ਨਿਰਮਾਣ, ਸੰਗੀਤ ਰਿਕਾਰਡ ਕਰਨਾ ਅਤੇ ਉਤਪਾਦਨ, ਦਵਾਈ ਅਤੇ ਹੋਰ ਵੀ ਬਹੁਤ ਕੁਝ।
ਮੁਹਾਰਤਾਂ ਅਤੇ ਸਿਖਲਾਈ
ਸਾਰੇ ਕੈਨੇਡਾ ਵਿਚਲੇ ਕਰੀਅਰ ਕਾਲਜ, ਭਾਈਚਾਰਕ ਕਾਲਜ ਅਤੇ ਯੂਨੀਵਰਸਿਟੀਆਂ ICT/TIC ਸਿਖਲਾਈ ਪ੍ਰੋਗਰਾਮਾਂ ਦੀ ਇੱਕ ਵਿਆਪਕ ਲੜੀ ਪੇਸ਼ ਕਰਦੇ ਹਨ। ਕੁ਼ਝ ਸੂਚਨਾ ਤਕਨੀਕ (IT) (information technology (IT)/les technologies de l’information (TI)) ਕੰਪਨੀਆਂ ਕੁਝ ਉਤਪਾਦਾਂ ਅਤੇ ਐਪਲੀਕੇਸ਼ਨਾਂ ਦੀ ਵਰਤੋਂ ਵਿੱਚ ਥੋੜ੍ਹੇ ਸਮੇਂ ਦੇ ਕੋਰਸ ਵੀ ਪੇਸ਼ ਕਰਦੀਆਂ ਹਨ।
ਜ਼ਿਆਦਾਤਰ ਮਾਲਕ ਉਹਨਾਂ ਵਰਕਰਾਂ ਦੀ ਤਲਾਸ਼ ਕਰ ਰਹੇ ਹਨ, ਜਿਨ੍ਹਾਂ ਕੋਲ ਹੁਨਰਾਂ ਦਾ ਮਿਸ਼ਰਣ ਹੋਵੇ, ਜਿਨ੍ਹਾਂ ਵਿੱਚ ਸ਼ਾਮਲ ਹੈ ਮੁੱਖ ਤਕਨੀਕੀ ਹੁਨਰ, ਵਿਸ਼ੇਸ਼ ਐਪਲੀਕੇਸ਼ਨਾਂ ਨਾਲ ਤਜ਼ਰਬਾ, ਪਲੇਟਫਾਰਮ ਅਤੇ ਕਾਰੋਬਾਰੀ ਅਮਲ, ਸੰਚਾਰ ਹੁਨਰ, ਅਤੇ ਟੀਮ-ਕਾਰਜ ਹੁਨਰ।