ਲੱਕੜ ਦੇ ਉਤਪਾਦਾਂ ਦਾ ਨਿਰਮਾਣ
ਲੱਕੜ ਦੇ ਉਤਪਾਦਾਂ ਦਾ ਨਿਰਮਾਣ ਕਰਨ ਦਾ ਉਦਯੋਗ ਫਰਨੀਚਰ, ਅਲਮਾਰੀਆਂ, ਖਿੜਕੀਆਂ ਅਤੇ ਦਰਵਾਜ਼ੇ, ਕਾਰਖਾਨਿਆਂ ਦਾ ਕੰਮ ਅਤੇ ਮਕਾਨਾਂ ਅਤੇ ਇਮਾਰਤਾਂ ਦੇ ਹਿੱਸਿਆਂ ਦਾ ਨਿਰਮਾਣ ਕਰਦਾ ਹੈ।
ਇਹ ਉਦਯੋਗ ਜੰਗਲਾਤ ਉਤਪਾਦਾਂ ਦੇ ਉਦਯੋਗ ਵੱਲੋਂ ਸਪਲਾਈ ਕੀਤੇ ਕੱਚੇ ਪਦਾਰਥਾਂ ਦੀ ਵਰਤੋਂ ਕਰਦਾ ਹੈ। ਕੈਨੇਡਾ ਦੇ ਭਰਪੂਰ ਜੰਗਲਾਤ ਸ੍ਰੋਤ, ਜਿੰਨ੍ਹਾਂ ਦੀ ਕਟਾਈ ਇਸ ਤਰਾਂ ਕੀਤੀ ਜਾਂਦੀ ਹੈ ਕਿ ਉਹ ਬਣੇ ਰਹਿਣ, ਲੱਕੜ ਦੇ ਉਤਪਾਦਾਂ ਦੇ ਨਿਰਮਾਣ ਵਾਸਤੇ ਸਮੱਗਰੀਆਂ ਦਾ ਇੱਕ ਨਿਰਵਿਘਨ ਸ੍ਰੋਤ ਯਕੀਨੀ ਬਣਾਉਂਦੇ ਹਨ।
ਤਕਨਾਲੋਜੀ ਵਿੱਚ ਹੋਈਆਂ ਪ੍ਰਗਤੀਆਂ ਨੇ ਜਲਦੀਆਂ ਵਧਣ ਵਾਲੀਆਂ ਪ੍ਰਜਾਤੀਆਂ ਅਤੇ ਛੋਟੇ ਦਰੱਖਤਾਂ ਤੋਂ ਲੱਕੜ ਦੇ ਉਤਪਾਦ ਬਣਾਉਣਾ, ਅਤੇ ਕੱਚੇ ਮਾਲਾਂ ਤੋਂ ਘੱਟ ਵਿਅਰਥ ਪਦਾਰਥਾਂ ਦੇ ਨਾਲ ਵਧੇਰੇ ਉਤਪਾਦ ਬਣਾਉਣਾ ਸੰਭਵ ਬਣਾ ਦਿੱਤਾ ਹੈ।
ਲੱਕੜ ਦੇ ਉਤਪਾਦਾਂ ਦੇ ਨਿਰਮਾਣ ਵਿੱਚ ਕੰਮ ਕਰਨਾ
ਇਸ ਉਦਯੋਗ ਵਿੱਚ ਕੰਮ ਦੇ ਅਜਿਹੇ ਮੌਕੇ ਹਨ ਜੋ ਸ਼ੁਰੂਆਤੀ-ਪੱਧਰ ਤੋਂ ਲੈਕੇ ਉੱਚ ਮੁਹਾਰਤ ਦੀਆਂ ਪਦਵੀਆਂ ਤੱਕ ਜਾਂਦੇ ਹਨ। ਤੇਜ਼ ਗਤੀ ਦੇ ਵਿਕਾਸ ਅਤੇ ਲੱਕੜ ਦੇ ਉਤਪਾਦਾਂ ਦੇ ਨਿਰਮਾਣ ਦੀ ਵਧਦੀ ਹੋਈ ਆਧੁਨਿਕਤਾ ਦਾ ਮਤਲਬ ਇਹ ਹੈ ਕਿ ਸਿਖਲਾਈ ਪ੍ਰਾਪਤ ਸ਼ਿਲਪਕਾਰਾਂ, ਤਕਨੀਸ਼ੀਅਨਾਂ ਅਤੇ ਨਿਰਮਾਣ ਮਾਹਿਰਾਂ ਦੀ ਦਿਨੋਂ ਦਿਨ ਮੰਗ ਵੱਧ ਰਹੀ ਹੈ।
