ਕੈਨੇਡਾ ਵਿੱਚ ਸਿੱਖਿਆ ਅਤੇ ਸਿਖਲਾਈ
ਕੈਨੇਡਾ ਵਿੱਚ ਸਿੱਖਿਆ ਦੀ ਕੋਈ ਸੰਘੀ ਜਾਂ ਰਾਸ਼ਟਰੀ ਮਿਨਿਸਟਰੀ ਨਹੀਂ ਹੈ। ਸਿੱਖਿਆ ਦੇ ਸਾਰੇ ਪੱਧਰਾਂ ਲਈ ਸੂਬੇ ਅਤੇ ਖੇਤਰ ਜਿੰਮੇਵਾਰ ਹਨ, ਅਤੇ ਹਰੇਕ ਸੂਬੇ ਅਤੇ ਖੇਤਰ ਦੀ ਆਪਣੀ ਵਿਦਿਅਕ ਪ੍ਰਣਾਲੀ ਹੈ। ਕੈਰੀਅਰ ਦੀਆਂ ਚੋਣਾਂ ਬਾਰੇ ਵਿਚਾਰ ਕਰਦੇ ਹੋਏ, ਤੁਸੀਂ ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਤੋਂ ਅਗਾਂਹ ਹੋਰ ਸਿੱਖਿਆ ਅਤੇ ਸਿਖਲਾਈ ਲੈਣ ਦੇ ਚਾਹਵਾਨ ਹੋ ਸਕਦੇ ਹੋ। ਇੱਥੇ ਕੁਝ ਆਮ ਵਿਦਿਅਕ ਅਤੇ ਸਿਖਲਾਈ ਚੋਣਾਂ ਦਾ ਵਰਣਨ ਕੀਤਾ ਗਿਆ ਹੈ ਜੋ ਦੇਸ਼ ਭਰ ਵਿੱਚ ਉਪਲਭਧ ਹਨ।
ਕਾਲਜ
ਕੈਨੇਡਾ ਵਿੱਚ "ਕਾਲਜ" ਸ਼ਬਦ ਵੱਖ-ਵੱਖ ਸੰਸਥਾਵਾਂ ਨੂੰ ਸ਼ਾਮਲ ਕਰਦਾ ਹੈ, ਜਿਸ ਵਿੱਚ ਕਾਲਜ, ਟੈਕਨੌਲੋਜੀ ਦੀਆਂ ਸੰਸਥਾਵਾਂ, ਯੂਨੀਵਰਸਿਟੀ ਕਾਲਜ, ਪੌਲੀਟੈਕਨਿਕ ਅਤੇ ਕਿਜਿਪਸ (ਕਿਊਬਿਕ ਵਿੱਚ ਆਮ ਅਤੇ ਕਿੱਤਾਕਾਰੀ ਸਿੱਖਿਆ ਦੇ ਕਾਲਜ) ਸ਼ਾਮਲ ਹਨ। ਕੈਨੇਡਾ ਦੇ 150 ਕਾਲਜ ਬਹੁਤ ਸਾਰੇ ਵੱਖ-ਵੱਖ ਤਰ੍ਹਾਂ ਦੇ ਪੇਸ਼ੇਵਰਾਨਾ ਖੇਤਰਾਂ ਵਿੱਚ ਸੈਕੰਡਰੀ ਪੱਧਰ ਤੋਂ ਬਾਅਦ ਦੀ ਅਪ੍ਰੈਂਟਿਸਸ਼ਿਪ, ਸਰਟੀਫਿਕੇਟ, ਡਿਪਲੋਮਾ, ਅਤੇ ਪੋਸਟ-ਗਰੈਜੁਏਟ ਡਿਪਲੋਮਾ ਸਿੱਖਿਆ ਪੇਸ਼ ਕਰਦੇ ਹਨ।
ਕੈਨੇਡੀਅਨ ਕਾਲਜਾਂ ਵਿੱਚ ਸਾਰੇ ਪਾਠਕ੍ਰਮ ਖੇਤਰ ਵਿੱਚ ਮਾਹਰਾਂ ਦੀ ਭਾਈਵਾਲੀ ਨਾਲ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਸਾਰੇ ਕਾਲਜ ਗ੍ਰੈਜੁਏਟਸ ਕੋਲ ਨਵੀਆਂ, ਰੁਜ਼ਗਾਰ ਲਈ ਤਿਆਰ ਆਧੁਨਿਕ ਮਹਾਰਤਾਂ ਅਤੇ ਯੋਗਤਾਵਾਂ ਹੋਣ। ਕਾਲਜ ਆਪਣੀ ਕਾਢ, ਅਤੇ ਵਿਹਾਰਕ ਖੋਜ ਅਤੇ ਵੱਖ ਵੱਖ ਖੇਤਰਾਂ ਵਿੱਚ ਵਿਕਾਸ ਲਈ ਜਾਣੇ ਜਾਂਦੇ ਹਨ ਜੋ ਵਿਦਿਆਰਥੀਆਂ ਨੂੰ ਰੁਜ਼ਗਾਰਦਾਤਾਵਾਂ ਵੱਲੋਂ ਲੋੜੀਂਦੀਆਂ ਸਭ ਤੋਂ ਮੋਹਰੀ ਅਤਿ-ਆਧੁਨਿਕ ਮਹਾਰਤਾਂ ਹਾਸਲ ਕਰਨ ਦੇ ਮੌਕੇ ਪੇਸ਼ ਕਰਦੇ ਹਨ।
ਕਾਲਜਾਂ ਬਾਰੇ ਹੋਰ ਪਤਾ ਕਰਨ ਲਈ ਇੱਥੇ ਕਲਿੱਕ ਕਰੋ।
ਯੂਨੀਵਰਸਿਟੀਆਂ ਅਤੇ ਯੂਨੀਵਰਸਿਟ ਕਾਲਜ
ਕੈਨੇਡਾ ਦੀਆਂ ਯੂਨੀਵਰਸਿਟੀਆਂ ਅਤੇ ਯੂਨੀਵਰਸਿਟੀ ਕਾਲਜ ਦੇਸ਼ ਭਰ ਵਿੱਚ ਸਥਿਤ ਹਨ, ਘੱਟੋ-ਘੱਟ ਹਰੇਕ ਸੂਬੇ ਵਿੱਚ ਇੱਕ ਹੈ। ਯੂਨੀਵਰਸਿਟੀਆਂ ਬੈਚਲਰਸ, ਮਾਸਟਰਸ ਅਤੇ ਡਾਕਟਰਲ (ਆਮ ਤੌਰ 'ਤੇ PhD) ਡਿਗਰੀ ਪ੍ਰੋਗਰਾਮ ਪੇਸ਼ ਕਰਦੀਆਂ ਹਨ। ਕੈਨੇਡਾ ਵਿੱਚ 10,000 ਅੰਡਰਗ੍ਰੈਜੁਏਟ ਅਤੇ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਤੋਂ ਇਲਾਵਾ ਪੇਸ਼ੇਵਰਾਨਾ ਡਿਗਰੀ ਪ੍ਰੋਗਰਾਮ ਅਤੇ ਸਰਟੀਫਿਕੇਟ ਵੀ ਪੇਸ਼ ਕੀਤੇ ਜਾਂਦੇ ਹਨ।
ਯੂਨੀਵਰਸਿਟੀਆਂ ਵੱਡੇ, ਖੋਜ-ਕੇਂਦਰ ਕੈਂਪਸਾ ਤੋਂ ਲੈ ਕੇ ਛੋਟੀਆਂ ਖੁੱਲ੍ਹੀਆਂ ਆਰਟ ਸੰਸਥਾਵਾਂ ਤਕ ਹੁੰਦੀਆਂ ਹਨ ਜੋ ਅੰਡਰ-ਗ੍ਰੈਜੁਏਟ ਸਿੱਖਿਆ 'ਤੇ ਧਿਆਨ ਕੇਂਦਰਤ ਕਰਦੀਆਂ ਹਨ। ਕੁਝ ਸੂਬਿਆਂ (ਐਲਬਰਟਾ, ਬ੍ਰਿਟਿਸ਼ ਕੋਲੰਬੀਆ, ਨੋਵਾ ਸਕੋਟੀਆ ਅਤੇ ਓਂਟੈਰੀਓ) ਵਿੱਚ, ਵਿਦਿਆਰਥੀਆਂ ਨੂੰ ਡਿਗਰੀ ਪ੍ਰੋਗਰਾਮ ਅਤੇ ਕਾਲਜ ਡਿਪਲੋਮੇ ਅਤੇ ਸਰਟੀਫਿਕੇਟ, ਦੋਵੇਂ ਪੇਸ਼ ਕਰਨ ਲਈ, ਯੂਨੀਵਰਸਿਟੀ ਕਾਲਜਾਂ ਵਿੱਚ ਯੂਨੀਵਰਸਿਟੀ ਅਤੇ ਕਾਲਜ ਦੀਆਂ ਰਵਾਇਤਾਂ ਇੱਕੋ ਜਗ੍ਹਾ 'ਤੇ ਹੁੰਦੀਆਂ ਹਨ।
