ਪੁਲੀਸ ਦਾ ਕੰਮ  

policing imageਕੈਨੇਡਾ ਵਿੱਚ ਪੁਲੀਸ ਦਾ ਕੰਮ ਇੱਕ ਗਤੀਸ਼ੀਲ ਕਰੀਅਰ ਹੈ। ਵੱਖ-ਵੱਖ ਆਕਾਰਾਂ ਅਤੇ ਕਿਸਮਾਂ ਦੇ ਬਹੁਤ ਸਾਰੇ ਪੁਲੀਸ ਸੰਗਠਨ ਕੈਨੇਡਾ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰਦੇ ਹਨ। ਪੁਲੀਸ ਆਫ਼ਿਸਰ ਇੱਕ ਮਹੱਤਵਪੂਰਨ ਕਮਿਉਨਿਟੀ ਸੇਵਾ ਮੁਹੱਈਆ ਕਰਦੇ ਹਨ, ਲੋਕਾਂ ਅਤੇ ਪ੍ਰਾਪਰਟੀ ਦੀ ਰੱਖਿਆ ਕਰਦੇ ਹਨ ਅਤੇ ਜੀਵਨ ਦੀ ਗੁਣਵੱਤਾ ਵਿੱਚ ਮੁੱਖ ਯੋਗਦਾਨ ਪਾਉਂਦੇ ਹਨ।

ਜਿਵੇਂ-ਜਿਵੇਂ ਨਵੇਂ ਖਤਰੇ ਪੈਦਾ ਹੁੰਦੇ ਹਨ ਵਧੇਰੇ ਮਜ਼ਬੂਤ ਪੁਲਿਸ ਸਮਰੱਥਾ ਦੀ ਲੋੜ ਪੈਂਦੀ ਹੈ (ਜਿਵੇਂ ਕਿ ਸੰਗਠਿਤ ਅਪਰਾਧ ਅਤੇ ਅੱਤਵਾਦ ਦੇ ਵਿਸ਼ਵ ਪੱਧਰ ਦੇ ਨੈਟਵਰਕ), ਭਾਵੇਂ ਪੁਰਾਣੇ ਖਤਰੇ ਮੌਜੂਦ ਰਹਿੰਦੇ ਹਨ। ਪੁਲੀਸ ਦੇ ਕੰਮ ਨੂੰ ਵੱਧ ਰਹੀ ਸਮਾਜਕ ਢਾਂਚੇ ਦੀ ਵਿਭਿੰਨਤਾ ਅਤੇ ਸਮਾਜਕ-ਵਿੱਤੀ ਅਸਮਾਨਤਾਵਾਂ ਅਤੇ ਦਬਾਵਾਂ ਦੇ ਕਾਰਨ ਪੈਦਾ ਹੋਣ ਵਾਲੀਆਂ ਚੁਣੌਤੀਆਂ 'ਤੇ ਵੀ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ।

ਪੁਲਿਸ ਵਿੱਚ ਕੰਮ ਕਰਨਾ

ਪੁਲੀਸ ਆਫ਼ਿਸਰ ਜੋਸ਼ ਭਰੇ ਕੰਮ ਅਤੇ ਵਧੀਆ ਤਨਖਾਹਾਂ ਅਤੇ ਬੈਨਿਫ਼ਿਟਾਂ ਦਾ ਆਨੰਦ ਮਾਣਦੇ ਹਨ। ਨਿੱਜੀ ਤਰੱਕੀ, ਪੇਸ਼ਾਵਰ ਸਿਖਲਾਈ, ਅਤੇ ਕਰੀਅਰ ਦੇ ਵਿਕਾਸ ਦੇ ਬਹੁਤ ਸਾਰੇ ਮੌਕੇ ਹਨ। ਇਹ ਕੰਮ ਤੇਜ਼ ਰਫ਼ਤਾਰ ਦਾ ਅਤੇ ਚੁਣੋਤੀ ਭਰਿਆ ਹੈ, ਅਤੇ ਇਸਦੇ ਲਈ ਸਾਹਸ, ਤਾਕਤ, ਆਗੂ ਬਣਨ ਦੀਆਂ ਮਹਾਰਤਾਂ, ਟੀਮ ਵਿੱਚ ਕੰਮ ਕਰਨ, ਅਤੇ ਸਮੱਸਿਆ ਹੱਲ ਕਰਨ ਦੇ ਵਧੀਆ ਹੁਨਰਾਂ ਦੀ ਲੋੜ ਹੁੰਦੀ ਹੈ।