ਰੁਜ਼ਗਾਰਦਾਤਾ, ਛੋਟੀਆਂ ਦੁਕਾਨਾਂ ਤੋਂ ਲੈਕੇ ਵੱਡੀਆਂ ਨਿਰਮਾਣ ਕੰਪਨੀਆਂ ਤੱਕ ਹੁੰਦੇ ਹਨ ਅਤੇ ਇਹਨਾਂ ਵਿੱਚ ਮੁੜ-ਨਿਰਮਾਣ ਕਰਨ ਵਾਲੇ, ਪੈਨਲ ਨਿਰਮਾਤਾ, ਰਸੋਈ ਲਈ ਅਲਮਾਰੀ ਅਤੇ ਫਰਨੀਚਰ ਨਿਰਮਾਣ ਕਰਤਾ, ਭਵਨ ਨਿਰਮਾਣ ਲਈ ਲੱਕੜ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਅਤੇ ਪਹਿਲਾਂ ਤੋਂ ਬਣਾਏ ਹੋਏ ਘਰਾਂ ਦੇ ਨਿਰਮਾਤਾ ਸ਼ਾਮਲ ਹੁੰਦੇ ਹਨ।
ਤਨਖਾਹਾਂ ਸਿੱਖਿਆ ਦੇ ਪੱਧਰ ਅਤੇ ਪਦਵੀ ਵਾਸਤੇ ਲੋੜੀਂਦੇ ਹੁਨਰਾਂ ‘ਤੇ ਨਿਰਭਰ ਕਰਦੀਆਂ ਹਨ।
ਕਿੱਤਿਆਂ ਵਿੱਚ ਸ਼ਾਮਲ ਹਨ:
- ਹੁਨਰਮੰਦ ਵਪਾਰਕ-ਲੋਕ: ਅਲਮਾਰੀਆਂ ਬਣਾਉਣ ਵਾਲੇ, ਲੱਕੜ ਦਾ ਕੰਮ ਕਰਨ ਵਾਲੇ, ਲੋੜ ਅਨੁਸਾਰ ਲੱਕੜ ਕੱਟਣ ਵਾਲੇ, ਇਲੈਕਟ੍ਰੀਸ਼ਨ, ਮਸ਼ੀਨ ਚਾਲਕ, ਲੋਹੇ ਦਾ ਕਾਰਜ ਕਰਨ ਵਾਲੇ, ਵੈਲਡਰ, ਪੇਂਟਰ
- ਪੇਸ਼ੇਵਰਾਨਾ ਅਤੇ ਤਕਨੀਕੀ ਮਾਹਿਰ: ਗੁਣਵਤਾ ਪ੍ਰਮਾਣਿਕਤਾ ਦੇ ਮਾਹਿਰ, ਆਰਾ ਮਿੱਲ ਦੀਆਂ ਕਾਰਵਾਈਆਂ ਦੇ ਵਿਸ਼ਲੇਸ਼ਕ
- ਉਤਪਾਦਨ ਵਰਕਰ: ਅੰਤਿਮ ਛੋਹਾਂ ਦੇਣ ਵਾਲੇ, ਫਰੇਮ ਜੋੜਨ ਵਾਲੇ, ਤਕਨੀਸ਼ੀਅਨ, ਮਸ਼ੀਨ ਚਾਲਕ, ਗੁਣਵੱਤਾ ਕੰਟਰੋਲ ਕਰਨ ਵਾਲੇ ਨਿਗਰਾਨ।
- ਕਾਰਵਾਈਆਂ ਦੇ ਮੈਨੇਜਰ: ਉਤਪਾਦਨ ਮੈਨੇਜਰ, ਗੁਣਵੱਤਾ ਕੰਟਰੋਲ ਮੈਨੇਜਰ
- ਸਹਾਇਤਾ ਕਰਮਚਾਰੀ: ਕਰੇਨ ਅਤੇ ਫੋਰਕਲਿਫਟ ਚਾਲਕ, ਭਾਰੀ ਟਰੱਕਾਂ ਦੇ ਡਰਾਈਵਰ, ਸਥਾਪਤ ਕਰਨ ਵਾਲੇ ਅਤੇ ਮਜ਼ਦੂਰ