ਵਧੇਰੇ ਜਾਣਕਾਰੀ ਲਈ: ਕੈਨੇਡਾ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸੰਘ (Association of Universities and Colleges of Canada/Association des universités et collèges du Canada) ਨਾਲ ਸੰਪਰਕ ਕਰੋ
ਨਿਜੀ ਕੈਰੀਅਰ ਕਾਲਜ
ਨਿਜੀ ਕੈਰੀਅਰ ਕਾਲਜ ਵਿਸ਼ੇਸ਼ੀਕ੍ਰਿਤ ਸਿਖਲਾਈ ਮੁਹੱਈਆ ਕਰਵਾਉਂਦੇ ਹਨ ਜੋ ਉਹਨਾਂ ਦੇ ਗਾਹਕਾਂ ਦੀ ਆਪਣੇ ਚੁਣੇ ਹੋਏ ਕੈਰੀਅਰਾਂ ਵਿੱਚ ਨੌਕਰੀ ਲੈਣ ਅਤੇ ਇਸ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦੀ ਹੈ। ਕੈਰੀਅਰ ਕਾਲਜ ਸਿਖਲਾਈ ਦੇਣ ਦੀ ਆਪਣੀ ਯੋਗਤਾ ਅਤੇ ਗੈਰ-ਲੋੜੀਂਦੀਆਂ ਗੱਲਾਂ ਬਾਰੇ ਪੜ੍ਹਾਈ ਕਰਨ ਲਈ ਬਹੁਤ ਸਾਰਾ ਸਮਾਂ ਜਾਇਆ ਨਾ ਕਰਨ ਲਈ ਜਾਣੇ ਜਾਂਦੇ ਹਨ। ਉਹ ਨਵੇਂ ਕੋਰਸ ਤਿਆਰ ਕਰਕੇ ਅਤੇ ਖਾਸ ਨੌਕਰੀ ਦੀਆਂ ਖਾਸ ਲੋੜਾਂ ਨੂੰ ਪੂਰਾ ਕਰਨ ਲਈ ਕੋਰਸਾਂ ਨੂੰ ਅਪਡੇਟ ਕਰਕੇ ਕਾਰੋਬਾਰ ਅਤੇ ਉਦਯੋਗ ਦੀਆਂ ਬਦਲਦੀਆਂ ਹੋਈਆਂ ਲੋੜਾਂ ਪ੍ਰਤੀ ਫੌਰੀ ਪ੍ਰਤੀਕਿਰਿਆ ਕਰਦੇ ਹਨ। ਨੌਕਰੀ ਦੀ ਭਾਲ ਕੈਰੀਅਰ ਕਾਲਜ ਪ੍ਰੋਗਰਾਮਾਂ ਦਾ ਕੇਂਦਰੀ ਹਿੱਸਾ ਹੈ। ਵਿਦਿਆਰਥੀਆਂ ਨੂੰ ਗਾਹਕ ਸਮਝਿਆ ਜਾਂਦਾ ਹੈ ਜਿਹਨਾਂ ਦੀ ਪੇਸ਼ੇਵਰਾਨਾ ਸਫਲਤਾ ਕਾਲਜ ਦੀ ਸਫਲਤਾ ਨਿਰਧਾਰਤ ਕਰਦੀ ਹੈ। ਜ਼ਿਆਦਾਤਰ ਕਾਲਜ ਵੱਖ-ਵੱਖ ਮਿਆਦ ਵਾਲੇ ਪ੍ਰੋਗਰਾਮਾਂ ਲਈ ਸਾਲ ਦੌਰਾਨ ਕਈ ਸ਼ੁਰੂਆਤੀ ਤਾਰੀਖਾਂ ਪੇਸ਼ ਕਰਦੇ ਹਨ।
ਵਧੇਰੇ ਜਾਣਕਾਰੀ ਲਈ: ਕੈਰੀਅਰ ਕਾਲਜਾਂ ਦੇ ਰਾਸ਼ਟਰੀ ਸੰਘ (National Association of Career Colleges/Association nationale des collèges de carrières) ਨਾਲ ਸੰਪਰਕ ਕਰੋ