ਜ਼ਿਆਦਾਤਰ ਪੁਲੀਸ ਸੇਵਾਵਾਂ 100 ਤੋਂ ਘੱਟ ਕਰਮਚਾਰੀਆਂ ਵਾਲੇ ਛੋਟੇ ਸੰਗਠਨ ਹਨ।

ਪੁਲੀਸ ਦੇ ਕੰਮ ਵਿੱਚ ਕੰਮ ਤੋਂ ਸੰਤੁਸ਼ਟੀ ਭਾਈਚਾਰੇ ਦੀ ਸੇਵਾ ਕਰਨ ਅਤੇ ਲੋਕਾਂ ਦੇ ਜੀਵਨ ਵਿੱਚ ਫ਼ਰਕ ਲਿਆਉਣ ਤੋਂ ਮਿਲਦੀ ਹੈ।

ਪੁਲੀਸ ਦੇ ਕੰਮ ਕਰਨ ਦੇ ਵੱਖ-ਵੱਖ ਖੇਤਰਾਂ ਵਿੱਚ ਹੇਠਾਂ ਲਿਖੇ ਸ਼ਾਮਲ ਹਨ:

  • ਨਸ਼ੀਲੇ ਪਦਾਰਥਾਂ ਸੰਬੰਧੀ ਕਾਨੂੰਨ ਨੂੰ ਲਾਗੂ ਕਰਨਾ
  • ਗਲਤ ਵਿਹਾਰ ਅਤੇ ਗੈਂਗ ਅਪਰਾਧ ਦੀ ਜਾਂਚ-ਪੜਤਾਲ ਕਰਨੀ
  • ਕਮਿਉਨਿਟੀ ਅਤੇ ਸਕੂਲੀ ਸ੍ਰੋਤਾਂ ਦੀ ਵਿਕਸਿਤ ਹੋ ਰਹੀ ਨਕਲ ਦੀ ਜਾਂਚ-ਪੜਤਾਲ
  • ਟ੍ਰੈਫ਼ਿਕ ਕਾਨੂੰਨ ਨੂੰ ਲਾਗੂ ਕਰਨਾ
  • ਅਪਰਾਧ ਦੇ ਸਥਾਨ ਦਾ ਵਿਸ਼ਲੇਸ਼ਣ ਕਰਨਾ
  • ਵਪਾਰਕ ਅਪਰਾਧ ਦੀ ਜਾਂਚ-ਪੜਤਾਲ
  • ਕਤਲ ਦੀ ਜਾਂਚ-ਪੜਤਾਲ
  • ਏਅਰਪੋਰਟ ਸੇਵਾਵਾਂ
  • ਅਪਰਾਧ ਦੀ ਜਾਂਚ-ਪੜਤਾਲ
  • ਪਹਾੜੀ ਬਾਈਕ ਯੂਨਿਟ ਜਾਂ ਸਾਈਕਲ 'ਤੇ ਗਸ਼ਤਾਂ
  • ਹੈਲੀਕੋਪਟਰ ਜਾਂ ਹਵਾਈ ਸੇਵਾਵਾਂ ਦੇ ਯੂਨਿਟ
  • ਕੁੱਤਿਆਂ ਵਾਲੇ ਯੂਨਿਟ
  • ਸੰਕਟਕਾਲੀ ਡਾਕਟਰੀ ਸੇਵਾਵਾਂ
  • ਮਾਉਂਟਿਡ ਯੂਨਿਟਾਂ ਦੀਆਂ ਸਮੁੰਦਰੀ ਸੇਵਾਵਾਂ।

