ਖਾਣਾਂ 

ਖਨਨ ਚਿਤਰਖਾਣ ਉਦਯੋਗ ਅਤੇ ਖਣਿਜਾਂ ਦੀ ਸੁਧਾਈ ਦਾ ਉਦਯੋਗ ਕੈਨੇਡਾ ਦੀ ਅਰਥ-ਵਿਵਸਥਾ ਵਿੱਚ ਇੱਕ ਵੱਡਾ ਖਿਡਾਰੀ ਹੈ। ਕੈਨੇਡਾ ਖਾਣਾਂ ਦੇ ਉਦਯੋਗ ਵਿੱਚ ਵਿਸ਼ਵ ਮੋਹਰੀ ਹੈ ਅਤੇ 60 ਤੋਂ ਵਧੇਰੇ ਖਣਿਜਾਂ ਅਤੇ ਧਾਤਾਂ ਦਾ ਉਤਪਾਦਨ ਕਰਦਾ ਹੈ।

ਖਣਿਜਾਂ ਨੂੰ ਕੱਢਣ ਤੋਂ ਇਲਾਵਾ, ਇਸ ਉਦਯੋਗ ਵਿੱਚ ਮੁੱਖ ਧਾਤਾਂ ਦਾ ਨਿਰਮਾਣ, ਗੈਰ-ਧਾਤੂ ਖਣਿਜ ਉਤਪਾਦਾਂ ਦਾ ਨਿਰਮਾਣ ਅਤੇ ਬਣਾਵਟੀ ਧਾਤੂ ਉਤਪਾਦਾਂ ਦਾ ਨਿਰਮਾਣ ਵੀ ਸ਼ਾਮਲ ਹੈ।

ਖਾਣਾਂ ਦੇ ਉਤਪਾਦ ਜ਼ਰੂਰੀ ਉਪਭੋਗਤਾ ਵਸਤੂਆਂ ਪ੍ਰਦਾਨ ਕਰਦੇ ਹਨ ਅਤੇ ਉਸ ਮੁਢਲੇ ਢਾਂਚੇ ਦਾ ਵੱਡਾ ਹਿੱਸਾ ਮੁਹੱਈਆ ਕਰਾਉਂਦੇ ਹਨ ਜਿਸਤੇ ਅਸੀਂ ਰੋਜ਼ਾਨਾ ਭਰੋਸਾ ਕਰਦੇ ਹਾਂ ਜਿਵੇਂ ਕਿ ਹਾਈਵੇਅ, ਬਿਜਲੀ ਅਤੇ ਸੰਚਾਰ ਨੈਟਵਰਕ ਅਤੇ ਬਸੇਰਾ।

ਖਾਣਾਂ ਵਿੱਚ ਕੰਮ ਕਰਨਾ

ਖਾਣਾਂ ਦੇ ਉਦਯੋਗ ਵਿਚਲੇ ਕਰੀਅਰ ਚੁਣੌਤੀ, ਰੁਮਾਂਚ, ਯਾਤਰਾ, ਵਧੀਆ ਤਨਖਾਹ, ਅਤੇ ਚੰਗੇ ਮੌਕੇ ਮੁਹੱਈਆ ਕਰਦੇ ਹਨ।

ਇਹ ਉਦਯੋਗ ਅਤੀ ਆਧੁਨਿਕ ਤਕਨਾਲੋਜੀ, ਰੋਬਟ ਇੰਜੀਨੀਅਰਿੰਗ ਅਤੇ ਰਿਮੋਟ ਨਾਲ ਕੰਟਰੋਲ ਕੀਤਾ ਜਾਣ ਵਾਲਾ ਸਾਜੋ ਸਾਮਾਨ ਵਰਤਦਾ ਹੈ ਅਤੇ ਇਸਦਾ ਇੱਕ ਈਰਖਾਲੂ ਸੁਰੱਖਿਆ ਰਿਕਾਰਡ ਹੈ ਜੋ ਕੈਨੇਡਾ ਦੇ ਭਾਰੇ ਉਦਯੋਗਾਂ ਵਿੱਚ ਕਿਸੇ ਤੋਂ ਵੀ ਘੱਟ ਨਹੀਂ ਹੈ। ਉਦਯੋਗ ਦੀ ਟਿਕਾਊ ਵਿਕਾਸ ਰਵਾਇਤਾਂ ਪ੍ਰਤੀ ਮਜ਼ਬੂਤ ਪ੍ਰਤੀਬੱਧਤਾ ਵੀ ਹੈ ਜੋ ਕੁਦਰਤੀ ਵਾਤਾਵਰਣ ਦੀ ਰੱਖਿਆ ਕਰਦੀਆਂ ਹਨ ਅਤੇ ਸਥਾਨਕ ਭਾਈਚਾਰਿਆਂ ਦੀਆਂ ਲੋੜਾਂ ਪ੍ਰਤੀ ਹੁੰਗਾਰਾ ਭਰਦੀਆਂ ਹਨ।

ਖਾਣਾਂ ਦੇ ਉਦਯੋਗ ਵਿੱਚ ਜ਼ਿਆਦਾਤਰ ਕਾਮੇ ਜਮੀਨ ਹੇਠਾਂ ਕੰਮ ਨਹੀਂ ਕਰਦੇ।

ਖਾਣਾਂ ਦੀ ਖੁਦਾਈ ਦੇ ਚੱਕਰ ਵਿੱਚ ਖੋਜ, ਵਿਕਾਸ, ਕਾਰਵਾਈਆਂ/ਸੁਧਾਈ ਅਤੇ ਖਾਣ ਬੰਦ ਕਰਨ ਦੀਆਂ ਕਿਰਿਆਵਾਂ/ਜਮੀਨ ਨੂੰ ਮੁੜ ਵਰਤੋਂ ਵਿੱਚ ਲਿਆਉਣਾ ਸ਼ਾਮਲ ਹੈ। ਉਦਯੋਗ ਵਿੱਚ 120 ਵੱਖ-ਵੱਖ ਕਿੱਤੇ ਸ਼ਾਮਲ, ਜਿਨ੍ਹਾਂ ਵਿੱਚ ਹੇਠ ਲਿਖੇ ਕਿੱਤੇ ਵੀ ਸ਼ਾਮਲ ਹਨ: 