- ਪ੍ਰਸ਼ਾਸ਼ਕੀ ਅਤੇ ਵਿਕਰੀਆਂ ਵਿੱਚ ਸਹਾਇਤਾ: ਇਸ ਖੇਤਰ ਵਿੱਚ ਵਿਕਰੀਆਂ, ਮਾਲ ਅਸਬਾਬ ਪੂਰਤੀ ਵਿਭਾਗ, ਮਨੁੱਖੀ ਵਸੀਲੇ, ਕਾਨੂੰਨ ਅਤੇ ਸੂਚਨਾ ਤਕਨਾਲੋਜੀ ਵਿੱਚ ਕਿੱਤੇ ਸ਼ਾਮਲ ਹਨ।
ਮੁਹਾਰਤਾਂ ਅਤੇ ਸਿਖਲਾਈ
ਵੱਖ-ਵੱਖ ਪੱਧਰਾਂ ਦੀ ਸਿੱਖਿਆ ਵਾਸਤੇ ਕੰਮ ਦੇ ਮੌਕੇ ਉਪਲਬਧ ਹਨ।
ਬਹੁਤ ਸਾਰੇ ਹਾਈ ਸਕੂਲ, WoodLINKS ਪ੍ਰੋਗਰਾਮ ਦੀ ਪੇਸ਼ਕਸ਼ ਕਰਦੇ ਹਨ, ਜੋ ਉਦਯੋਗ ਵਿੱਚ ਸ਼ੁਰੂਆਤੀ ਪੱਧਰ ਦੇ ਕੰਮ ਵਾਸਤੇ ਸਿਖਲਾਈ ਪ੍ਰਦਾਨ ਕਰਦਾ ਹੈ।
ਇਸ ਉਦਯੋਗ ਵਿੱਚ ਬਹੁਤ ਸਾਰੇ ਹੁਨਰਾਂ ਵਾਲੇ ਕਿੱਤਿਆਂ ਵਿੱਚੋਂ ਸਾਰਿਆਂ ਵਾਸਤੇ ਕਾਰਜ ਸਿਖਲਾਈ ਦੀ ਲੋੜ ਨਹੀਂ ਹੁੰਦੀ ਹਾਲਾਂਕਿ ਅਲਮਾਰੀ ਬਣਾਉਣ ਵਾਸਤੇ ਅਪ੍ਰੈਨਟਿਸਸ਼ਿਪਾਂ ਉਪਲਬਧ ਹਨ।
ਸਾਰੇ ਦੇਸ਼ ਵਿੱਚ ਭਾਈਚਾਰਕ ਕਾਲਜ ਅਤੇ ਯੂਨੀਵਰਸਿਟੀਆਂ ਲੱਕੜ ਦੀਆਂ ਵਿਸ਼ੇਸ਼ਤਾਵਾਂ, ਡਿਜ਼ਾਈਨ, ਨਿਰਮਾਣ, ਉਦਯੋਗਿਕ ਇੰਜੀਨੀਅਰਿੰਗ, ਕਾਰੋਬਾਰ ਅਤੇ ਮਾਰਕਿਟਿੰਗ ਵਰਗੇ ਖੇਤਰਾਂ ਵਿੱਚ ਸਿਖਲਾਈ ਮੁਹੱਈਆ ਕਰਦੀਆਂ ਹਨ। ਬਹੁਤ ਸਾਰੀਆਂ ਸੰਸਥਾਵਾਂ ਕੰਮ ਦਾ ਤਜ਼ਰਬਾ ਲੈਣ ਦੇ ਮੌਕੇ ਵੀ ਮੁਹੱਈਆ ਕਰਦੀਆਂ ਹਨ। ਪ੍ਰੋਗਰਾਮ ਇੱਕ ਸਾਲ ਦੇ ਤਕਨੀਕੀ ਪ੍ਰੋਗਰਾਮਾਂ ਤੋਂ ਲੈਕੇ, 2-3 ਸਾਲ ਦੇ ਕਾਲਜ ਡਿਪਲੋਮੇ ਅਤੇ 4-5 ਸਾਲਾਂ ਦੀਆਂ ਬੈਚਲਰ ਡਿਗਰੀਆਂ ਤੱਕ ਚੱਲਦੇ ਹਨ।
ਨੌਕਰੀ ਦੌਰਾਨ ਅਤੇ ਅਗਲੇਰੀ ਸਿਖਲਾਈ ਦੇ ਮੌਕੇ ਵਿਆਪਕ ਰੂਪ ਵਿੱਚ ਉਪਲਬਧ ਹਨ ਅਤੇ ਤਕਨਾਲੋਜੀ ਵਿੱਚ ਹੋਈਆਂ ਪ੍ਰਗਤੀਆਂ ਦੇ ਨਾਲ ਕਦਮ ਮਿਲਾਕੇ ਚੱਲਣ ਲਈ ਅਕਸਰ ਇਹਨਾਂ ਦੀ ਲੋੜ ਪੈਂਦੀ ਹੈ।