ਬਹੁਤ ਸਾਰੀਆਂ ਪੁਲੀਸ ਸੇਵਾਵਾਂ ਵਿੱਚ ਨਾਗਰਿਕ ਪੇਸ਼ੇ ਸ਼ਾਮਲ ਹਨ ਜੋ ਮੋਹਰੀ ਪੁਲੀਸ ਸੇਵਾਵਾਂ ਨੂੰ ਸਮਰਥਨ ਮੁਹੱਈਆ ਕਰਦੇ ਹਨ। ਇਸ ਵਿੱਚ ਵਿਗਿਆਨਕ, ਤਕਨੀਕੀ ਜਾਂ ਪ੍ਰਸਾਸ਼ਕੀ ਖੇਤਰਾਂ ਵਿੱਚ ਪੇਸ਼ੇ ਸ਼ਾਮਲ ਹਨ।

ਮੁਹਾਰਤਾਂ ਅਤੇ ਸਿਖਲਾਈ

ਕਈ ਪੁਲੀਸ ਸੇਵਾਵਾਂ ਮੰਗ ਕਰਦੀਆਂ ਹਨ ਕਿ ਭਰਤੀ ਹੋਣ ਵਾਲੇ ਰੰਗਰੂਟਾਂ ਕੋਲ ਸੈਕੰਡਰੀ ਸਕੂਲ ਡਿਪਲੋਮਾ ਅਤੇ ਜਾਇਜ਼ ਡ੍ਰਾਈਵਿੰਗ ਲਾਇਸੈਂਸ ਹੋਵੇ।

ਪੁਲੀਸ ਸੇਵਾਵਾਂ ਦੇ ਉਮੀਦਵਾਰਾਂ ਲਈ ਕਈ ਟੈਸਟਾਂ ਵਿੱਚੋਂ ਲੰਘਣਾ ਲਾਜ਼ਮੀ ਹੁੰਦਾ ਹੈ (ਇਸ ਵਿੱਚ ਸਰੀਰਕ, ਮਨੋਵਿਗਿਆਨਕ ਅਤੇ ਮੈਡੀਕਲ ਟੈਸਟ) ਅਤੇ ਪਿਛੋਕੜ ਜਾਂਚ-ਪੜਤਾਲ ਸ਼ਾਮਲ ਹੈ।

ਚੁਣੇ ਹੋਏ ਰੰਗਰੂਟ ਕੈਡੇਟ ਬਣ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਆਮ ਤੌਰ 'ਤੇ ਕੈਡੇਟ ਜਾਂ ਸਭ ਤੋਂ ਨੀਵੇਂ ਕਾਂਸਟੇਬਲ ਪੱਧਰ 'ਤੇ ਤਨਖਾਹ ਮਿਲਦੀ ਹੈ। ਕੈਡੇਟਾਂ ਨੂੰ ਕਾਨੂੰਨੀ ਅਧਿਐਨ, ਡ੍ਰਾਈਵਿੰਗ ਮਹਾਰਤਾਂ, ਗੋਲੀ ਚਲਾਉਣ ਵਾਲੇ ਦੀ ਸੁਰੱਖਿਆ ਅਤੇ ਵਰਤੋਂ, ਮੱਤਭੇਦ ਪ੍ਰਬੰਧਨ, ਜਾਂਚ-ਪੜਤਾਲ ਦੀਆਂ ਤਕਨੀਕਾਂ, ਅਤੇ ਯੁਕਤੀਪੂਰਨ ਸਿਖਲਾਈ ਵਰਗੇ ਖੇਤਰਾਂ ਵਿੱਚ ਰੰਗਰੂਟ ਸਿਖਲਾਈ ਮਿਲਦੀ ਹੈ। ਫ਼ੀਲਡ ਸਿਖਲਾਈ (ਕੰਮ ਕਰਦੇ ਹੋਏ ਕੋਚਿੰਗ) ਵੀ ਦਿੱਤੀ ਜਾਂਦੀ ਹੈ।

ਨਾਗਰਿਕ ਪੇਸ਼ਿਆਂ ਲਈ ਲੋੜੀਂਦੀਆਂ ਮਹਾਰਤਾਂ ਅਤੇ ਨਿਪੁੰਨਤਾ ਵਿਸ਼ੇਸ਼ ਕੰਮ ਦੇ ਅਧਾਰ 'ਤੇ ਵੱਖ-ਵੱਖ ਹੁੰਦੀਆਂ ਹਨ।