  • ਖਾਣਾਂ ਦੇ ਇੰਜੀਨੀਅਰ, ਤਕਨਾਲੋਜਿਸਟ ਅਤੇ ਤਕਨੀਸ਼ੀਅਨ
  • ਸਰਵੇਖਣ ਕਰਨ ਵਾਲੇ
  • ਧਮਾਕਾ ਕਰਨ ਵਾਲੇ
  • ਹੀਰਿਆਂ ਲਈ ਡਰਿੱਲ ਕਰਨ ਵਾਲੇ
  • ਖੁਦਾਈ ਕਰਨ ਵਾਲੇ
  • ਖਣਿਜ ਖੋਜੀ
  • ਵੈਲਡਰ
  • ਕਸੌਟੀ ਪ੍ਰਯੋਗਸ਼ਾਲਾ ਤਕਨੀਸ਼ੀਅਨ
  • ਭਾਰੀ ਸਾਜੋ ਸਾਮਾਨ ਦੇ ਮਕੈਨਿਕ ਅਤੇ ਚਾਲਕ
  • ਮੇਟਾਲਰਜਿਕਲ ਇੰਜੀਨੀਅਰ, ਤਕਨਾਲੋਜਿਸਟ ਅਤੇ ਤਕਨੀਸ਼ੀਅਨ
  • ਕਾਰਖਾਨੇ ਨਾਲ ਕੰਮ ਕਰਨ ਵਾਲੇ
  • ਮਿੱਲ ਚਾਲਕ
  • ਭੂ-ਵਿਗਿਆਨੀ
  • ਧਰਤ ਵਿਗਿਆਨੀ
  • ਵਾਤਾਵਰਣਕ ਮਾਹਿਰ
  • ਸਿਹਤ ਅਤੇ ਸੁਰੱਖਿਆ ਤਾਲਮੇਲਕ

ਇਸ ਉਦਯੋਗ ਵਿੱਚ ਕਾਰੋਬਾਰੀ ਆਪਰੇਸ਼ਨਾਂ ਅਤੇ ਸਹਾਇਤਾ ਵਿੱਚ ਵੀ ਕਿੱਤੇ ਹਨ ਜਿਵੇਂ ਕਿ ਲੇਖਾਕਾਰ, ਵਕੀਲ, ਸੰਚਾਰ ਅਤੇ ਮਾਰਕਿਟਿੰਗ ਪੇਸ਼ੇਵਰ, ਸਿੱਖਿਅਕ, ਨਰਸਾਂ, ਅਤੇ ਸੂਚਨਾ ਤਕਨਾਲੋਜੀ ਦੇ ਮਾਹਿਰ।

ਮੁਹਾਰਤਾਂ ਅਤੇ ਸਿਖਲਾਈ

ਸਾਰੇ ਕੈਨੇਡਾ ਵਿੱਚ ਨੌ ਯੂਨੀਵਰਸਿਟੀਆਂ ਅਤੇ 25 ਭਾਈਚਾਰਕ ਕਾਲਜ ਖਾਣਾਂ ਦੀ ਖੁਦਾਈ ਵਿੱਚ ਪੜ੍ਹਾਈ ਦੇ ਪ੍ਰੋਗਰਾਮਾਂ ਦੀ ਅਜਿਹੇ ਖੇਤਰਾਂ ਵਿੱਚ ਪੇਸ਼ਕਸ਼ ਕਰਦੇ ਹਨ ਜਿਵੇਂ ਕਿ ਖਾਣਾਂ ਦੀ ਖੁਦਾਈ ਅਤੇ ਖਣਿਜਾਂ ਦੀ ਇੰਜੀਨੀਅਰਿੰਗ, ਧਾਤੂ ਇੰਜੀਨੀਅਰਿੰਗ, ਪੈਟਰੋਲੀਅਮ ਇੰਜੀਨੀਅਰਿੰਗ, ਅਤੇ ਭੂਗੋਲ, ਵਾਤਾਵਰਣ ਅਤੇ ਧਰਤ ਵਿਗਿਆਨ। ਬਹੁਤ ਸਾਰੇ ਹੁਨਰਾਂ ਵਾਲੇ ਕਿੱਤਿਆਂ ਵਾਸਤੇ ਕਾਰਜ ਸਿਖਲਾਈਆਂ ਦੀ ਪੇਸ਼ਕਸ਼ ਸਾਰੇ ਸੂਬਿਆਂ ਅਤੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ।  

ਇੱਕ ਪੇਸ਼ੇਵਰਾਨਾ ਇੰਜੀਨੀਅਰਤਕਨੀਸ਼ੀਅਨ, ਜਾਂ ਤਕਨਾਲੋਜਿਸਟ ਵਜੋਂ ਪ੍ਰਮਾਣਿਕਤਾ ਦੀ ਲੋੜ ਪੈਂਦੀ ਹੈ ਜਾਂ ਕੁਝ ਕਿੱਤਿਆਂ ਵਾਸਤੇ ਇਸਦੀ ਸਿਫਾਰਸ਼ ਕੀਤੀ ਜਾਂਦੀ ਹੈ।